ਰਮਨ ਬਹਿਲ ਨੂੰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੀ ਜਿੰਮੇਵਾਰੀ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਭਗਵੰਤ ਮਾਨ ਦੀ ਸਰਕਾਰ ਵਲੋਂ ਪੰਜਾਬ ਦੇ ਵੱਡੇ 14 ਬੋਰਡ ਅਤੇ ਕਾਰਪੋਰੇਸ਼ਨ ਵਿੱਚ ਚੇਅਰਮੈਨ ਲਗਾਉਣ ਲਈ ਪਹਿਲੀ ਲਿਸਟ ਜਾਰੀ ਕਰ ਦਿੱਤੀ ਹੈ। ਪੰਜਾਬ ਸਰਕਾਰ ਨੇ 14 ਨਵੇਂ ਚੇਅਰਮੈਨ ਲਾਏ ਹਨ। ਇਨ੍ਹਾਂ ’ਚ ਰਮਨ ਬਹਿਲ ਨੂੰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੀ ਜਿੰਮੇਵਾਰੀ ਦਿੱਤੀ ਗਈ ਹੈ। ਅਨਿਲ ਠਾਕੁਰ ਨੂੰ ਟ੍ਰੇਡਰਸ ਬੋਰਡ ਦਾ ਚੇਅਰਮੈਨ ਲਾਇਆ ਗਿਆ ਹੈ। ਡਾ. ਸੰਨੀ ਆਹਲੂਵਾਲੀਆ ਨੂੰ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਡਰ ਦਾ ਚੇਅਰਮੈਨ, ਨਰਿੰਦਰ ਸ਼ੇਰਗਿਲ ਮਿਲਕਬੈਡ, ਇੰਜਰਜੀਤ ਮਾਨ ਪੰਜਾਬ ਖਾਦੀ ਤੇ ਵਿਲੇਜ ਇੰਡਸਟਰੀ ਬੋਰਡ, ਰਣਜੀਤ ਚੀਮਾ ਪੰਜਾਬ ਵਾਟਰ ਰਿਸੋਰਜਜ ਮੈਨੇਜਮੈਂਟ ਕਾਰਪੋਰੇਸ਼ਨ, ਅਸ਼ੋਕ ਕੁਮਾਰ ਸਿੰਗਲਾ ਪੰਜਾਬ ਗਊ ਸੇਵਾ ਕਮੇਟੀ ਕਮਿਸ਼ਨ, ਵਿਭੂਤੀ ਸ਼ਰਮਾ ਪੰਜਾਬ ਟੂਰੀਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਚੇਅਰਮੈਨ ਹੋਣਗੇ। ਇਸ ਤੋਂ ਇਲਾਵਾ ਸੂਚੀ ’ਚ ਪੂਰੇ ਵੇਰਵੇ ਵੇਖੋ….
ਸਰਕਾਰ ਵੱਲੋਂ ਇਨਾਂ 14 ਨੂੰ ਲਾਇਆ ਚੇਅਰਮੈਨ
1 ਰਮਨ ਬਹਿਲ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ
2 ਇੰਦਰਜੀਤ ਸਿੰਘ ਪੰਜਾਬ ਖਾਦੀ ਅਤੇ ਇੰਡਸਟਰੀ ਬੋਰਡ
3 ਸਨੀ ਆਹਲੂਵਾਲਿਆ ਜਲ ਸਪਲਾਈ ਅਤੇ ਸੀਵਰੇਜ ਬੋਰਡ
4 ਨਰਿੰਦਰ ਸ਼ੇਰਗਿੱਲ ਮਿਲਕਫੈਡ
5 ਰਣਜੀਤ ਚੀਮਾ ਪਾਣੀ ਦੇ ਵਸੀਲਿਆ ਸਬੰਧੀ ਕਾਰਪੋਰੇਸ਼ਨ
6 ਅਸ਼ੋਕ ਸਿੰਗਲਾ ਗਊ ਸੇਵਾ ਸਮਿਤੀ ਕਮਿਸ਼ਨ
7 ਵਿਭੂਤੀ ਸ਼ਰਮਾ ਪੰਜਾਬ ਟੂਰਿਜਮ ਵਿਕਾਸ ਬੋਰਡ
8 ਅਨਿਲ ਠਾਕੁਰ ਪੰਜਾਬ ਟਰੈਡਰਜ਼ ਬੋਰਡ
9 ਗੁਰਦੇਵ ਸਿੰਘ ਪੰਜਾਬ ਸਟੇਟ ਵੇਅਰਹਾਉਸਿੰਗ ਕਾਰਪੋਰੇਸ਼ਨ
10 ਮੋਹਿੰਦਰ ਸਿੱਧੂ ਪੰਜਾਬ ਸਟੇਟ ਸੀਡ ਕਾਰਪੋਰੇਸ਼ਨ
11 ਸੁਰੇਸ਼ ਗੋਇਲ ਕੋਆਪਰੇਟਿਵ ਖੇਤੀਬਾੜੀ ਵਿਕਾਸ ਬੈਂਕ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ