ਸਾਡੇ ਨਾਲ ਸ਼ਾਮਲ

Follow us

11.9 C
Chandigarh
Thursday, January 22, 2026
More
    Home Breaking News ਲੁਧਿਆਣਾ : ਰੇਲ...

    ਲੁਧਿਆਣਾ : ਰੇਲ ਦੀ ਲਪੇਟ ’ਚ ਆਏ ਤਿੰਨ ਨੌਜਵਾਨਾਂ ਦੀ ਦਰਦਨਾਕ ਮੌਤ

    train

    ਟਰੈਕ ਪਾਰ ਕਰ ਰਹੇ ਤਿੰਨ ਨੌਜਵਾਨਾਂ ਨੂੰ ਰੇਲ ਨੇ ਕੁਚਲਿਆ

    (ਸੱਚ ਕਹੂੰ ਨਿਊਜ਼) ਲੁਧਿਆਣਾ। ਜ਼ਿਲ੍ਹਾ ਲੁਧਿਆਣਾ ਤੋਂ ਵੱਡੀ ਖਬਰ ਸਾਹਣਮੇ ਆਈ ਹੈ। ਰੇਲ ਦੀ ਲਪਟੇ ’ਚ ਆਉਣ ਨਾਲ ਤਿੰਨ ਨੌਜਵਾਨਾਂ ਦੀ ਦਰਦਨਾਕ ਮੌਤ ਹੋ ਹਈ। ਜਾਣਕਾਰੀ ਅਨੁਸਾਰ ਇਹ ਘਟਨਾ ਢੰਡਾਰੀ ਰੇਲਵੇ ਸਟੇਸ਼ਨ ਨੇੜੇ ਵਾਪਰੀ ਜਦੋਂ ਜੰਮੂ ਮੇਲ ਤੇਜ਼ੀ ਨਾਲ ਆ ਰਹੀ ਤਾਂ ਉਦੋਂ ਇਹ ਤਿੰਨ ਨੌਜਵਾਨ ਰੇਲ ਦੀ ਪਟੜੀ ਪਾਰ ਕਰ ਰਹੇ ਸਨ ਤਾਂ ਰੇਲ ਨੇ ਆਪਣੀ ਚਪੇਟ ’ਚ ਲੈ ਲਿਆ। । ਮਰਨ ਵਾਲੇ ਤਿੰਨੋਂ ਨੌਜਵਾਨ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਸਨੀਕ ਹਨ। ਤਿੰਨੋਂ ਮਿਲ ਕੇ ਇੱਕ ਥਾਂ ਟਰੱਕ ਦੀ ਮੁਰੰਮਤ ਦਾ ਕੰਮ ਕਰਦੇ ਸਨ। ਰਾਤ ਨੂੰ ਤਿੰਨੋਂ ਢਾਬੇ ਤੋਂ ਖਾਣਾ ਖਾ ਕੇ ਵਾਪਸ ਕਮਰੇ ਵੱਲ ਜਾ ਰਹੇ ਸਨ। ਮਰਨ ਵਾਲੇ ਨੌਜਵਾਨਾਂ ਦੀ ਪਛਾਣ ਲਵਦੀਪ ਵਾਸੀ ਨਵਾਂ ਸ਼ਹਿਰ, ਸੁਖਮਨ ਵਾਸੀ ਅੰਮ੍ਰਿਤਸਰ ਅਤੇ ਰਵੀ ਕੁਮਾਰ ਵਾਸੀ ਹੁਸ਼ਿਆਰਪੁਰ ਵਜੋਂ ਹੋਈ ਹੈ।

    ਲੋਕੋ ਪਾਇਲਟ ਨੇ ਪੁਲਿਸ ਨੂੰ ਦਿੱਤੀ ਘਟਨਾ ਦੀ ਸੂਚਨਾ

    ਰੇਲ ਵੱਲੋਂ ਤਿੰਨਾਂ ਨੌਜਵਾਨਾਂ ਨੂੰ ਕੁਚਲਣ ਤੋਂ ਬਾਅਦ ਜੰਮੂ ਮੇਲ ਦਾ ਲੋਕੋ ਪਾਇਲਟ ਕੁਝ ਦੂਰੀ ‘ਤੇ ਪਹੁੰਚ ਗਿਆ ਅਤੇ ਘਟਨਾ ਦੀ ਸੂਚਨਾ ਸਟੇਸ਼ਨ ਮਾਸਟਰ ਨੂੰ ਦਿੱਤੀ। ਸਟੇਸ਼ਨ ਮਾਸਟਰ ਨੇ ਥਾਣਾ ਜੀਆਰਪੀ ਨੂੰ ਸੂਚਨਾ ਦਿੱਤੀ। ਪੁਲਿਸ ਨੇ ਮੌਕੇ ‘ਤੇ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਲਿਆ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here