ਲੁਧਿਆਣਾ (ਜਸਵੀਰ ਸਿੰਘ ਗਹਿਲ)। Ludhiana News : ਜ਼ਿਲ੍ਹਾ ਲੁਧਿਆਣਾ ਦੇ ਪਿੰਡ ਹਰਿਓ ਲਾਗੇ ਇੱਕ ਟੈਕਸੀ ਡਰਾਇਵਰ ਦੀ ਲਾਸ਼ ਮਿਲੀ ਹੈ। ਲਾਸ਼ ’ਤੇ ਗੋਲੀਆਂ ਲੱਗਣ ਦੇ ਨਿਸਾਨ ਪਾਏ ਗਏ ਹਨ। ਜਿਸ ਨੂੰ ਸੂਚਨਾ ਮਿਲਣ ’ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਮੌਰਚਰੀ ’ਚ ਰਖਵਾ ਕੇ ਜਾਂਚ ਆਰੰਭ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕ ਘਟਨਾ ਚੰਡੀਗੜ੍ਹ-ਲੁਧਿਆਣਾ ਬਾਈਪਾਸ ਲਾਗੇ ਦੀ ਹੈ, ਟੈਕਸੀ ਡਰਾਇਵਰ ਦੀ ਟੈਕਸੀ ਮੌਕੇ ’ਤੇ ਗਾਇਬ ਹੈ। ਜਿਸ ਤੋਂ ਸਪੱਸ਼ਟ ਹੋ ਰਿਹਾ ਹੈ ਕਿ ਲੁਟੇਰੇ ਡਰਾਇਵਰ ਨੂੰ ਗੋਲੀਆਂ ਮਾਰ ਕੇ ਕਤਲ ਕਰ ਦੇਣ ਤੋਂ ਬਾਅਦ ਉਸ ਦੀ ਟੈਕਸੀ ਲੈ ਕੇ ਰਫ਼ੂ ਚੱਕਰ ਹੋ ਗਏ ਹਨ। ਮ੍ਰਿਤਕ ਦੀ ਪਹਿਚਾਣ ਰਵੀ ਕੁਮਾਰ ਵਾਸੀ ਚੰਡੀਗੜ੍ਹ ਵਜੋਂ ਹੋਈ ਹੈ। ਜਿਸ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਪੁਲਿਸ ਨੇ ਸੂਚਿਤ ਕਰ ਦਿੱਤਾ ਹੈ।
ਡੇਢ ਕੁ ਸਾਲ ਪਹਿਲਾਂ ਹੀ ਹੋਇਆ ਸੀ ਵਿਆਹ | Ludhiana News
ਮ੍ਰਿਤਕ ਦੇ ਪਿਤਾ ਜੈ ਕੁਮਾਰ ਨੇ ਦੱਸਿਆ ਕਿ ਰਵੀ ਦਾ ਡੇਢ ਕੁ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਤੇ ਉਹ ਪਿਛਲੇ ਤਿੰਨ-ਚਾਰ ਮਹੀਨਿਆਂ ਤੋਂ ਟੈਕਸੀ ਚਲਾ ਰਿਹਾ ਸੀ। ਬੀਤੀ ਰਾਤ ਉਸਨੂੰ ਰਵੀ ਨੇ ਦੱਸਿਆ ਕਿ ਉਹ ਚੰਡੀਗੜ੍ਹ ਤੋਂ ਲੁਧਿਆਣਾ ਵਿਖੇ ਸਵਾਰੀ ਛੱਡਣ ਜਾ ਰਿਹਾ ਹੈ ਪਰ ਸਵੇਰੇ 4 ਵਜੇ ਉਨ੍ਹਾਂ ਨੂੰ ਰਵੀ ਦਾ ਫੋਨ ਆਉਂਦਾ ਹੈ ਕਿ ਉਸ ਨੂੰ ਗੋਲੀ ਮਾਰ ਦਿੱਤੀ ਗਈ ਹੈ। ਇੰਨੀ ਗੱਲਬਾਤ ਤੋਂ ਬਾਅਦ ਦੁਬਾਰਾ ਫੋਨ ਕੀਤੇ ਜਾਣ ’ਤੇ ਰਵੀ ਨੇ ਉਨ੍ਹਾਂ ਨੂੰ ਆਪਣੀ ਲੁਕੇਸ਼ਨ ਭੇਜੀ, ਜਿਸ ਤੋਂ ਬਾਅਦ ਰਵੀ ਨੇ ਫੋਨ ਨਹੀਂ ਚੁੱਕਿਆ। ਜਦ ਉਹ ਪਹੁੰਚੇ ਤਾਂ ਰਵੀ ਦੀ ਮੋਤ ਹੋ ਚੁੱਕੀ ਸੀ। Ludhiana News
Read Also : Ludhiana News : ਚੁੰਨੀ ਦਾ ਬਣਾਇਆ ਝੂਲਾ ਜਾਨ ’ਤੇ ਪਿਆ ਭਾਰੀ, 11 ਸਾਲਾ ਬੱਚੀ ਨੇ ਤੋੜਿਆ ਦਮ
ਉਧਰ ਸੂਚਨਾ ਮਿਲਣ ’ਤੇ ਸਮਰਾਲਾ ਪੁਲਿਸ ਦੇ ਡੀਐਸਪੀ ਤਰਲੋਚਨ ਸਿੰਘ ਵੀ ਪੁਲਿਸ ਪਾਰਟੀ ਸਣੇ ਮੌਕੇ ’ਤੇ ਪਹੁੰਚੇ। ਜਿਨ੍ਹਾਂ ਦੀ ਅਗਵਾਈ ’ਚ ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਭੇਜ ਦਿੱਤਾ। ਡੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਹਰਿਓ ਲਾਗੇ ਇੱਕ ਵਿਅਕਤੀ ਦੀ ਲਾਸ਼ ਪਈ ਹੈ, ਜਦ ਉਨ੍ਹਾਂ ਪਹੁੰਚ ਕੇ ਦੇਖਿਆ ਤਾਂ ਨੌਜਵਾਨ ਦੀ ਲਾਸ਼, ਜਿਸ ’ਤੇ ਗੋਲੀਆਂ ਲੱਗਣ ਦੇ ਨਿਸਾਨ ਸਨ ਪਈ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਮ੍ਰਿਤਕ ਟੈਕਸੀ ਲੈ ਕੇ ਚੰਡੀਗੜ੍ਹ ਤੋਂ ਲੁਧਿਆਣਾ ਕਿਸੇ ਸਵਾਰੀ ਨੂੰ ਛੱਡਣ ਆਇਆ ਸੀ। ਉਨ੍ਹਾਂ ਕਿਹਾ ਕਿ ਜਾਂਚ ਆਰੰਭ ਦਿੱਤੀ ਗਈ ਹੈ, ਜਲਦ ਹੀ ਕੇਸ ਨੂੰ ਹੱਲ ਕਰ ਲਿਆ ਜਾਵੇਗਾ। Ludhiana News