ਸਾਡੇ ਨਾਲ ਸ਼ਾਮਲ

Follow us

13.3 C
Chandigarh
Thursday, February 19, 2026
More
    Home ਸੂਬੇ ਪੰਜਾਬ ਐਸੋਸੀਏਸ਼ਨ ਵਫ਼ਦ ...

    ਐਸੋਸੀਏਸ਼ਨ ਵਫ਼ਦ ਵੱਲੋਂ ਸ੍ਰੀਮਤੀ ਦਰਵੀਰ ਰਾਜ ਕੌਰ ਦਾ ਸੁਆਗਤ

    Ludhiana News
    ਲੁਧਿਆਣਾ ਵਿਖੇ ਦਰਵੀਰ ਰਾਜ ਕੌਰ ਕੁਲੈਕਟਰ-ਕਮ-ਡਿਪਟੀ ਕਮਿਸਨਰ ਸਟੇਟ ਟੈਕਸ ਐਲ.ਡੀ.ਐਚ. ਨੂੰ ਗੁਲਦਸਤਾ ਭੇਂਟ ਕਰਨ ਸਮੇਂ ਵਫ਼ਦ ਮੈਂਬਰ।

    ਲੁਧਿਆਣਾ (ਜਸਵੀਰ ਸਿੰਘ ਗਹਿਲ)। ਭਾਈ ਬਾਲਾ ਚੌਕ ਨੈਸ਼ਨਲ ਰੋਡ ਸਾਪਕੀਪਰਜ ਐਸੋਸੀਏਸ਼ਨ ਦੇ ਵਫਦ ਵੱਲੋਂ ਸ੍ਰੀਮਤੀ ਦਰਵੀਰ ਰਾਜ ਕੌਰ ਕੁਲੈਕਟਰ-ਕਮ-ਡਿਪਟੀ ਕਮਿਸਨਰ ਸਟੇਟ ਟੈਕਸ ਐਲ.ਡੀ.ਐਚ. ਨੂੰ ਇੱਥੇ ਚਾਰਜ ਸੰਭਾਲਣ ’ਤੇ ਗੁਲਦਸਤਾ ਭੇਂਟ ਕਰਕੇ ਸਵਾਗਤ ਕੀਤਾ। (Ludhiana News)

    ਪ੍ਰਧਾਨ ਨਵਲ ਕਿਸੋਰ ਕੌੜਾ ਦੀ ਅਗਵਾਈ ਹੇਠ ਆਏ ਵਫਦ ਨੇ ਵਿਭਾਗ ਨੂੰ ਹਰ ਤਰਾਂ ਦੇ ਸਹਿਯੋਗ ਅਤੇ ਸਹਾਇਤਾ ਦਾ ਭਰੋਸਾ ਦਿੱਤਾ। ਸ੍ਰੀਮਤੀ ਦਰਵੀਰ ਰਾਜ ਕੌਰ ਕਿਹਾ ਕਿ ਉਹ ਟੈਕਸ ਦਾਤਾਵਾਂ ਅਤੇ ਵਿਭਾਗ ਵਿਚਕਾਰ ਅਨੁਕੂਲ ਮਾਹੌਲ ਦੀ ਉਮੀਦ ਕਰਦੇ ਹਨ। ਇਸ ਲਈ ਇਸ ਵਿੱਚ ਸਭ ਆਪਣਾ ਸਹਿਯੋਗ ਕਰਨ। ਪ੍ਰਧਾਨ ਨਵਲ ਕਿਸੋਰ ਕੌੜਾ ਨੇ ਵਿਸ਼ਵਾਸ਼ ਦਿਵਾਇਆ ਕਿ ਉਨਾਂ ਦੀ ਤਰਫ਼ੋਂ ਵਿਭਾਗ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਏਗਾ। ਸਮੂਹ ਟੈਕਸ ਦਾਤਾ ਵਿਭਾਗ ਨੂੰ ਪੂਰਾ ਸਹਿਯੋਗ ਕਰਨਗੇ।

    ਇਹ ਵੀ ਪੜ੍ਹੋ : Skin Care Tips: ਸਿਰਫ ਇਕ ਵਾਰ ਫੇਸ਼ੀਅਲ ਨਾਲ ਗਲੋ ਏਨਾ ਵਧ ਜਾਵੇਗਾ ਕਿ ਤੁਸੀਂ ਪਾਰਲਰ ਜਾਣਾ ਭੁੱਲ ਜਾਓਗੇ

    ਇਸ ਮੌਕੇ ਸੁਲਕਸ਼ਣ ਜੈਨ, ਰਾਹੁਲ ਅਗਰਵਾਲ, ਕਿ੍ਰਸ਼ਨ ਘਈ, ਪਰਵੀਨ ਆਨੰਦ, ਅੰਕੁਰ ਅਰੋੜਾ ਅਤੇ ਜਤਿੰਦਰ ਕਾਕਾ ਨਜ਼ਾਕਤ ਹਾਜਰ ਸਨ। ਉਕਤ ਤੋਂ ਇਲਾਵਾ ਇਸ ਮੌਕੇ ਸੁਪਰਡੈਂਟ ਗ੍ਰੇਡ 2 – ਸੰਜੀਵ ਕੌੜਾ ਅਤੇ ਸ੍ਰੀਮਤੀ ਸ਼ਰਨਜੀਤ ਕੌਰ ਸੁਪਰਡੈਂਟ ਡੀਈਟੀਸੀ ਦਫ਼ਤਰ ਵੀ ਮੌਜੂਦ ਸਨ।

    LEAVE A REPLY

    Please enter your comment!
    Please enter your name here