Ludhiana News: ਟਰੀਟਮੈਂਟ ਪਲਾਂਟ ’ਚ ਨਹੀਂ ਪਹੁੰਚ ਰਿਹਾ ਪਾਣੀ : ਸੀਚੇਵਾਲ
Ludhiana News: ਲੁਧਿਆਣਾ (ਰਘਬੀਰ ਸਿੰਘ)। ਵਾਤਾਵਰਣ ਪ੍ਰੇਮੀ, ਰਾਜ ਸਭਾ ਮੈਂਬਰ ਬਲਵੀਰ ਸਿੰਘ ਸੀਚੇਵਾਲਾ ਅੱਜ ਲੁਧਿਆਣਾ ਪੁੱਜੇ, ਬੁੱਢਾ ਨਾਲੇ ਦਾ ਦੌਰਾ ਕੀਤਾ ਤੇ ਉਥੇ ਫੈਲੀ ਗੰਦਗੀ ਦੇਖ ਕੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਬੁੱਢਾ ਨਾਲੇ ਦੀ ਸਫ਼ਾਈ ਲਈ ਸਰਕਾਰ ਤੇ ਸਿਸਟਮ ’ਤੇ ਸਵਾਲ ਖੜ੍ਹੇ ਕੀਤੇ। ਸੀਚੇਵਾਲ ਨੇ ਕਿਹਾ ਕਿ ਉਹ ਬੁੱਢੇ ਨਾਲੇ ਦੀ ਸਫ਼ਾਈ ਕਰਵਾਉਣਗੇ।
ਉਨ੍ਹਾਂ ਕਿਹਾ ਕਿ ਅਸੀਂ ਨਾ ਤਾਂ ਲੁਧਿਆਣਾ ਦੀਆਂ ਸਨਅਤਾਂ ਬੰਦ ਕਰ ਸਕਦੇ ਹਾਂ ਤੇ ਨਾ ਹੀ ਲੋਕਾਂ ਨੂੰ ਬਿਮਾਰ ਕਰ ਸਕਦੇ ਹਾਂ, ਇਹ ਪ੍ਰਸ਼ਾਸਨ ਦੀ ਨਾਕਾਮੀ ਹੈ ਜੋ ਅੱਜ ਤੱਕ ਇਸ ਨਾਲੇ ਦੀ ਸਫ਼ਾਈ ਕਰਵਾਉਣ ਵਿੱਚ ਨਾਕਾਮ ਰਹੀ ਹੈ ਸੀਚੇਵਾਲ ਨੇ ਕਿਹਾ ਕਿ ਸਰਕਾਰ ਵੱਲੋਂ ਬੁੱਢੇ ਨਾਲੇ ਦੀ ਸਫਾਈ ਲਈ 650 ਕਰੋੜ ਰੁਪਏ ਜਾਰੀ ਕੀਤੇ ਗਏ ਸਨ ਪਰ ਸਾਰਾ ਪੈਸਾ ਖਰਚ ਹੋਣ ਦੇ ਬਾਵਜੂਦ ਕੰਮ ਅਧੂਰਾ ਹੈ। ਇਹ ਮਾੜੇ ਪ੍ਰਬੰਧਾਂ ਕਾਰਨ ਵਾਪਰਿਆ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ ’ਚ ਪੰਪ ਸਟੇਸ਼ਨ ਵੀ ਬਣਾਇਆ ਜਾਣਾ ਸੀ, ਉਹ ਵੀ ਅਜੇ ਤੱਕ ਨਹੀਂ ਬਣਾਇਆ ਗਿਆ Ludhiana News
Read Also : No-detention Policy: ਵਿਦਿਆਰਥੀ ਲਈ ਫੇਲ੍ਹ ਨਾ ਕਰਨ ਦੀ ਨੀਤੀ ਖ਼ਤਮ
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਲੁਧਿਆਣਾ ’ਚ ਟਰੀਟਮੈਂਟ ਪਲਾਂਟ ਤਾਂ ਲਗਾਇਆ ਗਿਆ ਹੈ ਪਰ ਉਸ ਪਲਾਂਟ ਵਿੱਚ ਪਾਣੀ ਨਹੀਂ ਪਹੁੰਚ ਰਿਹਾ, ਜਿਸ ਕਾਰਨ ਗੰਦਾ ਪਾਣੀ ਨਾਲੇ ਵਿੱਚ ਆ ਰਿਹਾ ਹੈ ਤੇ ਲੋਕ ਬਿਮਾਰ ਵੀ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਇਸ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।