ਬੇ-ਅਬਾਦ ਪਲਾਟ ’ਚ ਬੈਠ ਕੇ ਡਾਕੇ ਮਾਰਨ ਦੀ ਬਣਾ ਰਹੇ ਸਨ ਯੋਜਨਾ : ਤਫ਼ਤੀਸੀ ਅਧਿਕਾਰੀ | Ludhiana News
ਲੁਧਿਆਣਾ (ਸੱਚ ਕਹੂੰ ਨਿਊਜ਼)। ਥਾਣਾ ਸਦਰ ਲੁਧਿਆਣਾ ਪੁਲਿਸ ਨੇ ਇੱਕ ਵਿਅਕਤੀ ਤੇ ਉਸਦੀ ਪਤਨੀ ਸਣੇ 7 ਜਣਿਆਂ ਨੂੰ ਤੇਜ਼ਧਾਰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ’ਤੇ ਦੋਸ਼ ਹੈ ਕਿ ਇਹ ਡਾਕਾ ਮਾਰਨ ਦੀ ਵਿਉਂਤਬੰਦੀ ਬਣਾ ਰਹੇ ਸਨ। ਜਾਣਕਾਰੀ ਦਿੰਦਿਆਂ ਤਫਤੀਸ਼ ਅਫਸਰ ਪ੍ਰਿਤਪਾਲ ਸਿੰਘ ਨੇ ਦੱਸਿਆ ਪੁਲਿਸ ਪਾਰਟੀ ਗਸ਼ਤ ਸਬੰਧੀ ਬਸੰਤ ਐਵੀਨਿਊ ਇਲਾਕੇ ਵਿੱਚ ਮੌਜ਼ੂਦ ਸੀ, ਜਿੱਥੇ ਮੁਖਬਰ ਖਾਸ ਤੋਂ ਇਤਲਾਹ ਮਿਲੀ ਕਿ ਪਰਮਜੀਤ ਸਿੰਘ ਤੇ ਉਸਦੀ ਪਤਨੀ ਹਰਵਿੰਦਰ ਕੌਰ ਵਾਸੀਆਨ ਦੁੱਗਰੀ ਆਪਣੇ 5 ਹੋਰ ਸਾਥੀਆਂ ਨਾਲ ਮਿਲ ਕੇ ਬਸੰਤ ਐਵੀਨਿਊ ਕਲੋਨੀ ਦੇ ਇੱਕ ਬੇ-ਅਬਾਦ ਪਲਾਟ ਵਿੱਚ ਬੈਠ ਕੇ ਡਾਕੇ ਦੀ ਯੋਜਨਾ ਬਣਾ ਰਹੇ ਹਨ। (Ludhiana News)
ਪੁਲਿਸ ਨੂੰ ਇਹ ਵੀ ਸੂਚਨਾ ਮਿਲੀ ਕਿ ਯੋਜਨਾ ਬਣਾ ਰਹੇ ਵਿਅਕਤੀ ਪਹਿਲਾਂ ਹੀ ਅਪਰਾਧਿਕ ਗਤੀਵਿਧੀਆਂ ਵਿੱਚ ਲਿਪਤ ਹਨ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਦਬਿਸ਼ ਦੇ ਕੇ ਪਰਮਜੀਤ ਸਿੰਘ, ਹਰਵਿੰਦਰ ਕੌਰ ਵਾਸੀਆਨ ਦੁੱਗਰੀ, ਅਸ਼ਵਨੀ, ਮੋਹਿਤ, ਅਮਨਦੀਪ ਕੁਮਾਰ, ਰਾਹੁਲ ਵਾਸੀਆਨ ਦਸਮੇਸ਼ ਨਗਰ ਲੁਧਿਆਣਾ, ਅਮਨਦੀਪ ਸਿੰਘ ਵਾਸੀ ਕਰਤਾਰ ਨਗਰ ਲੁਧਿਆਣਾ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਤਲਾਸ਼ੀ ਦੌਰਾਨ ਪੁਲਿਸ ਪਾਰਟੀ ਨੂੰ ਉਕਤਾਨ ਦੇ ਕਬਜ਼ੇ ’ਚੋਂ 5 ਦਾਤ, 20 ਮੋਬਾਇਲ ਫੋਨ, ਇੱਕ ਐਕਟਿਵਾ ਸਕੂਟਰ ਅਤੇ ਇੱਕ ਮੋਟਰਸਾਇਕਲ ਬਰਾਮਦ ਹੋਇਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਉਕਤਾਨ ਖਿਲਾਫ ਮੁਕੱਦਮਾ ਦਰਜ ਕਰਕੇ ਉਨ੍ਹਾਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। (Ludhiana News)
Also Read : ਪਾਰਟੀ ਛੱਡ ਕੇ ਗਏ ਆਗੂਆਂ ਲਈ ਹਰਚੰਦ ਸਿੰਘ ਬਰਸਟ ਨੇ ਕਹੀ ਵੱਡੀ ਗੱਲ