ਸਾਡੇ ਨਾਲ ਸ਼ਾਮਲ

Follow us

13.2 C
Chandigarh
Wednesday, February 25, 2026
More
    Home Breaking News ਹਾਈਡ੍ਰੋਜਨ ਸਿਲ...

    ਹਾਈਡ੍ਰੋਜਨ ਸਿਲੰਡਰ ਨਾਲ ਭਰੇ ਟਰੱਕ ਨੂੰ ਲੱਗੀ ਅੱਗ

    Ludhiana-News
     ਪਿੰਡ ਘੁਡਾਣੀ ਨੇੜੇ ਅੱਗ ਦੀਆਂ ਲਪਟਾਂ ਵਿਚ ਘਿਰਿਆ ਹਾਈਡ੍ਰੋਜਨ ਸਿਲੰਡਰ ਨਾਲ ਭਰਿਆ ਟਰੱਕ .

    ਖੰਨਾ/ਲੁਧਿਆਣਾ (ਸੱਚ ਕਹੂੰ ਨਿਊਜ). (Ludhiana News) ਲੁਧਿਆਣਾ ਜ਼ਿਲ੍ਹੇ ਦੇ ਖੰਨਾ ਸ਼ਹਿਰ ਲਾਗਲੇ ਪਿੰਡ ਘੁਡਾਣੀ ਨੇੜੇ ਰਾੜਾ ਸਾਹਿਬ ਰੋਡ ’ਤੇ ਬੁੱਧਵਾਰ ਦੇਰ ਰਾਤ ਇੱਕ ਟਰੱਕ ਨੂੰ ਅੱਗ ਲੱਗ ਗਈ। ਹਾਦਸਾ ਕਰੀਬ 11 ਵਜੇ ਵਾਪਰਿਆ। ਹਾਈਡ੍ਰੋਜਨ ਸਿਲੰਡਰ ਨਾਲ ਭਰਿਆ ਟਰੱਕ ’ਚ ਇੱਕ ਤੋਂ ਬਾਅਦ ਇੱਕ ਕਈ ਧਮਾਕੇ ਹੋਏ ਜਿਸ ਨਾਲ ਆਸ-ਪਾਸ ਖੜ੍ਹੇ ਕਈ ਦਰੱਖਤ ਵੀ ਸੜ ਗਏ। ਫਾਇਰ ਬਿ੍ਰਗੇਡ ਨੇ ਮੌਕੇ ’ਤੇ ਪਹੁੰਚ ਕੇ ਬੜੀ ਮੁਸ਼ਕਲ ਨਾਲ ਅੱਗ ’ਤੇ ਕਾਬੂ ਪਾਇਆ ਅਤੇ ਟਰੱਕ ਡਰਾਈਵਰ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ।

    ਹਾਸਲ ਹੋਏ ਵੇਰਵਿਆਂ ਮੁਤਾਬਿਕ ਹਾਈਡ੍ਰੋਜਨ ਸਿਲੰਡਰ ਨਾਲ ਭਰਿਆ ਟਰੱਕ ਰਾਜਪੁਰਾ ਤੋਂ ਰਾਏਕੋਟ ਦੀ ਇੱਕ ਫੈਕਟਰੀ ਵੱਲ ਜਾ ਰਿਹਾ ਸੀ। ਟਰੱਕ ’ਚ 285 ਸਿਲੰਡਰ ਸਨ। ਪਾਇਲ ਤੋਂ ਰਾੜਾ ਸਾਹਿਬ ਨੂੰ ਜਾਂਦੇ ਸਮੇਂ ਪਿੰਡ ਘੁਡਾਣੀ ਨੇੜੇ ਟਰੱਕ ਦਾ ਟਾਇਰ ਫਟ ਗਿਆ, ਜਿਸ ਕਾਰਨ ਟਰੱਕ ਬੇਕਾਬੂ ਹੋ ਕੇ ਦਰੱਖਤ ਨਾਲ ਜਾ ਟਕਰਾਇਆ। ਇਸ ਤੋਂ ਬਾਅਦ ਸਿਲੰਡਰ ਨੂੰ ਅੱਗ ਲੱਗ ਗਈ। (Ludhiana News)

    ਅੱਗ ਨੂੰ ਦੇਖ ਕੇ ਪਿੰਡ ਦੇ ਹੀ ਇੱਕ ਵਿਅਕਤੀ ਨੇ ਪੁਲਿਸ ਅਤੇ ਖੰਨਾ ਫਾਇਰ ਬਿ੍ਰਗੇਡ ਨੂੰ ਜਾਣਕਾਰੀ ਦਿੱਤੀ।ਫਾਇਰ ਕਰਮੀ ਨੇ ਦੱਸਿਆ ਕਿ ਅੱਗ ਨਾਲ ਸਾਰਾ ਟਰੱਕ ਸੜ ਕੇ ਸੁਆਹ ਹੋ ਗਿਆ। ਅੱਗ ’ਤੇ ਕਾਬੂ ਪਾਉਣ ’ਚ ਕਰੀਬ ਅੱਧਾ ਘੰਟਾ ਲੱਗਿਆ। ਘਟਨਾ ਦੇਰ ਰਾਤ ਵਾਪਰੀ ਹੈ ਅਤੇ ਉਸ ਸਮੇਂ ਸੜਕ ਸੁੰਨਸਾਨ ਸੀ। ਅੱਗ ਲੱਗਣ ਸਮੇਂ ਸਿਲੰਡਰਾਂ ਵਾਲਾ ਟਰੱਕ ਹੀ ਉਥੋਂ ਲੰਘ ਰਿਹਾ ਸੀ ਅਤੇ ਅੱਗ ਲੱਗਣ ਕਾਰਨ ਸਿਲੰਡਰਾਂ ਵਿੱਚ ਧਮਾਕੇ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਪਾਇਲ ’ਚ ਕੋਈ ਫਾਇਰ ਬਿ੍ਰਗੇਡ ਸਟੇਸ਼ਨ ਨਹੀਂ ਹੈ।

    ਇਹ ਵੀ ਪੜ੍ਹੋ: ਸ਼ਹਿਰ ਦੀ ਸਾਫ-ਸਫਾਈ ਰੱਖਣ ਵਿਚ ਵਿਚ ਨਿਵਾਸੀ ਨਗਰ ਨਿਗਮ ਨੂੰ ਦੇਣ ਆਪਣਾ ਸਹਿਯੋਗ : ਸੇਨੂ ਦੁੱਗਲ

    ਜਿਸ ਕਾਰਨ ਖੰਨਾ ਤੋਂ ਫਾਇਰ ਬਿ੍ਰਗੇਡ ਬੁਲਾਉਣੀ ਪਈ। ਫਾਇਰ ਬਿ੍ਰਗੇਡ ਗੱਡੀ ਕਰੀਬ 28 ਕਿਲੋਮੀਟਰ ਦੂਰ ਤੋਂ ਆਈ। ਤਦ ਤੱਕ ਅੱਗ ਕਾਫੀ ਨੁਕਸਾਨ ਕਰ ਚੁੱਕੀ ਸੀ। ਦਰਅਸਲ ਕਈ ਵਾਰ ਪਾਇਲ ’ਚ ਫਾਇਰ ਬਿ੍ਰਗੇਡ ਸਟੇਸ਼ਨ ਖੋਲ੍ਹਣ ਦੀ ਮੰਗ ਚੁੱਕੀ ਗਈ ਹੈ ਪਰ ਅੱਜ ਤੱਕ ਇਸ ਨੂੰ ਪੂਰਾ ਨਹੀਂ ਕੀਤਾ ਗਿਆ। ਇਸ ਦੇ ਨਾਲ ਹੀ ਖੰਨਾ ਤੋਂ ਫਾਇਰ ਬਿ੍ਰਗੇਡ ਦੀਆਂ ਗੱਡੀਆਂ ਪਹੁੰਚਣ ਤੱਕ ਕਾਫੀ ਨੁਕਸਾਨ ਹੋ ਗਿਆ ਹੁੰਦਾ।

    LEAVE A REPLY

    Please enter your comment!
    Please enter your name here