ਬੰਗਾਲ ਦੀ ਖਾੜੀ ’ਤੇ ਘੱਟ ਦਬਾਅ ਦਾ ਖੇਤਰ ਡੁੰਘੇ ਦਬਾਅ ’ਚ ਕੇਂਦਰਿਤ ਹੋਣ ਦਾ ਅੰਦਾਜ਼ਾ : ਆਈਐਮਡੀ

Weather Sachkahoon

ਚੱਕਰਵਤੀ ਤੂਫ਼ਾਨ ਦਾ ਖ਼ਤਰਾ

ਸੱਚ ਕਹੂੰ ਨਿਊਜ ਨਵੀਂ ਦਿੱਲੀ। ਭਾਰਤੀ ਮੌਸਮ ਵਿਭਾਗ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਲਗਭਗ ਸਾਡੇ ਅੱਠ ਵਜੇ ਤੋਂ ਪਹਿਲਾਂ ਮੱਧ ਬੰਗਾਲ ਦੀ ਖਾੜੀ ਦੇ ਉਪਰ ਘੱਟ ਦਬਾਅ ਦੇ ਖੇਤਰ ਬਣਿਆ ਹੋਇਆ ਹੈ ਅਤੇ ਇਸ ਦੀ ਅੱਜ ਸਵੇਰ ਤੱਕ ਬੰਗਾਲ ਦੀ ਪੂਰਬ-ਮੱਧ ਖਾੜੀ ਦੇ ਉਪਰ ਜਿਆਦਾ ਜਾਂ ਡੂੰਘਾ ਦਬਾਅ ਕੇਂਦਰਿਤ ਹੋਣ ਦੀ ਜਿਆਦਾ ਸੰਭਾਵਨਾ ਬਣੀ ਹੋਈ ਹੈ। ਆਈਐਮਡੀ ਨੇ ਮੌਸਮ ਬੁਲੇਟਿਨ ’ਚ ਕਿਹਾ, ‘ਚੱਕਰਵਤੀ ਤੁਫ਼ਾਨ ਦੇ 24 ਮਈ ਤੱਕ ਉੱਤਰ-ਪੱਛਮ ਵੱਲ ਵਧਣ ਦੀ ਬਹੁਤ ਜਿਆਦਾ ਸੰਭਾਵਨਾ ਹੈ ਅਤੇ ਬਾਦ ਦੇ 24 ਘੰਟਿਆਂ ਦੌਰਾਨ ਇਹ ‘ਬੇਹੱਦ ਗੰਭੀਰ ਚੱਕਰਵਤੀ ਤੁਫ਼ਾਨ ’ ’ਚ ਬਦਲ ਸਕਦਾ ਹੈ।

ਇਹ ਉੱਤਰ ਪੱਛਮ ਵੱਲ ਵਧਣਾ ਜਾਰੀ ਰਹੇਗਾ ਅਤੇ ਪਹਿਲਾਂ ਤੋਂ ਤੇਜ਼ੀ ਨਾਲ ਅੱਗੇ ਵਧੇਗਾ ਅਤੇ 26 ਮਈ ਦੀ ਸਵੇਰ ਦੇ ਆਸਪਾਸ ਪੱਛਮੀ ਬੰਗਾਲ ਦੇ ਕੋਲ ਬੰਗਾਲ ਦੀ ਉਤਰੀ ਖਾੜੀ ਅਤੇ ਉਤਰੀ ਓਡੀਸਾ ਅਤੇ ਬੰਗਲਾਦੇਸ਼ ਦੇ ਤੱਟਾਂ ਤੱਕ ਪਹੁੰਚੇਗਾ ਅਤੇ ਬਾਅਦ ’ਚ ਉਸ ਦਿਨ ਸ਼ਾਮ ਤੱਕ ਪੱਛਮੀ ਬੰਗਾਲ ਅਤੇ ਆਸਪਾਸ ਖੇਤਰ ਅਤੇ ਉੱਤਰੀ ਓਡੀਸਾ ਅਤੇ ਬੰਗਲਾਦੇਸ਼ ਦੇ ਤੱਟਾਂ ਨੂੰ ਪਾਰ ਕਰੇਗਾ। ਵਿਭਾਗ ਨੇ ਕਿਹਾ ਕਿ ਇਸ ਕਾਰਨ 22-23 ਮਈ ਅਤੇ 25-26 ਮਈ ਨੂੰ ਅੰਡਮਾਨ ਅਤੇ ਨਿਕੋਬਾਰ ਦੀਪਸਮੂਹ ’ਚ ਜਿਆਦਾਤਰ ਸਥਾਨਾਂ ’ਤੇ ਹਲਕੀ ਮੱਧਮ ਬਰਸਾਤ ਅਤੇ ਵੱਖ ਵੱਖ ਹਿੱਸਿਆਂ ’ਚ ਭਾਰੀ ਜਾਂ ਫ਼ਿਰ ਮੂਸਲਾਧਾਰ ਬਰਸਾਤ ਹੋਵੇਗੀ।

ਇਸ ਤਰ੍ਹਾਂ, ਪੱਛਮੀ ਬੰਗਾਲ ਅਤੇ ਸਕਿੱਮ ’ਚ ਜਿਆਦਾਤਰ ਸਥਾਨਾਂ ’ਤੇ ਹਲਕੀ ਤੋਂ ਮੱਧਮ ਬਰਸਾਤ ਹੋਵੇਗੀ, 26 ਮਈ ਨੂੰ ਵੱਖ ਵੱਖ ਥਾਵਾਂ ’ਤੇ ਭਾਰੀ ਜਾਂ ਫ਼ਿਰ ਗੜੇਮਾਰੀ ਅਤੇ 27 ਮਈ ਨੂੰ ਵੱਖ ਵੱਖ ਥਾਵਾਂ ’ਤੇ ਗੜੇਮਾਰੀ ਹੋ ਸਕਦੀ ਹੈ। ਉਤਰੀ ਤੱਟ ਓਡੀਸਾ ’ਚ 25 ਮਈ ਨੂੰ ਅਤੇ 26 ਮਈ ਨੂੰ ਉੱਤਰੀ ਓਡੀਸਾ ’ਚ ਵੱਖ ਵੱਖ ਸਥਾਨਾਂ ’ਤੇ ਭਾਰੀ ਬਰਸਾਤ ਦੇ ਨਾਲ ਕਈ ਥਾਵਾਂ ’ਤੇ ਹਲਕੀ ਤੇ ਮੱਧਮ ਬਰਸਾਤ ਹੋਣ ਦਾ ਅਨੁਮਾਨ ਹੈ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।