ਫੇਸਬੁੱਕ ਉਤੇ ਲਾਈਵ ਹੋ ਕੇ ਲਿਆ ਫਾਹਾ

Family, Suicides, Varanasi

ਫੇਸਬੁੱਕ ਉਤੇ ਲਾਈਵ ਹੋ ਕੇ ਲਿਆ ਫਾਹਾ

ਵਿਆਹ ਲਈ ਪਰਿਵਾਰਕ ਰਜ਼ਾਮੰਦੀ ਨਾ ਹੋਣ ਕਾਰਨ ਸਨ ਦੁਖੀ

ਮੋਗਾ, ਵਿੱਕੀ ਕੁਮਾਰ । ਜ਼ਿਲ੍ਹੇ ਦੇ ਬੱਧਨੀ ਕਲਾਂ ਸਥਿਤ ਪਿੰਡ ਰਾਣੀਆਂ ‘ਚ ਸ਼ੁੱਕਰਵਾਰ ਸਵੇਰੇ ਦਰੱਖ਼ਤ ‘ਤੇ ਟੰਗੀਆਂ  ਜੋੜੇ ਦੀਆਂ ਲਾਸ਼ਾਂ ਦੇਖ ਕੇ ਇਲਾਕੇ ‘ਚ ਦਹਿਸ਼ਤ ਫੈਲ ਗਈ। ਲੋਕ ਇਸ ਨੂੰ ਆਨਰ ਕਿਲਿੰਗ ਮੰਨ ਰਹੇ ਸਨ, ਪਰ ਬਾਅਦ ‘ਚ ਪਤਾ ਲੱਗਾ ਕਿ ਦੋਵਾਂ ਨੇ Facebook ‘ਤੇ Live ਹੋ ਕੇ ਫਾਹਾ ਲਿਆ ਹੈ।ਦੱਸਿਆ ਜਾ ਰਿਹਾ ਹੈ ਕਿ ਲੜਕਾ-ਲੜਕੀ ਦੋਵੇਂ ਇਕ-ਦੂਸਰੇ ਨੂੰ ਪਿਆਰ ਕਰਦੇ ਸਨ। ਉਨ੍ਹਾਂ ਵਿਚਕਾਰ ਲੰਬੇ ਸਮੇਂ ਤੋਂ ਪ੍ਰੇਮ ਪ੍ਰਸੰਗ ਚੱਲ ਰਿਹਾ ਸੀ ਪਰ ਪਰਿਵਾਰਕ ਮੈਂਬਰ ਵਿਆਹ ਲਈ ਰਾਜ਼ੀ ਨਹੀਂ ਸਨ। ਪਰਿਵਾਰ ਦੇ ਰਾਜ਼ੀ ਨਾ ਹੋਣ ‘ਤੇ ਦੋਵਾਂ ਨੇ ਖ਼ੌਫਨਾਕ ਕਦਮ ਉਠਾਉਂਦੇ ਹੋਏ Facebook ‘ਤੇ ਲਾਈਵ ਹੋ ਕੇ ਫਾਹਾ ਲੈ ਲਿਆ। ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭਿਜਵਾ ਦਿੱਤਾ ਗਿਆ ਹੈ। ਲੜਕਾ ਮਜ੍ਹਬੀ ਸਿੱਖ ਪਰਿਵਾਰ ਤੋਂ ਸੀ ਜਦਕਿ ਲੜਕੀ ਅਰੋੜਾ ਪਰਿਵਾਰ ਤੋਂ ਸੀ। Lover Couple

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here