ਪੰਜਾਬ ਰਾਜ ਖੇਡਾਂ ਅੰਡਰ–25 ਲੜਕਿਆਂ ਦਾ ਪਹਿਲਾ ਦਿਨ, ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ
ਖੁਸ਼ਵੀਰ ਸਿੰਘ ਤੂਰ/ਪਟਿਆਲਾ। ਪੰਜਾਬ ਰਾਜ ਖੇਡਾਂ ਮੈਨ ਅੰਡਰ-25 ਦੇ ਪਹਿਲੇ ਦਿਨ ਖਿਡਾਰੀਆਂ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ। ਅੱਜ ਉਦਘਾਟਨ ਸਮਾਰੋਹ ਦੌਰਾਨ 800 ਮੀਟਰ ਦੀ ਦੌੜ ਕਰਵਾਈ ਗਈ, ਜਿਸ ਵਿੱਚ ਲੁਧਿਆਣਾ ਦੇ ਗੁਰਕੋਮਲ ਸਿੰਘ ਗਿੱਲ ਨੇ 1:53.87 ਸੈਕਿੰਡ ਨਾਲ ਸੋਨੇ ਦਾ ਤਗਮਾ, ਜਲੰਧਰ ਦੇ ਮੁਸਸਿੰਦਰ ਸਿੰਘ ਨੇ 1.53.90 ਸੈਕਿੰਡ ਨਾਲ ਚਾਂਦੀ ਦਾ ਅਤੇ ਲੁਧਿਆਣਾ ਦੇ ਰਵਜੋਤ ਸਿੰਘ ਨੇ 1:54.10 ਸੈਕਿੰਡ ਨਾਲ ਕਾਂਸੀ ਦਾ ਤਗਮਾ ਹਾਸਲ ਕੀਤਾ।
ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਹਰਪ੍ਰੀਤ ਸਿੰਘ ਹੁੰਦਲ ਨੇ ਦੱਸਿਆ ਕਿ ਵਾਲੀਬਾਲ ‘ਚ ਸੰਗਰੂਰ ਨੇ ਪਟਿਆਲਾ ਨੂੰ 2-1 (14-25, 25-14, 25-22) , ਰੂਪਨਗਰ ਨੇ ਮਾਨਸਾ ਨੂੰ 2-0 (25-20, 25-22) ਨਾਲ ਹਰਾਇਆ ਖੋ-ਖੋ ‘ਚ ਮੋਗਾ ਨੇ ਐਸ.ਏ.ਐਸ. ਨਗਰ ਨੂੰ 7-2 ਨਾਲ, ਮਾਨਸਾ ਨੇ ਬਰਨਾਲਾ ਨੂੰ 10-3 ਦੇ ਫਰਕ ਨਾਲ ਹਰਾਇਆ ਅਤੇ ਫਤਹਿਗੜ੍ਹ ਸਾਹਿਬ ਨੂੰ ਮੁਕਤਸਰ ਸਾਹਿਬ ਤੋਂ ਵਾਕ ਓਵਰ ਮਿਲਿਆ। ਉਨ੍ਹਾਂ ਦੱਸਿਆ ਕਿ ਫੁੱਟਬਾਲ ਵਿੱਚ ਫਿਰੋਜ਼ਪੁਰ ਨੇ ਲੁਧਿਆਣਾ ਨੂੰ 1-0 , ਫਾਜਿਲਕਾ ਨੇ ਬਠਿੰਡਾ ਨੂੰ 1-0 ਨਾਲ ਹਰਾਇਆ। ਹੁੰਦਲ ਨੇ ਦੱਸਿਆ ਕਿ ਬਾਸਕਟਬਾਲ ‘ਚ ਮਾਨਸਾ ਨੇ ਬਠਿੰਡਾ ਨੂੰ 63-46 ਨਾਲ, ਫਤਿਹਗੜ੍ਹ ਸਾਹਿਬ ਨੇ ਐਸ.ਏ.ਐਸ ਨਗਰ ਨੂੰ 48-37 ਅਤੇ ਜਲੰਧਰ ਨੇ ਪਠਾਨਕੋਟ ਨੂੰ 50-10 ਨਾਲ ਹਰਾਇਆ।
ਟੇਬਲ ਟੈਨਿਸ ਵਿੱਚ ਅੰਮ੍ਰਿਤਸਰ ਨੇ ਰੂਪਨਗਰ ਨੂੰ 3-0, ਫਤਿਹਗੜ੍ਹ ਸਾਹਿਬ ਨੇ ਸੰਗਰੂਰ ਨੂੰ 3-1, ਜਲੰਧਰ ਨੇ ਬਰਨਾਲਾ ਨੂੰ 3-0, ਐਸ.ਏ.ਐਸ ਨਗਰ ਨੇ ਫਤਿਹਗੜ੍ਹ ਸਾਹਿਬ ਨੂੰ 3-0 ਨਾਲ ਹਰਾਇਆ ਬਾਕਸਿੰਗ 52 ਕਿਲੋ ਭਾਰ ਵਰਗ ਵਿੱਚ ਰੂਪ ਸਿੰਘ ਮੋਗਾ ਨੇ ਮਹਾਵੀਰ ਸਿੰਘ ਬਰਨਾਲਾ ਨੂੰ, ਅਜੈ ਕੁਮਾਰ ਹੁਸ਼ਿਆਰਪੁਰ ਨੇ ਸੰਜਮ ਪ੍ਰੀਤ ਹੁਸ਼ਿਆਰਪੁਰ ਨੂੰ ਹਰਾਇਆ 56 ਕਿਲੋ ਭਾਰ ਵਰਗ ਵਿੱਚ ਸੋਨੂ ਹੁਸ਼ਿਆਰਪੁਰ ਨੇ ਬਲਵਿੰਦਰ ਬਰਨਾਲਾ ਨੂੰ, ਦੀਪਕ ਤਰਨਤਾਰਨ ਨੇ ਅਜੈ ਫਿਰੋਜਪੁਰ ਨੂੰ, ਪ੍ਰਭ ਲੁਧਿਆਣਾ ਨੇ ਸੁਮਿਤ ਮਾਨਸਾ ਨੂੰ, ਰਾਜਪਿੰਦਰ ਅੰਮ੍ਰਿਤਸਰ ਨੇ ਗੁਰਪ੍ਰੀਤ ਫਿਰੋਜਪੁਰ ਨੂੰ ਹਰਾਇਆ, 69 ਕਿਲੋ ਭਾਰ ਵਰਗ ਵਿੱਚ ਗੌਤਮ ਜਲੰਧਰ ਨੇ ਵਿਕਾਸ ਫਿਰੋਜਪੁਰ ਨੂੰ, ਪਾਰਸਪ੍ਰੀਤ ਮੁਕਤਸਰ ਨੇ ਮਨੀ ਬਰਨਾਲਾ ਨੂੰ ਅਤੇ 75 ਕਿਲੋ ਭਾਰ ਵਰਗ ਵਿੱਚ ਮੰਤਰ ਬਠਿੰਡਾ ਨੇ ਵਿਤੁਲ ਬਰਨਾਲਾ ਨੂੰ, ਰਾਹੁਲ ਅੰਮ੍ਰਿਤਸਰ ਨੇ ਹਰਮਨਪ੍ਰੀਤ ਫਿਰੋਜਪੁਰ ਨੂੰ ਹਰਾਇਆ। ਉਨ੍ਹਾਂ ਦੱਸਿਆ ਕਿ ਹਾਕੀ ਦੇ ਹੋਏ ਮੁਕਾਬਲਿਆਂ ਵਿਚ ਗੁਰਦਾਸਪੁਰ ਨੇ ਤਰਨਤਾਰਨ ਨੂੰ 5-0 ਨਾਲ ਹਰਾਇਆ, ਪਟਿਆਲਾ ਨੂੰ ਮੌਗਾ ਤੋਂ ਵਾਕ Àਵਰ ਮਿਲਿਆ।
ਕਬੱਡੀ ਨੈਸ਼ਨਲ ਸਟਾਇਲ ਦੇ ਨਤੀਜਿਆਂ ਬਾਰੇ ਉਹਨਾਂ ਦੱਸਿਆ ਕਿ ਬਠਿੰਡਾ ਨੇ ਕਪੂਰਥਲਾ ਨੂੰ 56-30 ਨਾਲ ਹਰਾਇਆ, ਐਸ.ਏ.ਐਸ ਨਗਰ ਨੇ ਫਾਜਿਲਕਾ ਨੂੰ 43-20 ਅਤੇ ਸੰਗਰੂਰ ਨੇ ਰੋਪੜ ਨੂੰ 52-39 ਨਾਲ ਹਰਾਇਆ। ਉਨ੍ਹਾਂ ਦੱਸਿਆ ਕਿ ਕਬੱਡੀ ਸਰਕਲ ਸਟਾਇਲ ਵਿਚ ਫਤਿਹਗੜ੍ਹ ਸਾਹਿਬ ਨੂੰ ਮੁਕਤਸਰ ਸਾਹਿਬ , ਮਾਨਸਾ ਨੂੰ ਜਲੰਧਰ , ਫਿਰੋਜਪੁਰ ਨੂੰ ਮੋਗਾ ਤੋਂ ਵਾਕ Àਵਰ ਮਿਲਿਆ। ਬਰਨਾਲਾ ਨੇ ਫਰੀਦਕੋਟ 36-22 ਨਾਲ ਹਰਾਇਆ। ਉਨ੍ਹਾਂ ਦੱਸਿਆ ਕਿ ਤੈਰਾਕੀ ਵਿੱਚ 100 ਮੀਟਰ ਫਰੀ ਸਟਾਇਲ ਵਿੱਚ ਸਾਹਿਲ ਚੋਪੜਾ ਪਟਿਆਲਾ ਨੇ ਪਹਿਲਾ ਸਥਾਨ, ਅਰੁਨ ਗੁਲੇਰੀਆ ਜਲੰਧਰ ਨੇ ਦੂਜਾ ਸਥਾਨ, ਉਦੈ ਸ਼ਰਮਾ ਹੁਸਿਆਰਪੁਰ ਨੇ ਤੀਜਾ ਸਥਾਨ ਹਾਸਲ ਕੀਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।