ਨੌਕਰੀ ਭਾਲ ਰਹੇ ਲੋਕਾਂ ਲਈ ਲਾਂਚ ਕੀਤਾ ਜਾਵੇਗਾ ਮੋਬਾਇਲ ਐਪ

Mobile app, Launched , Job Seekers

ਸੂਬਾ ਸਰਕਾਰ ਨੇ ਕੁਝ ਸਾਲ ਪਹਿਲਾਂ ਰੁਜ਼ਗਾਰ ਬੈਂਕ ਲਾਂਚ ਕੀਤਾ ਸੀ

ਏਜੰਸੀ/ਕੋਲਾਕਾਤਾ। ਪੱਛਮੀ ਬੰਗਾਲ ਦੀ ਮਮਤਾ ਬੈਨਰਜੀ ਸਰਕਾਰ ਨੌਕਰੀ ਦੀ ਭਾਲ ਕਰ ਰਹੇ ਲੋਕਾਂ ਦੀ ਮੱਦਦ ਲਈ ਜਲਦ ਹੀ ਇੱਕ ਮੋਬਾਇਲ ਐਪ ਲਾਂਚ ਕਰੇਗੀ ਸੂਬਾ ਸਰਕਾਰ ਰੁਜ਼ਗਾਰ ਬੈਂਕ ਪੋਰਟਲ ‘ਚ ਸੁਧਾਰ ਕਰਕੇ ਨਵਾਂ ਐਪ ਵਿਕਸਿਤ ਕਰੇਗੀ ਜੋ ਸੂਬੇ ਅਤੇ ਵਿਦੇਸ਼ਾਂ ‘ਚ ਨੌਕਰੀਆਂ ਦੀ ਸੂਚਨਾ ਦੇਵੇਗਾ ਰੁਜ਼ਗਾਰ ਐਪ ਦੇ ਜਰੀਏ ਕੰਪਨੀਆਂ ਵੀ ਉਮੀਦਵਾਰ ਦੀ ਚੋਣ ਕਰ ਸਕਦੀਆਂ ਹਨ।

ਸੂਬਾ ਸਰਕਾਰ ਨੇ ਕੁਝ ਸਾਲ ਪਹਿਲਾਂ ਰੁਜ਼ਗਾਰ ਬੈਂਕ ਲਾਂਚ ਕੀਤਾ ਸੀ ਸੂਬੇ ਦੇ ਕਿਰਤ ਵਿਭਾਗ ਨੇ ਬਦਲਦੇ ਸਮੇਂ ਨੂੰ ਦੇਖਦੇ ਹੋਏ ਇਸ ਪੋਰਟਲ ‘ਚ ਸੁਧਾਰ ਕਰਨ ਦਾ ਫੈਸਲਾ ਲਿਆ ਹੈ ਜਿਨ੍ਹਾਂ ਲੋਕਾਂ ਨੇ ਪੱਛਮੀ ਬੰਗਾਲ ਸਰਕਾਰ ਦੀ ਯੁਵਾਸ਼੍ਰੀ ਯੋਜਨਾ ਅਤੇ ਸੁਸਾਇਟੀ ਫਾਰ ਕੌਸ਼ਲ ਵਿਕਾਸ ਯੋਜਨਾ ‘ਚ ਆਪਣਾ ਨਾਂਅ ਦਰਜ ਕੀਤਾ ਸੀ ਉਹ ਵੀ ਇਸ ਨਵੇਂ ਪੋਰਟਲ ‘ਚ ਸ਼ਾਮਲ ਹੋਣਗੇ ਇਹ ਐਪ ਐਂਡਰਾਇਡ ਅਤੇ ਐਪਲ ਦੋਵਾਂ ਮੋਬਾਇਲ ਫੋਨਾਂ ‘ਚ ਲੋਡ ਹੋ ਹੋਵੇਗਾ।

ਲੋਕ ਇਸ ਐਪ ‘ਚ ਫੋਟੋ ਦੇ ਨਾਲ ਆਪਣਾ ਬਾਇਓਡਾਟਾ ਲੋਡ ਕਰਨਗੇ

ਕਿਰਤ ਵਿਭਾਗ ਦੇ ਇਸ ਨਵੇਂ ਪੋਰਟਲ ਅਤੇ ਐਪ ‘ਚ ਨੌਕਰੀ ਦੀ ਭਾਲ ਕਰ ਰਹੇ 50 ਲੱਖ ਲੋਕ ਅਤੇ 20 ਲੱਖ ਕੰਪਨੀਆਂ ਸ਼ਾਮਲ ਹੋਣਗੀਆਂ ਨੌਕਰੀ ਦੀ ਭਾਲ ਕਰ ਰਹੇ ਲੋਕ ਇਸ ਐਪ ‘ਚ ਫੋਟੋ ਦੇ ਨਾਲ ਆਪਣਾ ਬਾਇਓਡਾਟਾ ਲੋਡ ਕਰਨਗੇ ਰੁਜ਼ਗਾਰ ਪੋਰਟਲ ‘ਚ ਈ-ਮਾਕ ਟੈਸਟ, ਵਰਚੁਅਲ ਕਰੀਅਰ ਕਾਰਨਰ ਅਤੇ ਵਪਾਰਕ ਸਿਖਲਾਈ ਦੀ ਸੁਵਿਧਾ ਵੀ ਹੋਵੇਗੀ ਇਸ ਤੋਂ ਇਲਾਵਾ ਇਸ ‘ਚ ਆਨਲਾਈਨ ਪੁਲਿਸ ਵੈਰੀਫਿਕੇਸ਼ਨ ਅਤੇ ਟਰੇਂਡ ਅਤੇ ਅਨਟਰੇਂਡ ਮਜ਼ਦੂਰਾਂ ਦੀ ਸੂਚੀ ਤੋਂ ਇਲਾਵਾ ਸ਼ਿਕਾਇਤ ਨਿਵਾਰਨ ਪ੍ਰਣਾਲੀ ਦੀ ਸੁਵਿਧਾ ਵੀ ਹੋਵੇਗੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।