ਬੱਚਿਆਂ ਨਾਲ ਪਿਆਰ

Finding Peace

ਬੱਚਿਆਂ ਨਾਲ ਪਿਆਰ

ਖਲੀਫ਼ਾ ਹਜ਼ਰਤ ਉਮਰ ਨੇ ਇੱਕ ਵਿਅਕਤੀ ਨੂੰ ਕਿਸੇ ਰਾਜ ਦਾ ਗਵਰਨਰ ਨਿਯੁਕਤ ਕੀਤਾ ਨਿਯੁਕਤੀ ਪੱਤਰ ਦੇਣ ਤੋਂ ਪਹਿਲਾਂ ਖਲੀਫ਼ਾ ਨੇ ਉਸ ਨੂੰ ਜ਼ਰੂਰੀ ਗੱਲਾਂ ਵੀ ਸਮਝਾ ਦਿੱਤੀਆਂ ਉਸੇ ਸਮੇਂ ਉਨ੍ਹਾਂ ਦੇ ਸਾਹਮਣੇ ਇੱਕ ਬੱਚਾ ਆਇਆ ਹਜ਼ਰਤ ਉਮਰ ਨੇ ਬੱਚੇ ਨੂੰ ਪ੍ਰੇਮ ਨਾਲ ਆਪਣੀ ਬੁੱਕਲ ’ਚ ਚੁੱਕ ਲਿਆ ਫਿਰ ਤਰ੍ਹਾਂ-ਤਰ੍ਹਾਂ ਦੀਆਂ ਆਵਾਜ਼ਾਂ ਕੱਢ ਕੇ ਉਸ ਨੂੰ ਰਿਝਾਉਣ ਲੱਗੇ।
ਇਹ ਸਭ ਵੇਖ ਕੇ ਉਹ ਵਿਅਕਤੀ ਬੋਲਿਆ, ‘‘ਖਲੀਫ਼ਾ ਸਾਹਿਬ, ਮੇਰੇ ਘਰ ਤਾਂ ਚਾਰ ਬੱਚੇ ਹਨ, ਪਰ ਮੈਂ ਕਦੇ ਉਨ੍ਹਾਂ ਪ੍ਰਤੀ ਇੰਨਾ ਪਿਆਰ ਨਹੀਂ ਪ੍ਰਗਟਾਇਆ!’’ ਇਹ ਸੁਣਦਿਆਂ ਹੀ ਹਜ਼ਰਤ ਉਮਰ ਇੱਕਦਮ ਗੰਭੀਰ ਹੋ ਗਏ ਉਨ੍ਹਾਂ ਨੇ ਉਸ ਵਿਅਕਤੀ ਤੋਂ ਤੁਰੰਤ ਨਿਯੁਕਤੀ-ਪੱਤਰ ਵਾਪਸ ਲੈ ਲਿਆ ਤੇ ਉਸ ਦੇ ਟੁਕੜੇ-ਟੁਕੜੇ ਕਰਦੇ ਹੋਏ ਕਿਹਾ, ‘‘ਮੈਂ ਤੇਰੀ ਨਿਯੁਕਤੀ ਕੀਤੀ, ਇਸ ਦਾ ਮੈਨੂੰ ਅਫ਼ਸੋਸ ਹੈ ਜਦੋਂ ਤੈਨੂੰ ਬੱਚਿਆਂ ਨਾਲ ਹੀ ਪਿਆਰ ਨਹੀਂ ਹੈ ਤਾਂ ਤੁੰ ਪਰਜਾ ਨਾਲ ਕਿਹੋ-ਜਿਹਾ ਵਿਹਾਰ ਕਰੇਂਗਾ! ਤੇਰੇ ਦਿਲ ’ਚ ਪ੍ਰੇਮ ਦਾ ਪਵਿੱਤਰ ਝਰਨਾ ਸੁੱਕ ਚੁੱਕਾ ਹੈ ਤੁੰ ਇਸ ਅਹੁਦੇ ਦੇ ਯੋਗ ਨਹੀਂ ਹੈਂ’’ ਉਹ ਨਿਰਾਸ਼ ਹੋ ਕੇ ਵਾਪਸ ਚਲਾ ਗਿਆ