ਸਾਬਕਾ ਪ੍ਰਧਾਨ ਮੰਤਰੀ ਸਵ. ਅਟਲ ਬਿਹਾਰੀ ਵਾਜਪਾਈ ਦੀ 25 ਫੁੱਟ ਉੱਚੀ ਮੂਰਤੀ ਦਾ ਉਦਘਾਟਨ ਕੀਤਾ
ਲਖਨਊ : ਹਿੰਸਕ ਘਟਨਾਵਾਂ ਸਬੰਧੀ ਬੋਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
ਏਜੰਸੀ/ਲਖਨਊ । ਬੁੱਧਵਾਰ ਨੂੰ ਲਖਨਊ ਦੇ ਲੋਕ ਭਵਨ ‘ਚ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ 25 ਫੁੱਟ ਉੱਚੀ ਮੂਰਤੀ ਦਾ ਉਦਘਾਟਨ ਕੀਤਾ ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੋਗੀ ਸਰਕਾਰ ਦੀ ਵੀ ਸ਼ਲਾਘਾ ਕੀਤੀ ਲਖਨਊ ‘ਚ ਪ੍ਰਧਾਨ ਮੰਤਰੀ ਮੋਦੀ ਨੇ ਧਾਰਾ 370, ਰਾਮ ਜਨਮ ਭੂਮੀ ਫੈਸਲੇ ਤੇ ਨਾਗਰਿਕਤਾ ਸੋਧ ਐਕਟ ‘ਤੇ ਵੀ ਗੱਲ ਕੀਤੀ। ਯੂਪੀ ‘ਚ ਹੋਈ ਹਿੰਸਾ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਨਾਗਰਿਕਾਂ ਨੂੰ ਅਧਿਕਾਰ ਦੇ ਨਾਲ-ਨਾਲ ਆਪਣੇ ਫਰਜ਼ਾਂ ਨੂੰ ਵੀ ਨਿਭਾਉਣਾ ਚਾਹੀਦਾ ਹੈ ।
ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਤੋਂ ਬਚਣਾ ਚਾਹੀਦਾ ਹੈ ਅਟਲ ਬਿਹਾਰੀ ਵਾਜਪਾਈ ਦੀ ਇਹ ਮੂਰਤੀ ਕਾਂਸੀ ਦੀ ਬਣੀ ਹੈ ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੰਬੋਧਨ ‘ਚ ਅਟਲ ਬਿਹਾਰੀ ਵਾਜਪਾਈ ਨੂੰ ਯਾਦ ਕੀਤਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਰਾਸਤ ‘ਚ ਮਿਲੀ ਕਈ ਸਮੱਸਿਆਵਾਂ ਦਾ ਸਰਲਤਾ ਨਾਲ ਹੱਲ ਕਰਕੇ ਨਿਊ ਇੰਡੀਆ ਨਵੇਂ ਦਹਾਕੇ ‘ਚ ਚੁਣੌਤੀਆਂ ਨੂੰ ਚੁਣੌਤੀ ਦੇਣ ਲਈ ਤਿਆਰ ਹੈ ਮੋਦੀ ਨੇ ਕਿਹਾ ਕਿ ਨਵੇਂ ਸਾਲ ‘ਚ ਜੋ ਚੁਣੌਤੀਆਂ ਬਾਕੀ ਹਨ, ਉਨ੍ਹਾਂ ਦੇ ਹੱਲ ਲਈ ਹਰ ਭਾਰਤਵਾਸੀ ਆਪਣੀ ਪੂਰੀ ਤਾਕਤ ਨਾਲ ਕੰਮ ਕਰ ਰਿਹਾ ਹੈ ਚੁਣੌਤੀਆਂ ਨੂੰ ਚੁਣੌਤੀ ਦੇਣ ਦਾ ਕੋਈ ਮੌਕਾ ਉਨ੍ਹਾਂ ਦੀ ਸਰਕਾਰ ਨੇ ਛੱਡਿਆ ਨਹੀਂ ਹੈ।
ਮੋਦੀ ਨੇ ਅਟਲ ਭੂ-ਜਲ ਯੋਜਨਾ ਦੀ ਸ਼ੁਰੂਆਤ ਕੀਤੀ
ਨਵੀਂ ਦਿੱਲੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੱਤ ਸੂਬਿਆਂ ਦੇ 8350 ਤੋਂ ਵੱਧ ਗ੍ਰਾਮ ਪੰਚਾਇਤਾਂ ਦੇ ਭੂ-ਜਲ ਨੂੰ ਦਰੁਸਤ ਕਰਨ ਵਾਲੀ ਅਟਲ ਭੂ-ਜਲ ਯੋਜਨਾ ਦੀ ਅੱਜ ਸ਼ੁਰੂਆਤ ਕੀਤੀ ਮੋਦੀ ਨੇ ਰਾਜਧਾਨੀ ਦੇ ਵਿਗਿਆਨ ਭਵਨ ‘ਚ ਹੋਏ ਪ੍ਰੋਗਰਾਮ ਦੌਰਾਨ ਇਸ ਯੋਜਨਾ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਅਟਲ ਭੂਜਲ ਯੋਜਨਾ ਨਾਲ ਮਹਾਂਰਾਸ਼ਟਰ, ਕਰਨਾਟਕ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਹਰਿਆਣਾ, ਰਾਜਸਥਾਨ ਤੇ ਗੁਜਰਾਤ ਦੇ ਭੂ-ਜਲ ਦਾ ਲਾਭ ਉਠਾਉਣ ‘ਚ ਬਹੁਤ ਮੱਦਦ ਮਿਲੇਗੀ ਇਨ੍ਹਾਂ ਸੱਤ ਸੂਬਿਆਂ ਦੇ 78 ਜ਼ਿਲ੍ਹਿਆਂ ‘ਚ 8,350 ਤੋਂ ਵੱਧ ਗ੍ਰਾਮ ਪੰਚਾਇਤਾਂ ‘ਚ ਭੂ-ਜਲ ਦੀ ਸਥਿਤੀ ‘ਚ ਸੁਧਾਰ ਹੋਵੇਗਾ ਮੋਦੀ ਨੇ ਕਿਹਾ ਕਿ ਪੰਚਾਇਤਾਂ ‘ਚ ਭੂ-ਜਲ ਦੀ ਸਥਿਤੀ ਬਹੁਤ ਹੀ ਚਿੰਤਾਜਨਕ ਹੈ ਇਸ ਦਾ ਬਹੁਤ ਵੱਡਾ ਖਮਿਆਜਾ।
ਉੱਥੋਂ ਦੇ ਲੋਕਾਂ ਨੂੰ ਉਠਾਉਣਾ ਪੈਂਦਾ ਹੈ ਲੋਕਾਂ ਨੂੰ ਇਨ੍ਹਾਂ ਮੁਸ਼ਕਲਾਂ ਤੋਂ ਮੁਕਤੀ ਮਿਲੇ, ਜਲ ਪੱਧਰ ‘ਚ ਸੁਧਾਰ ਹੋਵੇ ਇਸ ਦੇ ਲਈ ਸਾਨੂੰ ਜਾਗਰੂਕਤਾ ਮੁਹਿੰਮ ਚਲਾਉਣ ਹੋਵੇਗੀ ਉਨ੍ਹਾਂ ਕਿਹਾ ਕਿ ਇਸ ਨਾਲ ਵਾਜਪਾਈ ਜੀ ਦਾ ਸੁਫ਼ਨਾ ਪੂਰਾ ਹੋਇਆ ਪਾਣੀ ਦਾ ਵਿਸ਼ਾ ਅਟਲ ਜੀ ਦੇ ਦਿਲ ਦੇ ਕਾਫ਼ੀ ਕਰੀਬ ਸੀ ਪਾਣੀ ਦਾ ਸੰਕਟ ਸਭ ਲਈ ਚਿੰਤਾ ਦਾ ਵਿਸ਼ਾ ਵਾਜਪਾਈ ਜੀ ਨੇ ਸ਼ੁਰੂ ਕੀਤਾ ਸੀ ਪਾਣੀ ਬਚਾਉਣ ਦਾ ਕੰਮ ਪ੍ਰੋਗਰਾਮ ‘ਚ ਪ੍ਰਧਾਨ ਮੰੰਤਰੀ ਨੇ ਦੱਸਿਆ ਕਿ ਅਟਲ ਜੀ ਦੀ ਅਗਵਾਈ ‘ਚ ਸ਼ਾਂਤਾ ਕੁਮਾਰ ਨੇ ਪਾਣੀ ਸਬੰਧੀ ਵੱਡੀ ਯੋਜਨਾ ਚਲਾਈ, ਪਰ ਜਦੋਂ ਅਟਲ ਜੀ ਦੀ ਸਰਕਾਰ ਚਲੀ ਗਈ ਤਾਂ ਪਾਣੀ ਦੀ ਯੋਜਨਾ ਹੀ ਵਹਿ ਗਈ ਸਾਡੀ ਸਰਕਾਰ ਨੇ ਪਿਛਲੇ ਕਾਰਜਕਾਲ ‘ਚ ਇਸ ‘ਤੇ ਕੰਮ ਕੀਤਾ ਅਟਲ ਭੂ-ਜਲ ਯੋਜਨਾ ਤਹਿਤ 2024 ਤੱਕ ਹਰ ਘਰ ‘ਚ ਪੀਣ ਦਾ ਪਾਣੀ ਪਹੁੰਚਾਇਆ ਜਾਵੇਗਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।