Fire Accident: ਵਰਕਸ਼ਾਪ ’ਚ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ

Fire Accident
ਅਬੋਹਰ : ਬੀਤੀ ਦੇਰ ਰਾਤ ਅਚਾਨਕ ਹੀ ਵਰਕਸ਼ਾਪ ’ਚ ਅੱਗ ਲੱਗਣ ਕਰਕੇ ਦੁਕਾਨ ਅੰਦਰਲਾ ਰਾਖ ਹੋਇਆ ਸਮਾਨ।

(ਮੇਵਾ ਸਿੰਘ) ਅਬੋਹਰ। Fire Accident: ਬੀਤੀ ਦੇਰ ਰਾਤ ਅਬੋਹਰ ਦੀ ਸੀਤੋ ਰੋਡ ’ਤੇ ਇਕ ਵਰਕਸ਼ਾਪ ਵਿਚ ਅੱਗ ਲੱਗਣ ਕਾਰਨ ਦੁਕਾਨ ਅੰਦਰ ਪਿਆ ਲਗਭਗ ਸਾਰਾ ਸਮਾਨ ਸੁਆਹ ਹੋ ਗਿਆ। ਜਾਣਕਾਰੀ ਅਨੁਸਾਰ ਵਰਕਸ਼ਾਪ ਦੇ ਮਾਲਕ ਕੁਲਦੀਪ ਸਿੰਘ ਨੇ ਦੱਸਿਆ ਕਿ ਦੇਰ ਰਾਤ ਕਰੀਬ 1 ਵਜੇ ਉਸ ਨੂੰ ਸੂਚਨਾ ਮਿਲੀ ਕਿ ਵਰਕਸ਼ਾਪ ’ਤੇ ਅੱਗ ਲੱਗ ਗਈ ਹੈ, ਜਿਸ ਤੋਂ ਤੁਰੰਤ ਬਾਅਦ ਉਹ ਮੌਕੇ ’ਤੇ ਪਹੁੰਚਿਆ, ਪਰ ਉਦੋਂ ਤੱਕ ਵਰਕਸ਼ਾਪ ਅੰਦਰਲਾ ਕਰੀਬ ਸਾਰਾ ਸਮਾਨ ਅੱਗ ਦੀ ਭੇਂਟ ਚੜ ਚੁੱਕਿਆ ਸੀ।

ਇਹ ਵੀ ਪੜ੍ਹੋ: New Crops: ਪੀਐਮ ਮੋਦੀ ਨੇ 109 ਨਵੀਂਆਂ ਫਸਲਾਂ ਦੀਆਂ ਕਿਸਮਾਂ ਕੀਤੀਆਂ ਜਾਰੀ, ਕਿਸਾਨ ਹੋਣਗੇ ਮਾਲਾਮਾਲ

ਇਸ ਦੌਰਾਨ ਲੋਕਾਂ ਨੇ ਫਾਇਰ ਬਿਰਗੇਡ ਨੂੰ ਵੀ ਸੂਚਨਾ ਕਰ ਦਿੱਤੀ, ਫਾਇਰ ਬਿਗਰੇਡ ਦੀ ਟੀਮ ਵੱਲੋਂ ਅੱਗ ’ਤੇ ਲਗਭਗ ਇਕ ਘੰਟੇ ਵਿਚ ਕਾਬੂ ਪਾਇਆ ਜਾ ਸਕਿਆ। ਵਰਕਸ਼ਾਪ ਦੇ ਮਾਲਕ ਨੇ ਦੱਸਿਆ ਕਿ ਦੁਕਾਨ ਵਿਚ ਨਵੇਂ ਬੈਟਰੇ ਅਤੇ ਗਾਹਕਾਂ ਦਾ ਸਮਾਨ ਵਗੈਰਾ ਵੀ ਪਿਆ ਸੀ, ਜੋ ਸਾਰਾ ਹੀ ਅੱਗ ਕਾਰਨ ਰਾਖ ਹੋ ਗਿਆ। ਕੁਲਦੀਪ ਸਿੰਘ ਦੇ ਅਨੁਸਾਰ ਉਸਦਾ ਕਬੀਰ 2 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ।

LEAVE A REPLY

Please enter your comment!
Please enter your name here