ਪਿਸਤੌਲ ਦੀ ਨੋਕ ’ਤੇ ਦੁਕਾਨਦਾਰ ਤੋਂ ਨਗਦੀ ਲੁੱਟੀ

Barnala News
ਬਰਨਾਲਾ : ਉਹ ਦੁਕਾਨ ਜਿਸ ’ਤੇ ਲੁੱਟ ਦੀ ਘਟਨਾ ਵਾਪਾਰੀ।

(ਗੁਰਪ੍ਰੀਤ ਸਿੰਘ) ਬਰਨਾਲਾ। ਬਰਨਾਲਾ ਸ਼ਹਿਰ ਦੇ ਰੇਲਵੇ ਸਟੇਸ਼ਨ ਰੋਡ ਦੇ ਸਥਿਤ ਪੁਰਾਣੇ ਬੱਸ ਸਟੈਂਡ ਨੇੜੇ ਅੱਜ ਤੜਕੇ ਦਿਨ ਚੜ੍ਹਦਿਆਂ ਹੀ ਦੋ ਲੁਟੇਰੇ ਪਿਸਤੌਲ ਦੀ ਨੋਕ ’ਤੇ ਦੁਕਾਨਦਾਰ ਤੋਂ ਨਗਦੀ ਲੁੱਟ ਕੇ ਫਰਾਰ ਹੋ ਗਏ। ਜਾਣਕਾਰੀ ਅਨੁਸਾਰ ਪੁਰਾਣੇ ਬੱਸ ਸਟੈਂਡ ਲਾਗੇ ਜੀਵਨ ਕੁਮਾਰ ਪੱਖੋ ਵਾਲਿਆਂ ਦੇ ਬੈਰੰਗ ਸਟੋਰ ’ਤੇ ਸਵੇਰੇ ਕਰੀਬ ਸਵਾ 6 ਵਜੇ, ਆਲਟੋ ਕਾਰ ਵਿੱਚ ਸਵਾਰ ਹੋ ਕੇ ਦੋ ਲੁਟੇਰੇ ਦੁਕਾਨ ਵਿੱਚ ਦਾਖਲ ਹੋਏ। ਜਿੰਨਾਂ ਨੇ ਦੁਕਾਨ ਦਾ ਸਟਰ ਬੰਦ ਕਰ ਲਿਆ ਅਤੇ ਦੁਕਾਨਦਾਰ ਨਾਲ ਹੱਥੋਪਾਈ ਸ਼ੁਰੂ ਕਰ ਦਿੱਤੀ। Barnala News

ਇਕ ਲੁਟੇਰੇ ਨੇ ਪਿਸਤੌਲ ਕੱਢਿਆ ਤੇ ਦੁਕਾਨਦਾਰ ਤੋਂ ਜੋ ਕੁੱਝ ਵੀ ਹੈ, ਕੱਢ ਕੇ ਫੜ੍ਹਾ ਦੇਣ ਲਈ ਕਿਹਾ, ਦੁਕਾਨਦਾਰ ਪਿਸਤੌਲ ਦੇਖ ਕੇ ਸਹਿਮ ਗਿਆ ਅਤੇ ਲੁਟੇਰੇ ਕਾਊਂਟਰ ਦੇ ਦਰਾਜ ਵਿੱਚ ਪਈ ਕਰੀਬ 6-7 ਹਜ਼ਾਰ ਰੁਪਏ ਦੀ ਨਗਦੀ ਲੁੱਟ ਕੇ ਫਰਾਰ ਹੋ ਗਏ। ਦੁਕਾਨਦਾਰ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ। Barnala News

ਇਹ ਵੀ ਪੜ੍ਹੋ: ਭੈਣ ਦੀ ਸ਼ਿਕਾਇਤ ’ਤੇ ਪੁਲਿਸ ਨੇ ਭਰਾ ਖਿਲਾਫ਼ ਦਰਜ਼ ਕੀਤਾ ਧੋਖਾਧੜੀ ਦਾ ਕੇਸ

ਪੁਲਿਸ ਪਾਰਟੀ ਨੇੜੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ। ਥਾਣਾ ਸਿਟੀ 1 ਬਰਨਾਲਾ ਦੇ ਐਸ.ਐਚ.ਓ ਇੰਸਪੈਕਟਰ ਜਸਵਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਘਟਨਾ ਦੀ ਪੜਤਾਲ ਅਤੇ ਦੁਕਾਨਦਾਰ ਦੇ ਬਿਆਨ ਦੇ ਅਧਾਰ ’ਤੇ ਲੁਟੇਰਿਆਂ ਖਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

LEAVE A REPLY

Please enter your comment!
Please enter your name here