ਭੈਣ ਦੀ ਸ਼ਿਕਾਇਤ ’ਤੇ ਪੁਲਿਸ ਨੇ ਭਰਾ ਖਿਲਾਫ਼ ਦਰਜ਼ ਕੀਤਾ ਧੋਖਾਧੜੀ ਦਾ ਕੇਸ

Case of Fraud

ਮਹਿਲਾ ਦਾ ਦੋਸ਼ : ਭਰਾ ਨੇ ਜ਼ਾਅਲੀ ਨੋਮੀਨੇਸ਼ਨ ਪੇਪਰ ਤਿਆਰ ਕਰਕੇ ਪਿਤਾ ਦੇ ਬੈਂਕ ਖਾਤਿਆਂ ’ਚੋਂ ਕਢਵਾਏ ਹਨ ਸਾਢੇ 5 ਕਰੋੜ (Case of Fraud)

(ਜਸਵੀਰ ਸਿੰਘ ਗਹਿਲ) ਲੁਧਿਆਣਾ। ਜ਼ਿਲ੍ਹਾ ਲੁਧਿਆਣਾ ਦੀ ਪੁਲਿਸ ਨੇ ਇੱਕ ਮਹਿਲਾ ਦੀ ਸ਼ਿਕਾਇਤ ’ਤੇ ਪੜਤਾਲ ਤੋਂ ਬਾਅਦ ਉਸਦੇ ਸਕੇ ਭਰਾ ਖਿਲਾਫ਼ ਧੋਖਾਧੜੀ ਦਾ ਮਾਮਲਾ ਦਰਜ਼ ਕੀਤਾ ਹੈ। ਸ਼ਿਕਾਇਤ ’ਚ ਮਹਿਲਾ ਨੇ ਦੋਸ਼ ਲਗਾਏ ਹਨ ਕਿ ਉਸਦੇ ਭਰਾ ਨੇ ਜ਼ਾਅਲੀ ਨੌਮੀਨੇਸ਼ਨ ਪੇਪਰ ਬਣਾ ਕੇ ਉਨ੍ਹਾਂ ਦੇ ਮਰਹੂਮ ਪਿਤਾ ਦੇ ਬੈਂਕ ਖਾਤਿਆਂ ਵਿੱਚੋਂ ਸਾਢੇ 5 ਕਰੋੜ ਰੁਪਏ ਕਢਵਾ ਕੇ ਉਨ੍ਹਾਂ ਨਾਲ ਧੋਖਾਧੜੀ ਕੀਤੀ ਹੈ। Case of Fraud

ਇਹ ਵੀ ਪੜ੍ਹੋ: ਲੋਕ ਸਭਾ ਚੋਣਾਂ ਨੂੰ ਲੈ ਕੇ ਮੁੱਖ ਮੰਤਰੀ ਮਾਨ ਨੇ ਲਗਾਤਾਰ ਚੌਥੇ ਦਿਨ ਵਿਧਾਇਕਾਂ ਨਾਲ ਕੀਤੀ ਮੀਟਿੰਗ

ਜਾਣਕਾਰੀ ਦਿੰਦਿਆਂ ਅਨੀਸ਼ਾ ਗੁਪਤਾ ਪਤਨੀ ਕੁਸ ਮੋਦੀ ਵਾਸੀ ਜੀ.ਕੇ. ਇਨਕਲੇਵ ਦੁੱਗਰੀ ਨੇ ਦੱਸਿਆ ਕਿ ਉਸਦੇ ਪਿਤਾ ਵਿਜੈ ਕੁਮਾਰ ਦੀ ਮੌਤ ਹੋ ਚੁੱਕੀ ਹੈ। ਜਿਸ ਤੋਂ ਕੁੱਝ ਸਮੇਂ ਬਾਅਦ ਹੀ ਉਸਦੇ ਸਕੇ ਭਰਾ ਵਿਸ਼ਾਲ ਸਿੰਘਾਨੀਆ ਨੇ ਜ਼ਾਅਲੀ ਨੌਮੀਨੇਸ਼ਨ ਪੇਪਰ ਤਿਆਰ ਕਰਵਾਏ ਅਤੇ ਪਿਤਾ ਦੇ ਬੈਂਕ ਖਾਤਿਆਂ ਵਿੱਚੋਂ 5 ਕਰੋੜ 50 ਲੱਖ ਰੁਪਏ ਕਢਵਾ ਲਏ। Case of Fraud

ਸ਼ਿਕਾਇਤਕਰਤਾ ਨੇ ਕਿਹਾ ਕਿ ਜ਼ਾਅਲੀ ਨੋਮੀਨੇਸ਼ਨ ਬਣਵਾ ਕੇ ਵਿਸ਼ਾਲ ਨੇ ਉਨ੍ਹਾਂ ਨਾਲ ਧੋਖਾਧੜੀ ਕੀਤੀ ਹੈ। ਜਿਸ ਤੋਂ ਬਾਅਦ ਉਨ੍ਹਾਂ 15 ਮਈ 2023 ਨੂੰ ਪੁਲਿਸ ਕੋਲ ਸ਼ਿਕਾਇਤ ਦਿੱਤੀ। ਜਿਸ ’ਤੇ ਪੁਲਿਸ ਨੇ ਪੜਤਾਲ ਕਰਨ ਉਪਰੰਤ 4 ਅਪਰੈਲ 2024 ਨੂੰ ਵਿਸ਼ਾਲ ਸਿੰਘਾਨੀਆ ਵਾਸੀ ਮਾਡਲ ਟਾਊਨ ਲੁਧਿਆਣਾ ਦੇ ਖਿਲਾਫ਼ ਵੱਖ-ਵੱਖ ਅਪਰਾਧਿਕ ਧਾਰਾਵਾਂ ਤਹਿਤ ਮਾਮਲਾ ਦਰਜ਼ ਕੀਤਾ ਹੈ। ਤਫ਼ਤੀਸੀ ਅਫ਼ਸਰ ਬਲਵਿੰਦਰ ਸਿੰਘ ਨੇ ਸੰਪਰਕ ਕੀਤੇ ਜਾਣ ’ਤੇ ਦੱਸਿਆ ਕਿ ਮਾਮਲੇ ਵਿੱਚ ਅਨੀਸ਼ਾ ਗੁਪਤਾ ਦੀ ਸ਼ਿਕਾਇਤ ’ਤੇ ਮਾਮਲਾ ਦਰਜ਼ ਕਰਕੇ ਵਿਸ਼ਾਲ ਸਿੰਘਾਨੀਆ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮਾਮਲੇ ਦੀ ਜਾਂਚ ਲਈ ਵਿਸ਼ਾਲ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।