Faridkot News: ਪੰਜਗਰਾਈਂ ਕਲਾਂ ’ਤੇ ਢਿਲਵਾਂ ਕਲਾਂ ਖੇਤਰ ’ਚ ਅੱਗ ਲੱਗਣ ਨਾਲ ਸੈਂਕੜੇ ਏਕੜ ਕਣਕ ’ਤੇ ਨਾੜ ਸੜ ਕੇ ਸੁਆਹ

Faridkot News
Faridkot News: ਪੰਜਗਰਾਈਂ ਕਲਾਂ ’ਤੇ ਢਿਲਵਾਂ ਕਲਾਂ ਖੇਤਰ ’ਚ ਅੱਗ ਲੱਗਣ ਨਾਲ ਸੈਂਕੜੇ ਏਕੜ ਕਣਕ ’ਤੇ ਨਾੜ ਸੜ ਕੇ ਸੁਆਹ

Faridkot News: ਫ਼ਰੀਦਕੋਟ (ਗੁਰਪ੍ਰੀਤ ਪੱਕਾ)। ਜ਼ਿਲ੍ਹਾ ਫ਼ਰੀਦਕੋਟ ਹਲਕਾ ਕੋਟਕਪੂਰਾ ਦੇ ਨੇੜੇ ਬੀਤੇ ਦਿਨ ਦੁਪਹਿਰ ਸਿਵੀਆਂ ਵਾਲੇ ਘਰਾਟਾਂ ਕੋਲ ਪਿੰਡ ਢਿੱਲਵਾ ਕਲਾਂ ਨੂੰ ਜਾਣ ਵਾਲੀ ਸੰਪਰਕ ਸੜਕ ਦੇ ਨਾਲ ਲੱਗਦੇ ਖੇਤਾਂ ’ਚ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਲੱਗੀ ਅੱਗ ਕਾਰਨ ਕਿਸਾਨਾਂ ਦੀਆਂ ਪੁੱਤਾਂ ਵਾਂਗ ਪਾਲੀਆਂ ਸੈਂਕੜੇ ਏਕੜ ਕਣਕ ਦੀਆਂ ਫਸਲਾਂ ਸੜ ਕੇ ਸੁਆਹ ਹੋ ਗਈਆਂ। ਪ੍ਰਾਪਤ ਜਾਣਕਾਰੀ ਅਨੁਸਾਰ ਅਚਾਨਕ ਲੱਗੀ ਅੱਗ ਨੇ ਤੇਜ਼ ਹਵਾ ਕਾਰਨ ਐਨਾਂ ਭਿਆਨਕ ਰੂਪ ਧਾਰਨ ਕਰ ਲਿਆ, ਕਿ ਤਿੰਨ ਪਿੰਡਾਂ ਢਿੱਲਵਾਂ ਕਲਾਂ, ਪੰਜਗਰਾਈਂ ਕਲਾਂ ’ਤੇ ਕੋਠੇ ਥੇਹ ਵਾਲਾ ਵਿੱਚ ਜਾ ਪੁੱਜੀ। ਇਸ ਭਿਆਨਕ ਅੱਗ ਜਿਸ ਦੀਆਂ ਲਾਟਾਂ ਅਸਮਾਨ ਨੂੰ ਛੂਹ ਰਹੀਆਂ ਸਨ, ਵੱਖ-ਵੱਖ ਪਿੰਡਾਂ ਦੇ ਲੋਕਾਂ ’ਤੇ ਫਾਇਰ ਬ੍ਰਿਗੇਡ ਵੱਲੋਂ ਮੁਸ਼ਕਿਲ ਨਾਲ ਕਾਬੂ ਪਾਇਆ ਗਿਆ।

ਇਹ ਖਬਰ ਵੀ ਪੜ੍ਹੋ : Welfare Work: ਜਾਣੋ, ਮਾਨਵਤਾ ਭਲਾਈ ਦੇ 168 ਕਾਰਜਾਂ ਦੀ ਸੂਚੀ ਬਾਰੇ

ਇਸ ਮੌਕੇ ਪਿੰਡ ਢਿੱਲਵਾਂ ਕਲਾਂ ਦੇ ਸਾਬਕਾ ਸਰਪੰਚ ਪਰਮਜੀਤ ਸਿੰਘ, ਸਾਬਕਾ ਬਲਾਕ ਸੰਮਤੀ ਮੈਂਬਰ ਮੈਂਗਲ ਸਿੰਘ ਬਰਾੜ, ਸਾਬਕਾ ਪੰਚ ਮੱਖਣ ਸਿੰਘ ਧਾਲੀਵਾਲ, ਸਾਬਕਾ ਪੰਚ ਰੂਪ ਸਿੰਘ, ਡਾ. ਪ੍ਰੀਤਮ ਸਿੰਘ ਨੇ ਦੱਸਿਆ ਕਿ ਸ਼ਹਿਰੀ ਫੀਡਰ ਦੀਆਂ ਤਾਰਾਂ ਦੇ ਸਪਾਰਕ ਕਾਰਨ ਲੱਗੀ ਅੱਗ ਨੇ ਮਹਿੰਦਰ ਸਿੰਘ ’ਤੇ ਹਰਜਿੰਦਰ ਸਿੰਘ ਪੁੱਤਰ ਸੂਖਮ ਸਿੰਘ, ਜਸਵਿੰਦਰ ਸਿੰਘ ਪੁੱਤਰ ਰਾਮ ਸਿੰਘ, ਸਿਕੰਦਰ ਸਿੰਘ, ਸੁਖਮੰਦਰ ਸਿੰਘ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਤੋਂ ਇਲਾਕਾ ਪਿੰਡ ਦੇ ਹੋਰ ਕਿਸਾਨਾਂ ਦੀ ਸੈਂਕੜੇ ਏਕੜ ਕਣਕ ਅਤੇ ਨਾੜ ਸੜ ਕੇ ਸੁਆਹ ਹੋ ਗਿਆ। ਇਸ ਮੌਕੇ ਪੰਜਗਰਾਈਂ ਕਲਾਂ ਦੇ ਉਦਯੋਗਪਤੀ ਸੋਹਣ ਸਿੰਘ ਗਿੱਲ, ਬੈਂਪੀ ਗਿੱਲ, ਸ਼ਿਵਰਾਜ ਸਿੰਘ ਗਿੱਲ, ਬੱਬਲੀ ਗਿੱਲ, ਨੀਲਾ ਸਿੰਘ ਬਰਾੜ, ਗੁਰਮੇਜ ਸਿੰਘ ਬਰਾੜ ਨੇ ਦੱਸਿਆ ਕਿ ਢਿੱਲਵਾਂ ਕਲਾਂ ਵੱਲੋਂ ਆਈ ਅੱਗ ਕਾਰਨ ਸਾਬਕਾ ਸਰਪੰਚ ਰਣਜੀਤ ਸਿੰਘ ਰਾਜਾ ਗਿੱਲ, ਰਮਨਦੀਪ ਸਿੰਘ ਪੁੱਤਰ ਪਿਆਰਾ ਸਿੰਘ, ਮੱਖਣ ਸਿੰਘ ਗਿੱਲ। Faridkot News

ਸੁਖਮੰਦਰ ਸਿੰਘ ਸੁੱਖਾ, ਬਲਵਿੰਦਰ ਸਿੰਘ ਬਿੰਦਰ ਗਿੱਲ, ਰਾਜਾ ਗਿੱਲ ਪੁੱਤਰ ਮੇਜਰ ਸਿੰਘ ਗਿੱਲ, ਮੱਖਣ ਸਿੰਘ ਰੋਸ਼ਾ, ਹਾਕਮ ਸਿੰਘ ਤੇ ਜੱਸੀ ਸਿੰਘ ਦੀ ਸੈਂਕੜੇ ਏਕੜ ਕਣਕ ਸੜ ਕੇ ਸੁਆਹ ਹੋ ਗਈ। ਇਸ ਤੋਂ ਇਲਾਵਾ ਵੱਡੀ ਗਿਣਤੀ ’ਚ ਕਿਸਾਨਾਂ ਦੀ ਕਣਕ ਦਾ ਨਾੜ ਵੀ ਸੜ ਗਿਆ। ਜ਼ਿਕਰਯੋਗ ਹੈ ਕਿ ਫਾਇਰ ਬ੍ਰਿਗੇਡਾਂ ਦੀ ਕਮੀ ਨੂੰ ਕਿਸਾਨਾਂ ਵੱਲੋਂ ਪਾਣੀ ਪੀ-ਪੀ ਕੋਸਿਆ ਗਿਆ, ਕਿਉਂਕਿ ਭਿਅੰਕਰ ਰੂਪ ਸਾਹਮਣੇ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਬਹੁਤ ਘੱਟ ਸਨ। ਇਹ ਤਾਂ ਕਿਸਾਨਾਂ ਦੀ ਹਿੰਮਤ ਦੀ ਦਾਦ ਦੇਣੀ ਬਣਦੀ ਹੈ ਕਿ ਉਨ੍ਹਾਂ ਨੇ ਮੱਚਦੀ ਭਿਆਨਕ ਅੱਗ ’ਚ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਅੱਗ ਨੂੰ ਬੁਝਾਉਣ ਦੇ ਸਿਰ ਤੋੜ ਯਤਨ ਕੀਤੇ।

ਭਾਰਤੀ ਕਿਸਾਨ ਯੂਨੀਅਨ ਫਤਿਹ ਦੇ ਆਗੂ ਬਰਜਿੰਦਰ ਸਿੰਘ, ਅਮਨਦੀਪ ਸਿੰਘ ਸੰਧੂ, ਪੰਚ ਬਰਜਿੰਦਰ ਸਿੰਘ ਮਾਕਾ, ਸਾਬਕਾ ਜਿਲ੍ਹਾ ਪ੍ਰੀਸ਼ਦ ਮੈਂਬਰ ਅਮਰਜੀਤ ਕੌਰ, ਮਨਦੀਪ ਸਿੰਘ ਰੂਬੀ, ਸਮਾਜ ਸੇਵੀ ਸੁਰਜੀਤ ਸਿੰਘ ਬਰਾੜ ਨੇ ਸਰਕਾਰ ਪਾਸੋਂ ਪੀੜ੍ਹਤ ਕਿਸਾਨਾਂ ਲਈ ਮੁਆਵਜ਼ੇ ਦੀ ਪੁਰਜ਼ੋਰ ਮੰਗ ਕੀਤੀ। ਇਸ ਮੌਕੇ ਅੱਗ ਦੀ ਘਟਨਾ ਸੰਬੰਧੀ ਸੂਚਨਾ ਮਿਲਦਿਆਂ ਹੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕੋਠੇ ਥੇਹ ਵਾਲੇ ਵਿਖੇ ਪੁੱਜ ਗਏ। ਉਨ੍ਹਾਂ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਪੀੜਤ ਕਿਸਾਨਾਂ ਨੂੰ ਪੰਜਾਬ ਸਰਕਾਰ ਵੱਲੋਂ ਬਣਦਾ ਮੁਆਵਜ਼ਾ ਦਿੱਤਾ ਜਾਵੇਗਾ। ਉਨ੍ਹਾਂ ਫਾਇਰ ਅਧਿਕਾਰੀ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜਿੰਨ੍ਹਾਂ ਚਿਰ ਇਸ ਖੇਤਰ ’ਚ ਕਣਕ ਦੀ ਮੁਕੰਮਲ ਕਟਾਈ ਨਹੀਂ ਹੋ ਜਾਂਦੀ ਉਨ੍ਹਾਂ ਚਿਰ ਵਿਸ਼ੇਸ਼ ਨਿਗਰਾਨੀ ਕੀਤੀ ਜਾਵੇ। Faridkot News