ਲੰਦਨ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦਾ ਸ਼ਰਧਾਲੂ ਭਾਵੇਂ ਕਿਸੇ ਵੀ ਦੇਸ਼ ਦੀ ਧਰਤੀ ’ਤੇ ਰਹਿ ਰਹੇ ਹੋਣ ਭਲਾਈ ਕਾਰਜ ਕਰਨਾ ਨਹੀਂ ਭੁੱਲਦੇ। ਇਸ ਦੇ ਨਾਲ ਹੀ ਆਪਣੇ ਸੱਚੇ ਸਤਿਗੁਰੂ ਦੇ ਨਾਂਅ ਦੀ ਮਹਿਮਾ ਗਾਉਣ ਦਾ ਸਿਲਸਿਲਾ ਵੀ ਜਾਰੀ ਰੱਖਦੇ ਹਨ। ਇਸੇ ਕੜੀ ਤਹਿਤ ਪਵਿੱਤਰ ਐੱਮਐੱਸਜੀ ਗੁਰਮੰਤਰ ਭੰਡਾਰਾ ਮਹੀਨੇ ਦੀ ਖੁਸ਼ੀ ’ਚ ਇੰਗਲੈਂਡ ਦੇ ਬਲਾਕ ਲੰਦਨ ਦੀ ਸਾਧ-ਸੰਗਤ ਵੱਲੋਂ ਬਲਾਕ ਪੱਧਰੀ ਨਾਮ ਚਰਚਾ ਨਾਰਥਾਲਟ ਵਿਖੇ ਕੀਤੀ ਗਈ। ਇਸ ਮੌਕੇ ਸੱਚੇ ਨਿਮਰ ਸੇਵਾਦਾਰ, ਸੱਚੀ ਪ੍ਰੇਮੀ ਸੰਮਤੀ, ਐੱਮਐੱਸਜੀ ਆਈਟੀ ਵਿੰਗ ਦੇ ਸੇਵਾਦਾਰ ਤੇ ਸਾਧ-ਸੰਗਤ ਹਾਜ਼ਰ ਸੀ। ਨਾਮ ਚਰਚਾ ਦੀ ਕਾਰਵਾਈ ਬਲਾਕ ਪ੍ਰੇਮੀ ਸੇਵਕ ਕਰਮਜੀਤ ਇੰਸਾਂ ਨੇ ਚਲਾਈ।

Read Also : ਧੂਮਧਾਮ ਨਾਲ ਮਨਾਇਆ ਗਿਆ MSG ਗੁਰੂਮੰਤਰ ਭੰਡਾਰਾ














