ਨਵੀਂ ਦਿੱਲੀ (ਏਜੰਸੀ)। (Lok Sabha Elections 2024) ਲੋਕ ਸਭਾ ਚੋਣਾਂ 2024 ਸਬੰਧੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਮੀਡੀਆ ਰਿਪੋਰਟ ਅਨੁਸਾਰ ਚੋਣ ਕਮਿਸ਼ਨ ਦੀਆਂ ਟੀਮਾਂ ਨੇ ਸਾਰੇ ਸੂਬਿਆਂ ’ਚ ਚੋਣਾਂ ਦੀਆਂ ਤਿਆਰੀਆਂ ਦਾ ਜਾਇਜਾ ਲੈਣਾ ਸ਼ੁਰੂ ਕਰ ਦਿੱਤਾ ਹੈ। ਰਿਪੋਰਟ ਅਨੁਸਾਰ ਮਾਰਚ ਦੇ ਦੂਜੇ ਹਫ਼ਤੇ ’ਚ ਚੋਣਾਂ ਦਾ ਐਲਾਨ ਹੋ ਸਕਦਾ ਹੈ। ਚੋਦਾਂ ਦੀ ਸ਼ੁਰੂਆਤ ਐਲਾਨ ਤੋਂ ਘੱਟ ਤੋਂ ਘੱਟ 28 ਦਿਨਾਂ ਬਾਅਦ ਹੋਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਇਹ ਪੂਜਾ ਚੋਣ ਕੈਲੰਡਰ ਕਮੋਬੇਸ਼ 2019 ਦੀਆਂ ਆਮ ਚੋਣਾਂ ਵਾਂਗ ਹੀ ਹੋਵੇਗਾ, ਜਦੋਂ ਚੋਣ ਕਮਿਸ਼ਨ ਨੇ 10 ਮਾਰਚ ਨੂੰ ਵੋਟਿੰਗ ਦਾ ਐਲਾਨ ਕੀਤਾ ਸੀ ਤੇ 24 ਮਈ ਨੂੰ ਪ੍ਰਕਿਰਿਆ ਸਮਾਪਤ ਹੋ ਗਈ ਸੀ।
ਇਨ੍ਹੀਂ ਦਿਨੀਂ ਪੰਜਾਬ ਦੌਰੇ ’ਤੇ ਰਹਿਣਗੇ ਅਰਵਿੰਦ ਕੇਜਰੀਵਾਲ | Lok Sabha Elections 2024
ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ 2 ਦਿਨਾਂ ਦੇ ਪੰਜਾਬ ਦੌਰੇ ’ਤੇ ਆ ਰਹੇ ਹਨ। ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 10 ਅਤੇ 11 ਫਰਵਰੀ ਨੂੰ ਲਗਾਤਾਰ ਦੋ ਦਿਨ ਵੱਡੀਆਂ ਰੈਲੀਆਂ ਕੀਤੀਆਂ ਜਾਣਗੀਆਂ ਤਾਂ ਉਥੇ ਹੀ ਘਰ-ਘਰ ਰਾਸ਼ਨ ਸਕੀਮ ਦੀ ਸ਼ੁਰੂਆਤ ਕਰਨ ਦੇ ਨਾਲ ਹੀ ਗੋਇੰਦਵਾਲ ਥਰਮਲ ਪਲਾਂਟ ਦਾ ਉਦਘਾਟਨ ਵੀ ਕੀਤਾ ਜਾਵੇਗਾ। ਅਰਵਿੰਦ ਕੇਜਰੀਵਾਲ ਇਨ੍ਹਾਂ ਦੋਵਾਂ ਅਹਿਮ ਮੌਕਿਆਂ ’ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਹੀ ਸਟੇਜ ’ਤੇ ਹਾਜ਼ਰ ਰਹਿਣਗੇ। (Arvind Kejriwal)
Also Read : ਕੈਬਨਿਟ ਮੰਤਰੀ ਵੱਲੋਂ ਅੱਤਵਾਦੀ ਹਮਲੇ ’ਚ ਮਾਰੇ ਗਏ ਨੌਜਵਾਨਾਂ ਦੇ ਪਰਿਵਾਰਾਂ ਨਾਲ ਦੁੱਖ ਦਾ ਪ੍ਰਗਟਾਵਾ
ਜਾਣਕਾਰੀ ਅਨੁਸਾਰ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਬੀਤੇ ਮਹੀਨੇ ਜਨਵਰੀ ਵਿੱਚ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਨੂੰ ਖਰੀਦਿਆ ਗਿਆ ਸੀ ਦੱਸਣਯੋਗ ਹੈ ਕਿ ਪਹਿਲੀ ਵਾਰ ਕਿਸੇ ਸੂਬਾ ਸਰਕਾਰ ਵੱਲੋਂ ਪ੍ਰਾਈਵੇਟ ਥਰਮਲ ਪਲਾਂਟ ਨੂੰ ਖਰੀਦਣ ਵਰਗਾ ਕੰਮ ਕੀਤਾ ਗਿਆ ਸੀ। ਬੀਤੇ ਡੇਢ ਮਹੀਨੇ ਵਿੱਚ ਇਸ ਥਰਮਲਾ ਪਲਾਂਟ ਨੂੰ ਟੇਕਓਵਰ ਕਰਨ ਦੀ ਸਾਰੀ ਪ੍ਰਕਿਰਿਆ ਮੁਕੰਮਲ ਕਰਨ ਤੋਂ ਬਾਅਦ 11 ਫਰਵਰੀ ਨੂੰ ਇਸ ਦਾ ਉਦਘਾਟਨ ਵੀ ਤੈਅ ਕਰ ਦਿੱਤਾ ਗਿਆ ਹੈ। ਇਸ ਉਦਘਾਟਨ ਮੌਕੇ ਅਰਵਿੰਦ ਕੇਜਰੀਵਾਲ ਮੌਜ਼ੂਦ ਰਹਿਣਗੇ ਅਤੇ ਖਡੂਰ ਸਾਹਿਬ ਵਿਖੇ ਵੱਡੀ ਰੈਲੀ ਕੀਤੀ ਜਾਵੇਗੀ। (Arvind Kejriwal)
34 ਲੱਖ ਤੋਂ ਜ਼ਿਆਦਾ ਲਾਭਪਾਤਰੀਆਂ ਦੇ ਘਰ ਵਿੱਚ ਹੀ ਰਾਸ਼ਨ ਭੇਜਣ ਦੀ ਤਿਆਰੀ
ਇਸ ਤੋਂ ਇੱਕ ਦਿਨ ਪਹਿਲਾਂ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਵੱਲੋਂ ਖੰਨਾ ਵਿਖੇ ਘਰ-ਘਰ ਰਾਸ਼ਨ ਸਕੀਮ ਦੀ ਸ਼ੁਰੂਆਤ ਕੀਤੀ ਜਾਵੇਗੀ ਅਤੇ ਵੱਡੀ ਰੈਲੀ ਕੀਤੀ ਜਾਵਗੀ। ਪੰਜਾਬ ਸਰਕਾਰ ਵੱਲੋਂ 34 ਲੱਖ ਤੋਂ ਜ਼ਿਆਦਾ ਲਾਭਪਾਤਰੀਆਂ ਦੇ ਘਰ ਵਿੱਚ ਹੀ ਰਾਸ਼ਨ ਭੇਜਣ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਹਰ ਲਾਭਪਾਤਰੀ ਨੂੰ ਖ਼ੁਦ ਜਾ ਕੇ ਡਿਪੂ ਤੋਂ ਹੀ ਰਾਸ਼ਨ ਲੈਣਾ ਪੈਂਦਾ ਸੀ। ਪੰਜਾਬ ਸਰਕਾਰ ਹਰ ਲਾਭਪਾਤਰੀ ਨੂੰ ਇਸ ਸਕੀਮ ਵਿੱਚ ਇੱਕ ਆਫ਼ਰ ਵੀ ਦੇਵੇਗੀ, ਜਿਸ ਦੇ ਤਹਿਤ ਕੋਈ ਵੀ ਲਾਭਪਾਤਰੀ ਕਣਕ ਜਾਂ ਫਿਰ ਆਟਾ ਦੋਵਾਂ ਵਿੱਚੋਂ ਇੱਕ ਚੀਜ਼ ਲੈ ਸਕੇਗਾ। ਹਰ ਲਾਭਪਾਤਰੀ ਨੂੰ ਦੋਵਾਂ ਵਿੱਚੋਂ ਇੱਕ ਨੂੰ ਹੀ ਚੁਣਨਾ ਪਵੇੇਗਾ ਅਤੇ ਉਸ ਅਨੁਸਾਰ ਹੀ ਉਨ੍ਹਾਂ ਦੇ ਘਰ ਖ਼ੁਦ ਸਰਕਾਰ ਕਣਕ ਜਾਂ ਫਿਰ ਆਟਾ ਪਹੁੰਚਾਵੇਗੀ।