Lok Sabha Election 2024
ਸ਼ਨਿੱਚਰਵਾਰ ਨੂੰ 18ਵੀਂ ਲੋਕ ਸਭਾ ਲਈ ਚੋਣਾਂ ਦਾ ਕੰਮ ਸਿਰੇ ਚੜ੍ਹ ਗਿਆ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ’ਚ ਵੋਟਾਂ ਪਾਉਣਾ ਬਹੁਤ ਮਹੱਤਵਪੂਰਨ ਹੈ ਤੇ ਪੂਰੇ ਮਿਸ਼ਨ ਵਾਂਗ ਕੰਮ ਕਰਨ ਦੀ ਜ਼ਰੂਰਤ ਹੁੰਦੀ ਹੈ ਸਿਰਫ਼ ਬੰਗਾਲ ਨੂੰ ਛੱਡ ਕੇ ਬਾਕੀ ਰਾਜਾਂ ’ਚ ਵੋਟਾਂ ਅਮਨ-ਅਮਾਨ ਨਾਲ ਹੀ ਪਈਆਂ ਹਨ ਚੋਣ ਕਮਿਸ਼ਨ ਨੇ ਵੋਟਾਂ ਬਣਾਉਣ ਤੋਂ ਲੈ ਕੇ ਚੋਣ ਨਤੀਜਿਆਂ ਦੇ ਐਲਾਨ ਤੱਕ ਤਕਨੀਕ ਦੀ ਸੁਚੱਜੀ ਵਰਤੋਂ ਕਰਦਿਆਂ ਬੜੀ ਸਫ਼ਲਤਾ ਨਾਲ ਚੋਣਾਂ ਨੂੰ ਸਿਰੇ ਚਾੜਿ੍ਹਆ ਹੈ। ਤੇਜ਼ ਗਰਮੀ ਕਾਰਨ ਭਾਵੇਂ ਵੋਟ ਫੀਸਦੀ ਦਾ 70 ਤੋਂ ਪਾਰ ਵਾਲਾ ਟੀਚਾ ਪੂਰਾ ਨਹੀਂ ਹੋ ਸਕਿਆ। ਫਿਰ ਤੇਜ਼ ਗਰਮੀ ਬਾਵਜ਼ੂਦ ਜਿਸ ਤਰ੍ਹਾਂ ਵੋਟਰ ਪਹੁੰਚੇ ਉਹ ਵੀ ਕੋਈ ਛੋਟੀ ਗੱਲ ਨਹੀਂ। (Lok Sabha Election 2024)
ਇਹ ਵੀ ਪੜ੍ਹੋ : Viral News: ਘੋੜੀ ’ਤੇ ਸਵਾਰ ਹੋ ਕੇ ਪਹਿਲੀ ਵਾਰ ਵੋਟ ਪਾਉਣ ਆਇਆ ਨੌਜਵਾਨ
ਭਾਵੇਂ ਚੋਣ ਕਮਿਸ਼ਨ ਆਪਣੇ ਮਿਸ਼ਨ ’ਚ ਸਫ਼ਲ ਰਿਹਾ ਹੈ ਪਰ ਸਿਆਸਤਦਾਨਾਂ ਵੱਲੋਂ ਇੱਕ-ਦੂਜੇ ਦੀ ਅਲੋਚਨਾ ਕਰਨ ਦੀ ਬਜਾਇ ਨਿੰਦਾ ਪ੍ਰਚਾਰ ਦੀ ਸੁਰ ਜ਼ਿਆਦਾ ਤਿੱਖੀ ਰਹੀ। ਜਦੋਂਕਿ ਮੁੱਦਿਆਂ ਦੀ ਚਰਚਾ ਗੌਣ ਰਹੀ ਚੋਣਾਂ ਲੋਕਤੰਤਰ ਦੀ ਆਤਮਾ ਹਨ ਤੇ ਵੋਟ ਫੀਸਦੀ ਦਾ ਵਧਣਾ ਚੋਣਾਂ ਦੀ ਸਫ਼ਲਤਾ ਦੀ ਕਸੌਟੀ ਹੈ। ਅਸਲ ’ਚ ਵੋਟਰ ਸਿਆਸਤ ਦੀ ਤਾਸੀਰ ਨੂੰ ਦੇਖਦਾ ਹੈ ਜਦੋਂ ਸਿਆਸਤ ਜ਼ਿਆਦਾ ਜਿੰਮੇਵਾਰੀ ਨਾਲ ਕੰਮ ਕਰੇਗੀ ਤਾਂ ਵੋਟਰ ਵੀ ਉਤਸ਼ਾਹ ਵਿਖਾਏਗਾ ਇਸ ਲਈ ਚੋਣਾਂ ਦੀ ਸਫ਼ਲਤਾ ਚੋਣ ਪ੍ਰਬੰਧਾਂ ਤੱਕ ਸੀਮਿਤ ਨਹੀਂ ਹੈ। ਸਗੋਂ ਇਹ ਸਿਆਸਤ ਦੀ ਗੁਣਵੱਤਾ ’ਤੇ ਵੀ ਨਿਰਭਰ ਕਰਦਾ ਹੈ ਜਦੋਂ ਸਿਆਸੀ ਪਾਰਟੀਆਂ ਆਮ ਆਦਮੀ ਦੇ ਮਸਲਿਆਂ ਨੂੰ ਮੁਖਾਤਿਬ ਹੋਣਗੀਆਂ ਤਾਂ ਆਮ ਆਦਮੀ ਦੀ ਰਾਜਨੀਤੀ ’ਚ ਦਿਲਚਸਪੀ ਵਧੇਗੀ ਇਹੀ ਮਾਹੌਲ ਵੋਟਰ ਫੀਸਦ ’ਚ ਵਾਧੇ ਦਾ ਰਸਤਾ ਖੋਲ੍ਹਦਾ ਹੈ। (Lok Sabha Election 2024)