ਵੋਟਿੰਗ ‘ਚ ਸੰਗਰੂਰ 52.34 ਮੋਹਰੀ, ਅੰਮ੍ਰਿਤਸਰ 38.72 ਸਭ ਤੋਂ ਪਿੱਛੇ
ਚੰਡੀਗੜ੍ਹ, ਅਸ਼ਵਨੀ ਚਾਵਲਾ
3 ਵਜੇ ਤੱਕ ਲੋਕ ਸਭਾ ਚੋਣਾ ਪੰਜਾਬ ‘ਚ 45.67 ਫੀਸਦੀ ਵੋਟਿੰਗ ਹੋਈ। ਗੁਰਦਾਸਪੁਰ 44.61 ਫੀਸਦੀ ਵੋਟਾਂ ਪਈਆਂ। ਇਸੇ ਤਰ੍ਹਾਂ ਹੁਸ਼ਿਆਰਪੁਰ 42.32, ਖੰਡੂਰ ਸਾਹਿਬ 45.83, ਜਲੰਧਰ 43.19, ਲੁਧਿਆਣਾ 41.79, ਬਠਿੰਡਾ 50.54, ਫਿਰੋਜਪੁਰ 50.31, ਫਰੀਦਕੋਟ 44.08 ਤੇ ਪਟਿਆਲਾ ‘ਚ 44.58 ਵੋਟਾਂ ਪੋਲ ਹੋਈਆਂ। ਵੋਟਿੰਗ ‘ਚ ਅਜੇ ਤੱਕ ਮਾਲਵਾ ਅੱਗੇ ਚੱਲ ਰਿਹਾ ਹੈ। ਮਾਝਾ ਤੇ ਦੁਆਬਾ ਵੋਟਿੰਗ ‘ਚ ਪਛੜੇ ਹੋਏ ਹਨ। ਮਾਲਵੇ ‘ਚ ਸੰਗਰੂਰ, ਬਠਿੰਡਾ ਤੇ ਫਿਰੋਜ਼ਪੁਰ ਸਾਰਿਆਂ ਨਾਲੋਂ ਅੱਗੇ ਹਨ। ਤੇਜ਼ ਧੁੱਪ ਦੇ ਬਾਵਜੂਦ ਵੋਟਰਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਰਹੀਆਂ। ਪੁਰਸ਼ਾਂ ਦੇ ਨਾਲ-ਨਾਲ ਮਹਿਲਾਵਾਂ ਨੇ ਵਧ-ਚੜ੍ਹ ਕੇ ਵੋਟ ਪਾਈ। ਅਪਾਹਜ ਵੀ ਵੋਟ ਪਾਉਂਦੇ ਵੇਖੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।