ਚਿੱਟੇ ਤੇਲੇ ਤੇ ਸੁੰਡੀ ਦੇ ਹਮਲੇ ਕਾਰਨ ਨਰਮੇ ਦੀ ਫਸਲ ਵਾਹੀ

kisan

ਚਿੱਟੇ ਤੇਲੇ ਤੇ ਸੁੰਡੀ ਦੇ ਹਮਲੇ ਕਾਰਨ ਨਰਮੇ ਦੀ ਫਸਲ ਵਾਹੀ

(ਸੱਚ ਕਹੂੰ ਨਿਊਜ਼) ਬਾਲਿਆਂਵਾਲੀ। ਸਥਾਨਕ ਖੇਤਰ ਦੇ ਪਿੰਡ ਬੱਲੋ ਦੇ ਕਿਸਾਨ ਨੇ ਪੁੱਤਾਂ ਵਾਂਗੂ ਪਾਲੀ ਨਰਮੇ (Cotton) ਦੀ ਪੈਲੀ ਨੂੰ ਆਪਣੇ ਹੱਥੀਂ ਟਰੈਕਟਰ ਨਾਲ ਵਾਹ ਦਿੱਤਾ। ਨਰਮੇ ਨੂੰ ਚਿੱਟੇ ਤੇਲੇ ਅਤੇ ਗੁਲਾਬੀ ਸੁੰਡੀ ਨੇ ਦੱਬ ਲਿਆ ਵੱਡੀ ਗਿਣਤੀ ਕਿਸਾਨਾਂ ਵੱਲੋਂ ਆਪਣੀ ਨਰਮੇ ਦੀ ਫਸਲ ਵਾਹੀ ਜਾ ਰਹੀ ਹੈਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਸਾਨ ਬੂਟਾ ਸਿੰਘ ਬੱਲ੍ਹੋ ਪਿੰਡ ਇਕਾਈ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਦੱਸਿਆ ਕਿ ਠੇਕੇ ’ਤੇ ਲੈ ਕੇ ਨਰਮੇ ਦੀ ਫਸਲ ਬੀਜੀ ਸੀ ਉਮੀਦ ਸੀ ਇਸ ਵਰ੍ਹੇ ਫਸਲ ਸੁੰਡੀ ਦੇ ਹਮਲੇ ਤੋਂ ਬਚ ਜਾਵੇ ਪਰ ਚਿੱਟੇ ਤੇਲੇ ਤੇ ਸੁੰਡੀ ਨੇ ਨਰਮੇ ’ਤੇ ਹਮਲਾ ਕਰਕੇ ਉਮੀਦਾਂ ’ਤੇ ਪਾਣੀ ਫੇਰ ਦਿੱਤਾ ਉਨ੍ਹਾਂ ਦੱਸਿਆ ਕਿ ਫਸਲ ਦੇ ਬਚਾਅ ਲਈ ਮਹਿੰਗੀਆਂ ਮਹਿੰਗੀਆਂ ਸਪਰੇਹਾਂ ਕਰਨ ਦੇ ਬਾਵਜੂਦ ਕੰਟਰੋਲ ਨਹੀਂ ਕਰ ਸਕੇ।

ਬੂਟਾ ਸਿੰਘ ਬੱਲ੍ਹੋ ਨੇ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਮਰੇ ਹੋਏ ਨਰਮੇ ਦੀ ਫਸਲ ਦਾ ਮੁਆਵਜ਼ਾ ਦੇਵੇ। ਇਸ ਤੋਂ ਇਲਾਵਾ ਗਿਰਦਾਵਰੀ ਕਰਵਾਕੇ ਚਿੱਟੇ ਤੇਲੇ ਅਤੇ ਗੁਲਾਬੀ ਸੁੰਡੀ ਦੇ ਹਮਲੇ ਦੇ ਕਹਿਰ ਨੂੰ ਰੋਕਣ ਲਈ ਖੇਤੀ ਮਾਹਿਰਾਂ ਨੂੰ ਪਿੰਡਾਂ ਵਿੱਚ ਭੇਜ ਕੇ ਕਿਸਾਨਾਂ ਨੂੰ ਜਾਗਰੂਕ ਕਰੇ, ਸਹੀ ਸਪਰੇਆਂ ਦਾ ਪੁਖਤਾ ਪ੍ਰਬੰਧ ਕਰੇ। ਉਨ੍ਹਾਂ ਇਹ ਵੀ ਕਿਹਾ ਕਿ ਨਕਲੀ ਬੀਜਾਂ ਅਤੇ ਸਪਰੇਆਂ ਵਾਲਿਆਂ ਖਿਲਾਫ਼ ਵੀ ਕਾਰਵਾਈ ਹੋਣੀ ਚਾਹੀਦੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ