ਸਥਾਨਕ ਚੋਣਾਂ : ਜ਼ਿਲਾ ਮਾਨਸਾ ’ਚ 12 ਵਜੇ ਤੱਕ 47.88 ਫੀਸਦੀ ਵੋਟਾਂ ਪਈਆਂ

ਮਾਨਸਾ ਦੇ ਵਾਰਡ ਨੰਬਰ 5 ’ਚ ਜਾਅਲੀ ਵੋਟਾਂ ਨੂੰ ਲੈ ਕੇ ਤੂੰ-ਤੂੰ, ਮੈਂ-ਮੈਂ ਹੋਈ

ਮਾਨਸਾ ਦੇ ਵਾਰਡ ਨੰਬਰ 5 ’ਚ ਜਾਅਲੀ ਵੋਟਾਂ ਨੂੰ ਲੈ ਕੇ ਤੂੰ-ਤੂੰ, ਮੈਂ-ਮੈਂ ਹੋਈ

ਮਾਨਸਾ (ਸੁਖਜੀਤ ਮਾਨ)। ਜ਼ਿਲਾ ਮਾਨਸਾ ’ਚ ਨਗਰ ਕੌਂਸਲ ਮਾਨਸਾ ਸਮੇਤ ਬੁਢਲਾਡਾ, ਬਰੇਟਾ, ਬੋਹਾ ਅਤੇ ਜੋਗਾ ’ਚ ਵੋਟਾਂ ਪੈਣ ਦਾ ਕੰਮ ਸਵੇਰੇ 8 ਵਜੇ ਤੋਂ ਅਮਨ-ਅਮਾਨ ਨਾਲ ਸ਼ੁਰੂ ਹੋਇਆ। ਵੋਟਿੰਗ ਦੇ ਪਹਿਲੇ ਦੋ ਘੰਟਿਆਂ ’ਚ ਵੋਟਰਾਂ ਦਾ ਹੁੰਗਾਰਾ ਮੱਠਾ ਸੀ ਪਰ ਜਿਊਂ-ਜਿਉਂ ਧੁੱਪ ਤੇਜ਼ ਹੋਈ ਤਾਂ ਵੋਟ ਪ੍ਰਤੀਸ਼ਤਤਾ ਵੀ ਵਧਦੀ ਗਈ। ਮਾਨਸਾ ਦੇ ਵਾਰਡ ਨੰਬਰ 5 ’ਚ ਕਥਿਤ ਤੌਰ ’ਤੇ ਜਾਅਲੀ ਵੋਟਾਂ ਨੂੰ ਲੈ ਕੇ ਤੂੰ-ਤੂੰ, ਮੈਂ-ਮੈਂ ਹੋਈ ਪਰ ਮੌਕੇ ’ਤੇ ਪੁੱਜੀ ਪੁਲਿਸ ਫੋਰਸ ਨੇ ਮਾਮਲਾ ਸ਼ਾਂਤ ਕਰ ਦਿੱਤਾ।

ਹਾਸਿਲ ਹੋਏ ਵੇਰਵਿਆਂ ਮੁਤਾਬਿਕ ਜ਼ਿਲੇ ’ਚ 10 ਵਜੇ ਤੱਕ 22.4 ਫੀਸਦੀ ਵੋਟਾਂ ਪਈਆਂ ਸਨ ਜਦੋਂਕਿ 12 ਵਜੇ ਤੱਕ ਇਹ ਅੰਕੜਾ 47.88 ਫੀਸਦੀ ਤੱਕ ਪੱਜ ਗਿਆ ਸੀ। ਮਾਨਸਾ ’ਚ 12 ਵਜੇ ਤੱਕ 38.50 ਫੀਸਦੀ ਵੋਟਾਂ ਪੈ ਚੁੱਕੀਆਂ ਸਨ ਜਦੋਂਕਿ ਬੁਢਲਾਡਾ ’ਚ 45 ਫੀਸਦੀ, ਬਰੇਟਾ ’ਚ 39.10 ਫੀਸਦੀ, ਬੋਹਾ ’ਚ 55 ਫੀਸਦੀ ਅਤੇ ਜੋਗਾ ’ਚ 61.88 ਫੀਸਦੀ ਵੋਟਾਂ ਪੈ ਚੁੱਕੀਆਂ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.