ਸਵਾ ਸਾਲ ਦੀ ਪੜਤਾਲ ਤੋਂ ਬਾਅਦ ਪਤੀ-ਪਤਨੀ, ਦੋ ਪੁੱਤਰਾਂ ਸਮੇਤ 5 ’ਤੇ ਮਾਮਲਾ ਦਰਜ | Loan
ਲੁਧਿਆਣਾ (ਜਸਵੀਰ ਸਿੰਘ ਗਹਿਲ)। ਕਿਸੇ ਦੇ ਜ਼ਾਅਲੀ ਦਸਤਾਵੇਜਾਂ ਸਹਾਰੇ ਫ਼ਰਜੀ ਪਿਓ ਬਣਕੇ ਸਵਾ 6 ਲੱਖ ਰੁਪਏ ਦਾ ਲੋਨ ਲੈ ਕੇ ਧੋਖਾਧੜੀ ਕਰਨ ਦੇ ਮਾਮਲੇ ’ਚ ਸਵਾ ਸਾਲ ਦੀ ਪੜਤਾਲ ਉਪਰੰਤ ਪਤੀ-ਪਤਨੀ ਤੇ ਦੋ ਪੁੱਤਰਾਂ ਸਮੇਤ 5 ਜਣਿਆਂ ’ਤੇ ਮਾਮਲਾ ਰਜਿਸ਼ਟਰ ਕੀਤਾ ਹੈ। ਥਾਣਾ ਜੋਧੇਵਾਲ (ਜ਼ਿਲਾ ਲੁਧਿਆਣਾ) ਕੋਲ ਦਿੱਤੀ ਸ਼ਿਕਾਇਤ ’ਚ ਵਿਨੋਦ ਕੁਮਾਰ ਵਾਸੀ ਪਿੰਡ ਲਸਾੜਾ (ਜਲੰਧਰ) ਨੇ ਦੱਸਿਆ ਕਿ ਜਸਵਿੰਦਰ ਕੌਰ, ਸੁਖਦੇਵ ਸਿੰਘ ਤੋਂ ਇਲਾਵਾ ਹਰਦੀਪ ਸਿੰਘ ਤੇ ਮਨਦੀਪ ਸਿੰਘ ਜੋ ਰਿਸਤੇ ਵਿੱਚ ਪਤੀ- ਪਤਨੀ ਤੇ ਪਿਓ- ਪੁੱਤਰ ਹਨ, ਸਮੇਤ ਰੇਖਾ ਰਾਣੀ ਨੇ ਮਿਲੀਭੁਗਤ ਕਰਕੇ ਮੌਤ ਤੋਂ ਬਾਅਦ ਉਸਦੇ ਪਿਤਾ ਦੇ ਜ਼ਾਅਲੀ ਦਸਤਾਵੇਜ ਤਿਆਰ ਕੀਤੇ ਅਤੇ ਉਨਾਂ ਜ਼ਾਅਲੀ ਦਸਤਾਵੇਜਾਂ ਨੂੰ ਸਰਕਾਰੀ ਵਿਭਾਗ ’ਚ ਵਰਤ ਕੇ ਉਸਦੇ ਪਿਤਾ ਨਾਮਦੇਵ ਪੁੱਤਰ ਜਗਤ ਰਾਮ ਦੀ ਮਾਲਕੀ ਪ੍ਰਾਪਰਟੀ ਦੀ ਖ੍ਰੀਦ- ਵੇਚ ਕਰਕੇ ਰਜਿਸਟਰੀ ਕਰਵਾਈ। (Loan)
ਇਸ ਪਿੱਛੋਂ ਹੋਰ ਅੱਗੇ ਵੱਧਦਿਆਂ ਉਕਤਾਨ ਨੇ ਨਜਾਇਜ਼ ਤਰੀਕੇ ਨਾਲ ਕੈਪਰੀ ਗਲੋਬਲ ਕੈਪੀਟਲ ਲਿਮਟਿਡ ਪਾਸੋਂ ਉਨਾਂ ਦੇ ਨਾਂਅ 6 ਲੱਖ 21 ਹਜ਼ਾਰ ਰੁਪਏ ਦਾ ਲੋਨ ਵੀ ਕਰਵਾ ਲਿਆ। ਪੀੜਤਾ ਨੇ ਦੱਸਿਆ ਕਿ ਆਪਣੇ ਨਾਲ ਹੋਈ ਧੋਖਾਧੜੀ ਸਬੰਧੀ ਉਸਨੇ 27 ਮਈ 2022 ਨੂੰ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ। ਜਿਸ ਨੇ ਸਵਾ ਸਾਲ ਤੋਂ ਵੱਧ ਸਮੇਂ ਦੀ ਪੜਤਾਲ ਉਪਰੰਤ ਮਾਮਲਾ ਦਰਜ਼ ਕੀਤਾ ਹੈ। ਸਹਾਇਕ ਥਾਣੇਦਾਰ ਮਲਕੀਤ ਸਿੰਘ ਦਾ ਕਹਿਣਾ ਹੈ ਕਿ ਵਿਨੋਦ ਕੁਮਾਰ ਦੀ ਸ਼ਿਕਾਇਤ ’ਤੇ ਜਸਵਿੰਦਰ ਕੌਰ, ਸੁਖਦੇਵ ਸਿੰਘ, ਹਰਦੀਪ ਸਿੰਘ ਤੇ ਮਨਦੀਪ ਸਿੰਘ ਤੋਂ ਇਲਾਵਾ ਰੇਖਾ ਰਾਣੀ ਵਾਸੀਆਨ ਵਿਹਾਰ ਕਲੋਨੀ ਕੈਲਾਸ਼ ਨਗਰ ਲੁਧਿਆਣਾ ਖਿਲਾਫ਼ ਮਾਮਲਾ ਦਰਜ਼ ਕੀਤਾ ਗਿਆ ਹੈ ਪਰ ਕਿਸੇ ਦੀ ਵੀ ਗਿ੍ਰਫਤਾਰੀ ਹਾਲੇ ਨਹੀਂ ਹੋਈ।