ਲਾਈਵ ਹਾਰਟ-ਟੂ-ਹਾਰਟ : ਪਾਰਟ-9 : ਪੂਜਨੀਕ ਗੁਰੂ ਜੀ ਦਾ ਨੂਰਾਨੀ ਚਿਹਰਾ ਤੱਕਦੀ ਰਹਿ ਗਈ ਸਾਧ-ਸੰਗਤ

Saint Dr MSG
Saint Dr MSG

ਪੂਜਨੀਕ ਗੁਰੂ ਜੀ ਨੇ ਆਪਣੀ ਫਿਟਨੈਸ ਬਾਰੇ ਦੱਸਿਆ ਸਾਧ-ਸੰਗਤ ਨੂੰ

(ਸੱਚ ਕਹੂੰ ਨਿਊਜ਼) ਬਰਨਾਵਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਲਾਈਵ ਦਰਸ਼ਨ ਕਰਕੇ ਸਾਧ-ਸੰਗਤ ਝੂਮ ਉੱਠੀ। ਪੂਜਨੀਕ ਗੁਰੂ ਜੀ ਦਾ ਨੂਰਾਨੀ ਚਿਹਰਾ ਗਦ-ਗਦ ਕਰ ਰਿਹਾ ਸੀ ਤੇ ਸਾਧ-ਸੰਗਤ ਬਸ ਆਪਣੇ ਮੁਰਸ਼ਿਦ ਕਾਮਿਲ ਨੂੰ ਤੱਕਦੀ ਰਹੀ। ਪੂਜਨੀਕ ਗੁਰੂ ਜੀ ਲਗਾਤਾਰ ਆਪਣੇ ਵੱਖ-ਵੱਖ ਸ਼ਾਹੀ ਅੰਦਾਜ਼ ਦੇ ਨਾਲ-ਨਾਲ ਸਾਧ-ਸੰਗਤ ਨੂੰ ਆਪਣੇ ਪਵਿੱਤਰ ਬਚਨਾਂ ਨਾਲ ਮਾਲਾ-ਮਾਲ ਵੀ ਕਰ ਰਹੇ ਹਨ।

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਪਿਆਰੀ ਸਾਧ-ਸੰਗਤ ਜੀ ਬਹੁਤ ਸਾਰੇ ਸੇਵਾਦਾਰ ਇਹ ਸਵਾਲ ਪੁੱਛਦੇ ਹਨ, ਕਹਿੰਦੇ ਹਨ ਕਿ ਗੁਰੂ ਜੀ ਆਪ ਬਹੁਤ ਪਤਲੇ ਹੋ ਗਏ ਹਨ, ਕਾਫੀ ਭਾਰ ਘੱਟ ਕਰ ਲਿਆ ਹੈ ਤਾਂ ਆਪ ਜੀ ਦਾ ਡੇਲੀ ਦਾ ਰੁਟੀਨ ਕੀ ਹੈ। ਤਾਂ ਇੱਥੇ ਵੀ ਵੈਸਾ ਹੀ ਰੁਟੀਨ ਹੈ, ਉੱਥੇ ਵੀ ਅਸੀਂ ਵੈਸਾ ਹੀ ਰੁਟੀਨ ਰੱਖਦੇ ਸੀ। ਅੰਦਰ ਉਥੇ ਕਾਫੀ ਜਗ੍ਹਾ ਹੈ, ਉੱਥੇ ਵੀ ਅਸੀਂ ਐਕਸਰਸਾਈਜ਼ ਕਰ ਲਿਆ ਕਰਦੇ ਸੀ, ਘੁੰਮਿਆ ਕਰਦੇ ਸੀ, ਦੌੜ ਲਾਉਂਦੇ ਸੀ ਤੇ ਆਪਣੇ ਹਿਸਾਬ ਨਾਲ ਅਸੀਂ ਆਪਣਾ ਕਾਫੀ ਭਾਰ ਘੱਟ ਕਰ ਲਿਆ ਹੈ। ਇਹ ਭਾਰ ਉਹ ਹੈ ਜਦੋਂ 1990 ’ਚ ਬੇਪਰਵਾਹ ਜੀ ਨੇ ਸਾਨੂੰ ਆਪਣੇ ਕੋਲ ਸੱਦਿਆ ਸੀ, ਲਗਭੱਗ ਉਸ ਦੇ ਆਸ-ਪਾਸ ਦਾ ਭਾਰ ਹੈ।

ਪੂਜਨੀਕ ਗੁਰੂ ਜੀ ਨੇ ਸ਼ੁਰੂ ਕੀਤਾ ਨਵਾਂ ਕਾਰਜ 

(ਸੱਚ ਕਹੂੰ ਨਿਊਜ਼) ਬਰਨਾਵਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਲਾਈਵ ਦਰਸ਼ਨ ਕਰਕੇ ਸਾਧ-ਸੰਗਤ ਦੇ ਚਿਹਰੇ ਖਿੜ ਗਏ। ਸਾਧ-ਸੰਗਤ ਆਪਣੇ ਸੱਚੇ ਦਾਤਾ ਰਹਿਬਰ ਦੇ ਦਰਸ਼ ਦੀਦਾਰ ਕਰਕੇ ਖੁਸ਼ੀ ਨਾਲ ਝੂਮ ਉੱਠਦੀ ਹੈ। ਜਿਵੇਂ ਹੀ ਪੂਜਨੀਕ ਗੁਰੂ ਜੀ ਲਾਈਵ ਹੁੰਦੇ ਹਨ ਤਾਂ ਸਾਧ-ਸੰਗਤ ’ਚ ਇੱਕ ਵੱਖਰਾ ਹੀ ਉਤਸ਼ਾਹ ਨਜ਼ਰ ਆਉਂਦਾ ਹੈ।

ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਬਹੁਤ ਸਾਰੇ ਅਜਿਹੇ ਬੱਚੇ ਪੈਦਾ ਹੁੰਦੇ ਹਨ ਜੇ ਕੁਪੋਸ਼ਣ ਦਾ ਸਿਕਾਰ ਹੋ ਜਾਂਦੇ ਹਨ। ਅਜਿਹੀਆਂ ਮਾਤਾਵਾਂ ਜੋ ਗਰੀਬੀ ਕਾਰਨ ਸਹੀ ਖਾਣ-ਪਾਣ ਨਹੀਂ ਲੈ ਪਾਉਂਦੀਆਂ। ਉਸ ਕਾਰਨ ਉਹ ਬੱਚੇ ਉਹ ਮਾਂ ਦੇ ਗਰਭ ’ਚ ਹੀ ਮਰ ਜਾਂਦੇ ਹਨ ਜਾਂ ਫਿਰ ਬਾਹਰ ਆ ਕੇ ਬਿਮਾਰ ਹੋ ਕੇ ਉਹ ਗੁਜਰ ਜਾਂਦੇ ਹਨ ਤਾਂ ਬਹੁਤ ਦਰਦ ਹੁੰਦਾ ਹੈ, ਬਹੁਤ ਦੁੱਖ ਹੁੰਦਾ ਹੈ।

pita ji ok

ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਸਾਧ-ਸੰਗਤ ਉਨ੍ਹਾਂ ਗਰੀਬ ਮਾਤਾਵਾਂ ਨੂੰ ਜਿਨ੍ਹਾਂ ਦੇ ਗਰਭ ’ਚ ਬੱਚਾ ਹੈ, ਜ਼ਰੂਰ ਚੰਗਾ ਖਾਣ-ਪਾਣ ਖੁਆਓ, ਉਸ ਬੱਚੇ ਦੀ ਸਿਹਤ ਲਈ ਉਸ ਮਾਂ ਦਾ ਚੈਕਐਪ ਕਰੋ, ਜੋ ਸਾਡੇ ਡਾਕਟਰ ਸਾਹਿਬਨ ਜੋ ਸਾਨੂੰ ਮੰਨਦੇ ਹਨ ਜਾਂ ਨਹੀਂ ਮੰਨਦੇ ਉਹ ਅਲੱਗ ਗੱਲ ਹੈ। ਜੋ ਚਾਇਲਡ ਸਪੈਸ਼ਲਿਸਟ ਡਾਕਟਰ ਹਨ ਉਹ ਉਹਨਾਂ ਬੱਚਿਆਂ ਦਾ ਇਲਾਜ ਕਰਨ ਜੋ ਪੈਦਾ ਹੋ ਚੁੱਕੇ ਹਨ।

ਸਾਧ-ਸੰਗਤ ਗਰੀਬ ਗਰਭਵਤੀ ਔਰਤਾਂ ਨੂੰ ਦੇਵੇ ਡਾਈਟ

ਪੂਜਨੀਕ ਗੁਰੂ ਜੀ ਨੇ ਫਰਮਾਇਆ ਸਾਧ-ਸੰਗਤ ਆਪਣੇ-ਆਪਣੇ ਬਲਾਕਾਂ ’ਚ ਗਰੀਬ ਗਰਭਵਤੀ ਔਰਤਾਂ ਦੀ ਸੰਭਾਲ ਕਰੇ। ਉਨ੍ਹਾਂ ਨੂੰ ਕੁਪੋਸ਼ਣ ਦਾ ਸ਼ਿਕਾਰ ਨਾ ਹੋਣ ਦਿਓ ਤੇ ਉਨ੍ਹਾਂ ਨੂੰ ਹਰ ਮਹੀਨੇ ਡਾਇਟ ਦੇਵੋ। ਹਰ ਮਹੀਨੇ ਉਨ੍ਹਾਂ ਨੂੰ ਚੰਗੀ ਡਾਇਟ ਦਿਓ। ਡਾਕਟਸ ਉਸ ਬਾਰੇ ਤੁਹਾਨੂੰ ਦੱਸ ਦੇਣਗੇ। ਪੂਜਨੀਕ ਗੁਰੂ ਜੀ ਨੇ ਫਰਮਾਇਆ ਸਾਧ-ਸੰਗਤ ਵੱਧ ਤੋਂ ਵੱਧ ਇਸ ਕਾਰਜ ਕਰੇ।

‘ਨਿੰਦਾ ਕਰਨ ਵਾਲਾ ਸਤਿਗੁਰੂ ਦਾ ਸ਼ਿਸ਼ ਨਹੀਂ ਹੋ ਸਕਦਾ’

ਇਸ ਤੋਂ ਪਹਿਲਾਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਇੰਸਟਾਗ੍ਰਾਮ ’ਤੇ ਆਪਣੇ ਚੈਨਲ ’ਤੇ ਜਾਰੀ ਵੀਡੀਓ ’ਚ ਪਵਿੱਤਰ ਬਚਨਾਂ ਦੀ ਅੰਮ੍ਰਿਤਮਈ ਵਰਖਾ ਕਰਦੇ ਹੋਏ ਆਮ ਲੋਕਾਂ ਨੂੰ ਸਮਾਜ ’ਚ ਵਿਆਪਕ ਬੁਰਾਈਆਂ ਤੋਂ ਦੂਰ ਰਹਿਣ ਦਾ ਸੱਦਾ ਦਿੱਤਾ। ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਅੱਜ ਦੇ ਦੌਰ ’ਚ, ਇਨਸਾਨ ਬਹੁਤ ਹੀ ਉਲਝਿਆ ਹੋਇਆ ਹੈ, ਕਲਿਯੁਗ ਦਾ ਭਿਆਨਕ ਸਮਾਂ ਹੈ ਜਿੱਥੇ ਠੱਗੀ, ਬੇਈਮਾਨੀ, ਭ੍ਰਿਸ਼ਟਾਚਾਰ, ਨਿੰਦਾ, ਚੁਗਲੀ, ਈਰਖਾਵਾਦ ਦਿਨੋ-ਦਿਨ ਵਧ ਰਿਹਾ ਹੈ, ਜਿਸ ਨੂੰ ਕਹਿ ਰਹੇ ਹਨ ਲੈੱਗ ਪੁਲਿੰਗ, ਵੱਡੀ ਹੋ ਰਹੀ ਹੈ ਇਨਸਾਨ ਸੋਚਦਾ ਹੈ ਇਹ ਅੱਗੇ ਵਧ ਗਿਆ, ਇਸ ਨੂੰ ਡੇਗ ਕੇ ਮੈਂ ਅੱਗੇ ਵਧਣਾ ਹੈ, ਉਹ ਅੱਗੇ ਨਿਕਲ ਗਿਆ, ਉਸ ਦੇ ਅਟਕਣਾ ਲਗਾ ਕੇ ਡੇਗਣਾ ਹੈ, ਲੋਕ ਨਿੰਦਾ ਗਾਉਂਦੇ ਹਨ ਤਾਂ ਹੇ ਭਗਤਜਨੋਂ! ਜੋ ਨਿੰਦਾ ਕਰਦਾ ਹੈ, ਕਿਸੇ ਬਾਰੇ ਵੀ ਬੁਰਾ ਬੋਲਦਾ ਹੈ, ਉਹ ਸੰਤ-ਸਤਿਗੁਰੂ ਦਾ ਸ਼ਿਸ਼ ਨਹੀਂ ਹੋ ਸਕਦਾ, ਕਿਉਂਕਿ ਸੰਤ ਕਦੇ ਨਹੀਂ ਸਿਖਾਉਂਦੇ ਕਿ ਕਿਸੇ ਦੀ ਨਿੰਦਾ ਗਾਓ, ਕਿਸੇ ਦੀ ਬੁਰਾਈ ਗਾਓ ਉਨ੍ਹਾਂ ਦਾ (ਨਿੰਦਾ ਕਰਨ ਵਾਲਿਆਂ ਦਾ) ਆਪਣਾ ਇੱਕ ਟੋਲਾ ਹੁੰਦਾ ਹੈ, ਜਿਵੇਂ ਤੁਸੀਂ ਸ਼ਾਮ ਦੇ ਸਮੇਂ ਦੇਖਿਆ ਹੈ, ਕੂਕਰ ਜੋ ਹੁੰਦਾ ਹੈ, ਕੁੱਤੇ ਜੋ ਹੁੰਦੇ ਹਨ, ਕਿੰਨਾ ਮੂੰਹ ਚੁੱਕ-ਚੁੱਕ ਕੇ ਭੌਂਕਦੇ ਹਨ ਤਾਂ ਉਸ ਨਾਲ ਤੁਹਾਡੇ ਕੰਨਾਂ ’ਚ ਰਸ ਘੁਲਦਾ ਹੈ, ਕਦੇ ਨਹੀਂ।

ਜ਼ਰਾ ਸੋਚੋ, ਇਨਸਾਨ ਜੇਕਰ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਲੱਗ ਜਾਵੇ ਤਾਂ ਤੁਸੀਂ ਆਪਣੇ ਕੰਨਾਂ ਨੂੰ ਬੰਦ ਕਰੋ, ਤੁਰਦੇ ਬਣੋ ਤੁਸੀਂ ਕਿਸੇ ਦੀ ਬੁਰਾਈ ਗਾਉਣੀ ਤਾਂ ਦੂਰ ਸੁਣੋ ਵੀ ਨਾ ਇਹ ਹਨ ਭਗਤਾਂ ਦੀ ਨਿਸ਼ਾਨੀਆਂ। ਉਹ ਭਗਤ ਨਹੀਂ ਹੁੰਦਾ, ਜੋ ਦੂਜਿਆਂ ਦੀ ਬੁਰਾਈ ਗਾਉਂਦਾ ਹੈ ਉਹ ਭਗਤ ਨਹੀਂ ਹੁੰਦੇ, ਜੋ ਕਿਸੇ ਦੀ ਨਿੰਦਾ ਕਰਦੇ ਹਨ ਭਗਤ ਉਹ ਹੁੰਦੇ ਹਨ, ਜੋ ਆਪਣੇ ਬਾਰੇ ’ਚ ਸੋਚਦੇ ਹਨ ਕਿ ਮੇਰੇ ’ਚ ਔਗੁਣ ਕੀ ਹੈ? ਮੈਂ ਦੂਰ ਕਰਨਾ ਹੈ ਅਤੇ ਭਗਵਾਨ ਦੇ ਨਜ਼ਦੀਕ ਪਹੁੰਚਣਾ ਹੈ ਕੀ ਤੁਸੀਂ ਆਪਣੇ ਔਗੁਣ ਨੂੰ ਦੂਰ ਕਰੋਗੇ? ਕੀ ਤੁਸੀਂ ਆਪਣੀ ਈਰਖਾ, ਨਫਰਤ, ਨਿੰਦਾ, ਚੁਗਲੀ ’ਤੇ ਕੰਟਰੋਲ ਕਰੋਗੇ? ਕੀ ਤੁਸੀਂ ਕਿਸੇ ਵੀ ਬੁਰਾ ਕਰਨ ਵਾਲੇ ਤੋਂ ਦੂਰ ਰਹੋਗੇ? ਕੀ ਤੁਸੀਂ ਆਪਣੇ ਆਪ ਨੂੰ ਰੋਕ ਸਕੋਗੇ? ਜੇਕਰ ਨਹੀਂ, ਤਾਂ ਰਾਮ ਨਾਮ ਦਾ ਸਹਾਰਾ ਲਓ ਜੀ, ਨਾ ਰੁਕੇ ਤਾਂ ਸਾਨੂੰ ਕਹਿਣਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ