ਸਮੁੰਦਰ ਦੀ ਬੇਵਸੀ
ਸਮੁੰਦਰ ਦੀ ਬੇਵਸੀ
ਚਾਰੇ ਪਾਸੇ ਗੰਦਗੀ!
ਕੂੜਾ-ਕਰਕਟ
ਕਾਗਜ਼-ਅਖਬਾਰੀ ਤੇ ਮੋਮੀ
ਗੱਤੇ
ਇਤਰਾਂ ਦੀ ਖੁਸ਼ਬੂ ਵਾਲੇ ਖਾਲੀ ਡੱਬੇ
ਸਪਰੇਆਂ ਦਾ ਛਿੜਕਾਅ
ਤੇ ਜ਼ਹਿਰਾਂ ਵਾਲੇ ਖਾਲੀ ਟੀਨ
ਸੜਿਆ ਬਾਸੀ ਖਾਣਾ
ਸੜਕਾਂ ’ਤੇ ਕੀੜਿਆਂ ਵਾਂਗ ਚੱਲਦੀਆਂ-
ਮੋਟਰਾਂ ਦਾ ਧੂੰਆਂ
ਪਲਾਸਟਿਕ ...
8 ਮਾਰਚ ਨੂੰ ਹੀ ਕਿਉਂ ਫਿਰ
8 ਮਾਰਚ ਨੂੰ ਹੀ ਕਿਉਂ ਫਿਰ
ਮੇਰੇ ਸੈਮੀਨਰ ਤੇ ਬੈਨਰ ਲੱਗ ਰਹੇ ਨੇ,
ਮੇਰੀਆਂ ਤੜਫ ਦੀਆਂ ਆਦਰਾਂ
ਸੁਲਗਦੇ ਚਾਅ, ਡੁੱਲਦੇ ਨੈਣ
ਫਿਰ ਵੀ ਕੁਝ ਸਵਾਲ ਕਰ ਰਹੇ ਨੇ
ਬੁੱਝ ਚੁੱਕੇ, ਟੁੱਟ ਚੁੱਕੇ ਸੁਫਨੇ
ਕੋਰੇ ਦਿਲ ਦੇ ਚਾਅ ਹਜੇ ਵੀ ਉੱਘੜ ਰਹੇ ਨੇ,
ਜ਼ਾਲਮ ਦੇ ਪੰਜੇ ਵਿੱਚੋਂ
ਇੱਕ ਦਬੋਚੇ ਹੋਏ ਸ਼ਿਕਾਰ ਦੀ ਤਰ੍ਹਾਂ,
...
ਡਾਕੀਏ ਦੀ ਰਾਹ
ਡਾਕੀਏ ਦੀ ਰਾਹ
ਦੂਰ ਵਸੇਂਦਿਓ ਸੱਜਣੋਂ ! ਕੋਈ ਚਿੱਠੀ ਤਾਂ ਦਿਉ ਪਾ।
ਖੜ੍ਹ ਕੇ ਵਿਚ ਬਰੂਹਾਂ,ਤੱਕਦਾ ਮੈਂ ਡਾਕੀਏ ਦੀ ਰਾਹ।
ਉਂਝ ਤਾਂ ਰੋਜ਼ ਲਗਾਵੇ ਡਾਕੀਆ ਗਲੀ ਮੇਰੀ ਦਾ ਗੇੜਾ,
ਪਰ ਮੇਰੀ ਆਸ ਉਮੀਦ ਵਾਲਾ , ਨਾ ਕਰਕੇ ਜਾਵੇ ਨਿਬੇੜਾ,
ਲੰਘ ਜਾਂਦਾ ਹੈ ਦਰਾਂ ਮੂਹਰ ਦੀ ਘੰਟੀ ਨੂੰ ਖੜਕਾ।
ਦੂਰ..................
ਸਕੂਲ ਖੁੱਲ੍ਹ ਗਏ
ਸਕੂਲ ਖੁੱਲ੍ਹ ਗਏ ਦੁਬਾਰਾ,
ਹੁਣ ਕਰ ਲਓ ਪੜ੍ਹਾਈ
ਛੁੱਟੀਆਂ ਦਾ ਨਜ਼ਾਰਾ,
ਬੜਾ ਲੱਗਿਆ ਪਿਆਰਾ,
ਹੋਮ ਵਰਕ ਜੋ ਸਾਡਾ,
ਖ਼ਤਮ ਹੋ ਗਿਆ ਸਾਰਾ,
ਬੜੀ ਮੌਜ ਸੀ ਉਡਾਈ...
ਰਸਤੇ ਜੋ ਟੇਢੇ-ਮੇਢੇ,
ਭੱਜ-ਭੱਜ ਅਸੀਂ ਖੇਡੇ,
ਬੜੀ ਦੌੜ ਸੀ ਲਗਾਉਂਦੇ,
ਇੱਕ-ਦੂਜੇ ਨੂੰ ਹਸਾਉਂਦੇ,
ਬੜੀ ਖੇਡ ਸੀ ਦਿਖਾਈ...
ਛੁੱਟੀਆਂ 'ਚ...
ਕੋਰੋਨਾ
ਕੋਰੋਨਾ
ਹਾਹਾਕਾਰ ਮਚਾ ਦਿੱਤੀ ਕੋਰੋਨਾ,
ਕਰੋ ਮੁਕਾਬਲਾ, ਇੰਝ ਡਰੋ ਨਾ।
ਜਿੰਦਗੀ ਦਾ ਹੋ ਜਾਊ ਬਚਾਅ,
ਕਰਨੇ ਪੈਣੇ ਬੱਸ ਕੁੱਝ ਉਪਾਅ।
ਮਾਸਕ ਲਾਉਣਾ ਅਤਿ ਜ਼ਰੂਰੀ,
ਭੁੱਲ ਨਾ ਜਾਣਾ ਸਮਾਜਿਕ ਦੂਰੀ।
ਪੇਪਰ ਸੋਪ ਰੱਖੋ ਜੇਬ੍ਹ ’ਚ ਪਾ ਕੇ,
ਸਫ਼ਾਈ ਕਰਨੀ ਹੈ ਨਿੱਤ ਨਹਾ ਕੇ।
ਕੇਵਲ ਡਾਕਟਰਾਂ ਦੀ ਮੰਨੋ ਗੱਲ,
ਅਫ਼ਵਾ...
ਗਰਮੀ-ਸਰਦੀ
ਜੇਠ-ਹਾੜ ਦੀ ਗਰਮੀ ਦੇ ਵਿੱਚ,
ਤਨ ਸਾੜ ਦੀਆਂ ਗਰਮ ਹਵਾਵਾਂ
ਸਿਖ਼ਰ ਦੁਪਹਿਰੇ ਗੁੱਲ ਬਿਜਲੀ,
ਫਿਰ ਭਾਲਦੇ ਰੁੱਖਾਂ ਦੀਆਂ ਛਾਵਾਂ
ਜਦ ਠੰਢੀ ਛਾਂ ਦਾ ਸੁਖ ਮਾਣਦੇ,
ਫਿਰ ਚੇਤੇ ਆਉਂਦੀਆਂ ਮਾਵਾਂ
ਲੱਗਣ ਮਾਂ ਦੀ ਛਾਂ ਵਰਗੀਆਂ,
ਸੱਚ-ਮੁੱਚ ਇਹ ਰੁੱਖਾਂ ਦੀਆਂ ਛਾਵਾਂ
ਪੋਹ-ਮਾਘ ਮਹੀਨੇ ਦੇ ਵਿੱਚ ਸਰਦੀ,
ਬਣ-ਬਣਕੇ ਜ...
ਝੰਡਾ ਕਿਰਸਾਨੀ ਦਾ
ਝੰਡਾ ਕਿਰਸਾਨੀ ਦਾ
ਜਵਾਨਾ ਤੂੰ ਜਾਗ ਓਏ
ਹਨੇਰੇ ਵਿਚੋਂ ਜਾਗ
ਸੁੱਤਿਆਂ ਨਹੀਂ ਹੁਣ ਸਰਨਾ
ਹੁਣ ਜਾਗ ਓਏ ਜਵਾਨਾ
ਹਲੂਣਾ ਦੇ ਜ਼ਮੀਰ ਨੂੰ
ਏਕੇ ਬਿਨ ਹੁਣ ਨਹੀਂ ਸਰਨਾ
ਹੱਕਾਂ ਲਈ ਪੈਣਾ ਹੁਣ ਲੜਨਾ।
ਦੋਸ਼ ਨਾ ਦੇ ਆਪਣੀ ਤਕਦੀਰ ਨੂੰ,
ਨਾਲ ਰੱਖ ਜਾਗਦੀ ਜ਼ਮੀਰ ਨੂੰ,
ਹੁਣ ਜਾਗ ਓਏ ਜਵਾਨਾ
ਤੇਰੇ ਬਿਨ ਨਹੀਂ ਹੁਣ ਸਰ...
ਤੇਰੇ ਜਗਤ ’ਚ ਲੋਕ
ਤੇਰੇ ਜਗਤ ’ਚ ਲੋਕ
ਦਾਤਾ ਤੇਰੇ ਰੰਗ ਰੰਗੀਲੇ ਜਗਤ ਵਿੱਚ ਲੋਕ ਕਿੱਦਾਂ ਜਿੰਦਗੀ ਜਿਉਂਦੇ ਨੇ
ਕੀ ਚੰਗਾ ਤੇ ਕੀ ਮਾੜਾ ਕਿਹਨੂੰ ਹਸਾਉਂਦੇ ਕਿਸਨੂੰ ਰਵਾਉਂਦੇ ਨੇ
ਕਦੇ ਹੰਝੂ ਆਉਣ ਕਦੇ ਹੱਸ ਪਵਾਂ, ਕਦੇ ਦਿਲ ਮੇਰਾ ਘਬਰਾ ਜਾਵੇ
ਜਦੋਂ ਗੱਲ ਸੁਣਾ ਭਰੂਣ ਹੱਤਿਆ ਦੀ ਮੇਰੇ ਵਜ਼ਨ ਦਿਮਾਗ ’ਤੇ ਪਾ ਜਾਵੇ
ਮਾੜੇ ਨੂੰ ਧੱਕੇ ...
ਕੋਰੋਨਾ ਵਾਇਰਸ (Corona virus)
ਕੋਰੋਨਾ ਵਾਇਰਸ
ਸੀਤੇ ਪਏ ਨੇ ਬੁੱਲ੍ਹ
ਵੱਡੇ-ਵੱਡੇ ਕਿਰਦਾਰਾਂ ਦੇ,
ਦਰਵਾਜੇ ਹੋ ਗਏ ਬੰਦ
ਜੱਗ ਦੇ ਉੱਚੇ ਮਿਨਾਰਾਂ ਦੇ
ਅੱਜ ਤੱਕ ਤਾਂ ਆਪਾਂ ਨੇ ਵੀ
ਆਪਣੀ ਮਰਜੀ ਪਾਲੀ ਐ,
ਆਪੋ-ਧਾਪੀ ਦੇ ਵਿੱਚ ਆਪਾਂ
ਕੁਦਰਤ ਦੀ ਗੱਲ ਟਾਲ਼ੀ ਐ
ਦੁਨੀਆ ਦਾ ਤਾਂ ਜਾਮ ਹੈ ਚੱਕਾ
ਸਮੇਂ ਦਾ ਚੱਕਾ ਚੱਲਦਾ ਹੈ,
ਜੋ ਬੀਜਿਆ ਸੀ ਉੱ...
ਬਾਲ ਕਵਿਤਾਵਾਂ : ਇਮਤਿਹਾਨ
ਬਾਲ ਕਵਿਤਾਵਾਂ : ਇਮਤਿਹਾਨ (Exams)
ਇਮਤਿਹਾਨ ਦੀ ਆਈ ਵਾਰੀ
ਸਾਰੇ ਬੱਚੇ ਕਰੋ ਤਿਆਰੀ...
ਜੋ ਜੋ ਪਾਠ ਪੜਾਇਆ ਸੋਨੂੰ
ਜੋ ਜੋ ਯਾਦ ਕਰਾਇਆ ਸੋਨੂੰ
ਪੇਪਰਾਂ ਵੇਲੇ ਭੁੱਲ ਨਾ ਜਾਣਾ
ਬਣ ਕੇ ਰਹਿਣਾ ਆਗਿਆਕਾਰੀ
ਸਾਰੇ ਬੱਚੇ ਕਰੋ ਤਿਆਰੀ...
ਕੀਤਾ ਕੰਮ ਦੁਹਰਾਉਣੈ ਸਭਨੇ
ਮਿਹਨਤ ਦਾ ਮੁੱਲ ਪਾਉਣੈ ਸਭਨੇ
ਸਭ ਨੇ ...