MY Bicycle | ਮੇਰਾ ਸਾਈਕਲ
MY Bicycle | ਮੇਰਾ ਸਾਈਕਲ
ਮੇਰਾ ਅੱਜ ਨਤੀਜਾ ਆਇਆ, ਭੁੱਲ ਗਿਆ ਰੋਣਾ ਧੋਣਾ।
ਮੇਰੇ ਡੈਡੀ ਸਾਈਕਲ ਲਿਆਏ, ਮੇਰੇ ਵਾਸਤੇ ਸੋਹਣਾ।
ਹੀਰੋ ਕੰਪਨੀ ਦਾ ਇਹ ਬਣਿਆ, ਰੰਗ ਹੈ ਇਸਦਾ ਕਾਲ਼ਾ।
ਸਰਦੀ ਵਿੱਚ ਚਲਾ ਕੇ ਇਸਨੂੰ, ਦੂਰ ਹੈ ਭੱਜਦਾ ਪਾਲ਼ਾ।
ਸੋਹਣੀ ਸੀਟ ਲੱਗੀ ਹੈ ਇਸਦੇ, ਸੋਹਣੇ ਇਸਦੇ ਚੱਕੇ।
ਭਜਾ ਲਓ ...
Good habits | ਚੰਗੀਆਂ ਆਦਤਾਂ
Good habits | ਚੰਗੀਆਂ ਆਦਤਾਂ
ਰੋਜ਼ ਸਵੇਰੇ ਜਲਦੀ ਉੱਠ ਕੇ,
ਸਭ ਨੂੰ ਫਤਿਹ ਬੁਲਾਈਏ।
ਫਿਰ ਯੋਗ ਜਾਂ ਕਸਰਤ ਕਰਕੇ,
ਸਰੀਰ ਸੁਡੋਲ ਬਣਾਈਏ।
ਨਹਾ ਧੋ ਕੇ ਸੋਹਣੇ ਬਣ ਕੇ,
ਆਨਲਾਈਨ ਕਲਾਸ ਲਗਾਈਏ।
ਪੜ੍ਹੀਏ, ਲਿਖੀਏ ਚਿੱਤ ਲਗਾ ਕੇ,
ਗਿਆਨ ਦਾ ਦੀਪ ਜਗਾਈਏ।
ਵਕਤ ਸਿਰ ਕੰਮ ਨਿਪਟਾ ਕੇ,
ਕਦਰ ਸਮੇਂ ਦੀ ਪਾਈ...
Jugni Hall in Corona : ਕੋਰੋਨਾ ‘ਚ ਜੁਗਨੀ ਦਾ ਹਾਲ
ਕੋਰੋਨਾ 'ਚ ਜੁਗਨੀ ਦਾ ਹਾਲ
ਕਾਹਦਾ ਆ ਗਿਆ ਇਹ ਕੋਰੋਨਾ,
ਇਵੇਂ ਗੁਜ਼ਾਰਾ ਕਿੱਦਾਂ ਹੋਣਾ।
ਚਾਰੇ ਪਾਸੇ ਰੋਣਾ ਧੋਣਾ, ਬਈ ਬੱਚਿਆਂ ਨੂੰ ਪੁੱਤ- ਪੁੱਤ ਕਹਿੰਦੀ ਐ।
ਜੁਗਨੀ ਘੁੱਟ-ਘੁੱਟ ਕੇ ਰਹਿੰਦੀ ਐ।
ਜੁਗਨੀ ਜਦੋਂ ਬਜ਼ਾਰ ਨੂੰ ਜਾਵੇ,
ਮੂੰਹ 'ਤੇ ਮਾਸਕ ਜ਼ਰੂਰ ਲਗਾਵੇ।
ਨਾਲ਼ੇ ਸਮਾਜਿਕ ਦੂਰੀ ਬਣਾਵੇ, ਹੱਥਾਂ ਨੂੰ ਸ...
ਕਵਿਤਾਵਾਂ | ਗੁਬਾਰਿਆਂ ਵਾਲਾ ਭਾਈ
ਕਵਿਤਾਵਾਂ | ਗੁਬਾਰਿਆਂ ਵਾਲਾ ਭਾਈ
ਗੁਬਾਰਿਆਂ ਵਾਲਾ ਭਾਈ ਆਇਆ,
ਰੰਗ-ਬਿਰੰਗੇ ਗੁਬਾਰੇ ਲਿਆਇਆ।
ਆਪਣੇ-ਆਪਣੇ ਘਰ ਤੋਂ ਪੈਸੇ ਲਿਆ ਕੇ,
ਬੱਚੇ ਖੜ੍ਹ ਗਏ ਉਸ ਨੂੰ ਘੇਰਾ ਪਾ ਕੇ।
ਗੁਬਾਰੇ ਉਸ ਕੋਲ ਲਾਲ ਤੇ ਨੀਲੇ ਰੰਗ ਦੇ,
ਚਿੱਟੇ, ਗੁਲਾਬੀ, ਹਰੇ ਤੇ ਪੀਲੇ ਰੰਗ ਦੇ।
ਸਭ ਨੇ ਖਰੀਦੇ ਤਿੰਨ-ਤਿੰਨ ਗੁਬਾਰੇ,
...
ਸੈੱਲ ਬਣਤਰ ਅਤੇ ਕਾਰਜ
Cell structure and processes | ਸੈੱਲ ਬਣਤਰ ਅਤੇ ਕਾਰਜ
ਜਿਵੇਂ ਇੱਟਾਂ ਚਿਣ ਦੀਵਾਰ ਹੈ ਬਣਦੀ
ਦੀਵਾਰ ਤੋਂ ਮਿਲ ਮਕਾਨ ਉੱਸਰਦੇ
ਉਂਝ ਹੀ ਸੈੱਲਾਂ ਤੋਂ ਮਿਲ ਟਿਸ਼ੂ ਬਣਦੇ
ਟਿਸ਼ੂ ਮਿਲ ਕੇ ਅੰਗ ਬਣਾਉਣ
ਭੌਤਿਕ ਆਧਾਰ ਜੀਵਨ ਦਾ ਬਚਾਓ
ਲੈਟਿਨ ਭਾਸ਼ਾ ਤੋਂ ਸੈਲੁਲਾ ਸ਼ਬਦ ਹੈ ਆਇਆ
ਇੱਕ ਛੋਟਾ ਕਮਰਾ ਇਸ ਦਾ ਅਰਥ ਹ...
Save the Trees | ਰੁੱਖ ਬਚਾਓ
ਰੁੱਖ ਬਚਾਓ
ਰੁੱਖ ਬਚਾਓ ਰੁੱਖ ਬਚਾਓ,
ਜਿੰਦਗੀ ਨੂੰ ਖੁਸ਼ਹਾਲ ਬਣਾਓ
ਬੇਸ਼ੁਮਾਰ ਇਹ ਦਿੰਦੇ ਸੁਖ,
ਵਾਤਾਵਰਨ ਸ਼ੁੱਧ ਕਰਦੇ ਰੁੱਖ
ਇਹੀ ਨੇ ਬਰਸਾਤ ਕਰਾਉਂਦੇ,
ਖਾਂਦੇ ਹਾਂ ਫਲ ਮਨਭਾਉਂਦੇ
ਜੇਕਰ ਅਜੇ ਵੀ ਸੋਚਦੇ ਰਹਿਣਾ,
ਫਿਰ ਤਾਂ ਸੰਕਟ ਝੱਲਣਾ ਪੈਣਾ
ਹੋਰ ਵਧੇਰੇ ਪੌਦੇ ਲਾਓ,
ਰੁੱਖ ਬਚਾਓ ਰੁੱਖ ਬਚਾਓ
ਭੀਖੀ,...
ਅਗਸਤ ਮਹੀਨਾ
ਅਗਸਤ ਮਹੀਨਾ
ਆ ਗਿਆ ਮਹੀਨਾ ਏ ਅਗਸਤ ਬੱਚਿਓ,
ਨੱਚ ਗਾ ਕੇ, ਝੂਮੋ, ਹੋ ਜੋ ਮਸਤ ਬੱਚਿਓ
ਬੰਦ ਨੇ ਸਕੂਲ, ਭਾਵੇਂ, ਕਰਕੇ ਕਰੋਨਾ ਬਿਮਾਰੀ,
ਆਨਲਾਈਨ ਫ਼ਿਰ ਵੀ ਪੜ੍ਹਾਈ ਰੱਖੋ ਜਾਰੀ
ਖੁਸ਼ੀਆਂ ਨਾਲ ਅਜ਼ਾਦੀ ਦਾ ਦਿਨ ਵੀ ਮਨਾਇਓ,
ਇੱਕ ਪੌਦਾ ਘੱਟੋ-ਘੱਟ ਜਰੂਰ ਸਾਰੇ ਲਾਇਉ
ਨਾਲ ਪੜ੍ਹਾਈ, ਘਰ ਦੇ ਕੰਮਾਂ ਵਿੱਚ ਵੀ ਹੱ...
Revolution | ਇਨਕਲਾਬ ਦਾ ਨਾਅਰਾ
ਇਨਕਲਾਬ ਦਾ ਨਾਅਰਾ
ਦੇਸ਼ ਕੌਮ ਲਈ ਜਿੰਦ ਜੋ ਕੁਰਬਾਨ ਕਰ ਗਏ,
ਉੱਚੀ ਆਪਣੇ ਦੇਸ਼ ਦੀ ਜੋ ਸ਼ਾਨ ਕਰ ਗਏ।
ਸਦਕੇ ਜਾਵਾਂ ਦੇਸ਼ ਨੂੰ ਆਜ਼ਾਦ ਕਰਾਇਆ,
ਇਨਕਲਾਬ ਦਾ ਸੂਰਮਿਆਂ ਨੇ ਨਾਅਰਾ ਲਾਇਆ।
ਪਿੰਡ-ਪਿੰਡ ਜਾ ਕੇ ਸੂਰਮਿਆਂ ਨੇ ਲੋਕ ਜਗਾਏ,
ਅੰਗਰੇਜ਼ਾਂ ਦੇ ਜ਼ੁਲਮਾਂ ਦੇ ਸਨ ਜੋ ਸਤਾਏ।
ਗ਼ਦਰ ਦੀ ਗੂੰਜ ਨੇ ਜ਼ਾਲਮ ਰਾ...
Cat | ਮਾਣੋ ਬਿੱਲੀ
ਮਾਣੋ ਬਿੱਲੀ (Cat)
ਮਾਣੋ ਬਿੱਲੀ ਗੋਲ-ਮਟੋਲ਼
ਅੱਖਾਂ ਚਮਕਣ ਗੋਲ਼-ਗੋਲ਼।
ਬੋਲੇ ਮਿਆਊਂ-ਮਿਆਊਂ ਬੋਲ।
ਕੋਠੇ ਟੱਪੇ ਨਾ ਅਣਭੋਲ਼।
ਚੂਹੇ ਦੇਖ ਜਾਏ ਖੁੱਡ ਦੇ ਕੋਲ਼।
ਖਾਣ ਲਈ ਕਰੇ ਪੂਰਾ ਘੋਲ਼।
ਦੁੱਧ ਜੋ ਪੀਵੇ ਭਾਂਡੇ ਫਰੋਲ।
ਸੌਂਦੀ ਹੈ ਜੋ ਅੱਖਾਂ ਖੋਲ੍ਹ।
ਮਾਣੋ ਬਿੱਲੀ ਗੋਲ਼-ਮਟੋਲ਼।
ਅੱਖਾਂ ਚਮਕਣ ਗੋਲ਼-ਗੋਲ਼।...
punjabi literature | ਰਚਨਾਵਾਂ ਜੋ ਦਿਲ ਨੂੰ ਛੂਹ ਜਾਣ…
ਰਚਨਾਵਾਂ ਜੋ ਦਿਲ ਨੂੰ ਛੂਹ ਜਾਣ। ਕਵੀ, ਗਜ਼ਲਗੋ ਤੇ ਲੇਖਕ ਦਿਲ ਦੀਆਂ ਸੱਚੀਆਂ ਭਾਵਨਾਵਾਂ ਨੂੰ ਪ੍ਰਗਟ ਕਰਕੇ ਆਪਣੀ ਗੱਲ ਕਹਿਣ ਦਾ ਦਮ ਰੱਖਦੇ ਹਨ।