ਟਾਈ ਦੀ ‘ਹੈਟ੍ਰਿਕ ਅਤੇ ਪੰਜੇ’ ਨਾਲ ਜਿੱਤੇ ਲਾਇੰਸ

ਰਾਜਕੋਟ (ਏਜੰਸੀ) । ਮੱਧ ਤੇਜ ਗੇਂਦਬਾਜ਼ ਐਂਡਰਿਊ ਟਾਈ (ਹੈਟ੍ਰਿਕ ਸਮੇਤ 17 ਦੌੜਾਂ ‘ਤੇ ਪੰਜ ਵਿਕਟਾਂ) ਦੀ ਕਰਿਸ਼ਮਾਈ ਗੇਂਦਬਾਜ਼ੀ ਤੋਂ ਬਾਅਦ ਓਪਨਰ ਡਵੇਨ ਸਮਿੱਥ (47) ਅਤੇ ਬੈਂਡਨ ਮੈਕੁਲਮ (49) ਦੀਆਂ ਸ਼ਾਨਦਾਰ ਪਾਰੀਆਂ ਦੇ ਦਮ ‘ਤੇ ਗੁਜਰਾਤ ਲਾਇੰਸ ਨੇ ਆਈਪੀਐੱਲ-10 ਦੇ 13ਵੇਂ ਮੈਚ ‘ਚ ਰਾਇਜਿੰਗ ਪੂਨੇ ਸੁਪਰਜਾਇੰਟਸ ਨੂੰ ਦੋ ਓਵਰ ਬਾਕੀ ਰਹਿੰਦਿਆਂ ਸੱਤ ਵਿਕਟਾਂ ਨਾਲ ਹਰਾ ਕੇ ਟੂਰਨਾਮੈਂਟ  ‘ਚ ਆਪਣੀ ਪਹਿਲੀ ਜਿੱਤ ਦਰਜ ਕੀਤੀ ਪੂਨੇ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਅੱਠ ਵਿਕਟਾਂ ਨਾਲ 171 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਜਿਸ ਨੂੰ ਗੁਜਰਾਤ ਨੇ 18 ਓਵਰਾਂ ‘ਚ ਤਿੰਨ ਵਿਕਟਾਂ ਦੇ ਨੁਕਸਾਨ ‘ਤੇ 172 ਦੌੜਾਂ ਬਣਾ ਕੇ ਹਾਸਲ ਕਰ ਲਿਆ ਗੁਜਰਾਤ ਦੀ ਇਹ ਤਿੰਨਾਂ ਮੈਚਾਂ ‘ਚ ਪਹਿਲੀ ਜਿੱਤ ਹੈ ।

ਜਦੋਂ ਕਿ ਪੂਨੇ ਨੂੰ ਚਾਰ ਮੈਚਾਂ ‘ਚ ਤੀਜੀ ਹਾਰ ਦਾ ਸਾਹਮਣਾ ਕਰਨਾ ਪਿਆ ਪੂਨੇ ਤੋਂ ਮਿਲੇ 172 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉੱਤਰੀ ਗੁਜਰਾਤ ਨੂੰ ਉਸਦੇ ਦੋਵਾਂ ਓਪਨਰਾਂ ਡਵੇਨ ਸਮਿੱਥ ਅਤੇ ਬੈਡਨ ਮੈਕੁਲਮ ਨੇ ਪਹਿਲੀ ਵਿਕਟ ਲਈ 8.5 ਓਵਰਾਂ ‘ਚ 94 ਦੌੜਾਂ ਦੀ ਸਾਂਝੇਦਾਰੀ ਕਰਕੇ ਚੰਗੀ ਸ਼ੁਰੂਆਤ ਕੀਤੀ ਸਮਿੱਥ ਦੀ ਵਿਕਟ ਟੀਮ ਦੇ 94 ਦੇ ਸਕੋਰ ‘ਤੇ ਡਿੱਗੀ ਇਸ ਤੋਂ ਕੁਝ ਦੇਰ ਬਾਅਦ ਬ੍ਰੈਂਡਨ ਮੈਕੁਲਮ ਵੀ 102 ਦੇ ਸਕੋਰ ‘ਤੇ ਲੈੱਗ ਸਪਿੱਨਰ ਰਾਹੁਲ ਚਾਹਰ ਦੀ ਗੇਂਦ ‘ਤੇ ਸਟੰਪ ਹੋ ਗਏ ਆਪਣੀ ਸਲਾਮੀ ਜੋੜੀ ਨੂੰ ਗੁਆਉਣ ਤੋਂ ਬਾਅਦ ਕਪਤਾਨ ਸੁਰੇਸ਼ ਰੈਨਾ (ਨਾਬਾਦ 35) ਅਤੇ ਆਰੋਨ ਫਿੰਚ (ਨਾਬਾਦ 33) ਨੇ ਚੌਥੀ ਵਿਕਟ ਲਈ 5.1 ਓਵਰਾਂ ‘ਚ 61 ਦੌੜਾਂ ਦੀ ਅਜੇਤੂ ਸਾਂਝੇਦਾਰੀ ਕਰਕੇ ਗੁਜਰਾਤ ਨੂੰ ਆਈਪੀਐੱਲ ਦੇ 10ਵੇਂ ਸੈਸ਼ਨ ‘ਚ ਪਹਿਲੀ ਜਿੱਤ ਦਿਵਾ ਦਿੱਤੀ ।

ਇਸ ਤੋਂ ਪਹਿਲਾਂ ਮੈਨ ਆਫ ਦ ਮੈਚ ਗੁਜਰਾਤ ਲਾਇੰਸ ਦੇ ਮੱਧ ਤੇਜ ਗੇਂਦਬਾਜ ਐਂਡਰਿਊ ਟਾਈ ਆਈਪੀਐੱਲ-10 ‘ਚ ਪਹਿਲੀ ਵਾਰ ਖੇਡਣ ਉੱਤਰੇ ਅਤੇ ਉਨ੍ਹਾਂ ਨੇ ਪੂਨੇ ਦੀ ਪਾਰੀ ਦੇ ਆਖਰੀ ਓਵਰ ‘ਚ ਹੈਟ੍ਰਿਕ ਲੈਣ ਦਾ ਕਾਰਨਾਮਾ ਕਰ ਵਿਖਾਇਆ ਟਾਈ ਨੇ 20ਵੇਂ ਓਵਰ ਦੀ ਪਹਿਲੀ ਗੇਂਦ ‘ਤੇ ਅੰਕਿਤ ਸ਼ਰਮਾ (25), ਦੂਜੀ ਗੇਂਦ ‘ਤੇ ਮਨੋਜ ਤਿਵਾੜੀ (31) ਅਤੇ ਤੀਜੀ ਗੇਂਦ’ਤੇ ਸ਼ਾਰਦੁਲ ਠਾਕੁਰ ਨੂੰ ਜ਼ੀਰੋ ‘ਤੇ ਆਊਟ ਕੀਤਾ ਟਾਈ ਨੇ ਕੁੱਲ ਚਾਰ ਓਵਰਾਂ ‘ਚ 17 ਦੌੜਾਂ ‘ਤੇ ਪੰਜ ਵਿਕਟਾਂ ਲੈ ਕੇ ਆਪਣੇ ਟੀ-20 ਕਰੀਅਰ ਦਾ ਸਰਵੋਤਮ ਪ੍ਰਦਰਸ਼ਨ ਵੀ ਕੀਤਾ ਉਨ੍ਹਾਂ ਨੇ ਆਖਰੀ ਓਵਰ ‘ਚ ਹੈਟ੍ਰਿਕ ਤੋਂ ਪਹਿਲਾਂ ਰਾਹੁਲ ਤ੍ਰਿਪਾਠੀ (33) ਬੇਨ ਸਟੋਕਸ (25) ਦੇ ਵਿਕਟ ਵੀ ਹਾਸਲ ਕੀਤੀ ਸੀ ।

ਪੂਨੇ ਲਈ ਇਸ ਮੁਕਾਬਲੇ ‘ਚ ਕਪਤਾਨ ਸਟੀਵਨ ਸਮਿੱਥ ਨੇ ਸਭ ਤੋਂ ਜਿਆਦਾ 43 ਦੌੜਾਂ ਬਣਾਈਆਂ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਸਿਰਫ ਪੰਜ ਦੌੜਾਂ ਬਣਾ ਕੇ ਆਊਟ ਹੋਏ ਧੋਨੀ ਨੂੰ ਉਨ੍ਹਾਂ ਦੇ ਸਾਬਕਾ ਚੇਨੱਈ ਸਾਥੀ ਅਤੇ ਖੱਬੇ ਹੱਥ ਦੇ ਸਪਿੱਨਰ ਰਵਿੰਦਰ ਜਡੇਜਾ ਨੇ ਲੱਤ ਅੜਿੱਕਾ ਕੀਤਾ ਜਡੇਜਾ ਇਸ ਟੂਰਨਾਮੈਂਟ ‘ਚ ਆਪਣਾ ਪਹਿਲਾ ਮੈਚ ਖੇਡਣ ਉੱਤਰੇ ਓਪਨਰ ਅਜਿੰਕਿਆ ਰਹਾਨੇ ਖਾਤਾ ਖੋਲ੍ਹੇ ਬਿਨਾ ਪਹਿਲੇ ਹੀ ਓਵਰ ‘ਚ ਪ੍ਰਵੀਨ ਕੁਮਾਰ ਦੀ ਗੇਂਦ ‘ਤੇ ਆਊਟ ਹੋਏ ।

ਰੈਨਾ ਨੇ ਐਂਡਰਿਊ ਟਾਈ ਨੂੰ ‘ਸਮਾਰਟ ਕ੍ਰਿਕੇਟਰ’ ਦੱਸਿਆ

ਰਾਜਕੋਟ (ਏਜੰਸੀ) ਗੁਜਰਾਤ ਲਾਇੰਸ ਦੇ ਕਪਤਾਨ ਸੁਰੇਸ਼ ਰੈਨਾ ਨੇ ਰਾਇਜਿੰਗ ਪੂਨੇ ਸੁਪਰਜਾਇੰਟਸ ਖਿਲਾਫ ਪਾਰੀ ਦੇ ਆਖਰੀ ਓਵਰ ‘ਚ ਹੈਟ੍ਰਿਕ ਲੈਣ ਵਾਲੇ ਮੱਧ ਤੇਜ ਗੇਂਦਬਾਜ਼ ਐਂਡਰਿਊ ਟਾਈ ਦੀ ਤਾਰੀਫ ਕਰਦਿਆਂ ਉਨ੍ਹਾਂ ਨੂੰ ਸਮਾਰਟ ਕ੍ਰਿਕਟਰ ਦੱਸਿਆ ਹੈ ਅਸਟਰੇਲੀਆ ਦੇ 30 ਸਾਲਾ ਤੇਜ ਗੇਂਦਬਾਜ਼ ਟਾਈ ਆਈਪੀਐੱਲ-10 ‘ਚ ਪਹਿਲੀ ਵਾਰੀ ਖੇਡਣ ਉੱਤਰੇ ਅਤੇ ਉਨ੍ਹਾਂ ਨੇ ਰਾਇਜਿੰਗ ਪੂਨੇ ਸੁਪਰ ਜਾਇੰਟਸ ਖਿਲਾਫ ਪਾਰੀ ਦੇ ਆਖਰੀ ਓਵਰ ‘ਚ ਹੈਟ੍ਰਿਕ ਲੈਣ ਦਾ ਕਾਰਨਾਮਾ ਕਰ ਵਿਖਾਇਆ ।

ਉਨ੍ਹਾਂ ਦੇ ਇਸ ਪ੍ਰਦਰਸ਼ਨ ਦੀ ਬਦੌਲਤ ਗੁਜਰਾਤ ਲੀਗ ਦੇ 10ਵੇਂ ਸੈਸ਼ਨ ‘ਚ ਆਪਣਾ ਪਹਿਲਾ ਮੈਚ ਜਿੱਤਣ ‘ਚ ਸਫਲ ਰਹੀ ਟਾਈ ਇਸ ਤੋਂ ਪਹਿਲਾਂ ਬਿਗ ਬੈਸ਼ ਲੀਗ (ਬੀਬੀਐੱਲ) ‘ਚ ਵੀ ਹੈਟ੍ਰਿਕ ਲੈ ਚੁੱਕੇ ਹਨ ਰੈਨਾ ਨੇ ਕਿਹਾ ਕਿ ਅਸੀਂ ਪਹਿਲਾਂ ਦੋ ਮੈਚ ਗੁਆ ਚੁੱਕੇ ਸੀ ਅਤੇ ਅਜਿਹੇ ‘ਚ ਵਾਪਸੀ ਕਰਨਾ ਸੌਖਾ ਨਹੀਂ ਸੀ ਟਾਈ ਨੇ ਬਿਹਤਰੀਨ ਗੇਂਦਬਾਜ਼ੀ ਕੀਤੀ ਉਹ ਸਮਾਰਟ ਕ੍ਰਿਕਟਰ ਹਨ ਜੋ ਖਾਸ ਕਰਕੇ ਡੈੱਥ ਓਵਰਾਂ ‘ਚ ਆਪਣੀ ਗਤੀ ‘ਚ ਚੰਗਾ ਬਦਲਾਅ ਕਰਦਾ ਹੈ ।

ਜੈਸਨ ਰਾਇ ਅੱਜ ਨਹੀਂ ਖੇਡ ਸਕਣਗੇ ਪਰ ਮੈਕੁਲਮ ਅਤੇ ਸਮਿੱਥ ਨੇ ਬਿਹਤਰੀਨ ਸ਼ੁਰੂਆਤ ਦਿਵਾਈ Àੁੱਥੇ ਟਾਈ ਨੇ ਆਪਣੇ ਇਸ ਪ੍ਰਦਰਸ਼ਨ ਦਾ ਸਿਹਰਾ ਹੌਲੀ ਗਤੀ ਦੀ ਗੇਂਦ ਨੂੰ ਦਿੱਤਾ ਹੈ ਹੌਲੀ ਗੇਂਦ ਮੇਰੇ ਲਈ ਕਾਰਗਰ ਸਾਬਤ ਹੁੰਦੀ ਹੈ ਟਾਈ ਨੇ ਕਿਹਾ ਕਿ ਟੀ-20 ‘ਚ ਹੌਲੀ ਗਤੀ ਦੀ ਗੇਂਦ ਨੇ ਮੈਨੂੰ ਉਸ ਮੰਚ ‘ਤੇ ਪਹੁੰਚਾ ਦਿੱਤਾ ਹੈ ਜਿੱਥੇ ਪਹੁੰਚਣ ‘ਤੇ ਮੈਨੂੰ ਲਗਭਗ ਪੰਜ-ਛੇ ਸਾਲ ਲੱਗਦੇ ਮੈਂ ਇਸ ਲਈ ਸਖਤ ਅਭਿਆਸ ਕਰਦਾ ਹਾਂ ਅਤੇ ਸਹੀ ਦਿਸ਼ਾ ‘ਚ ਅਭਿਆਸ ਕਰਦਾ ਹਾਂ ਟੀ-20 ਕ੍ਰਿਕਟ ‘ਚ ਹੁਣ ਇਹ ਮੇਰਾ ਮੁੱਖ ਹਥਿਆਰ ਬਣ ਗਿਆ ਹੈ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube ‘ਤੇ ਫਾਲੋ ਕਰੋ।