ਅੱਠ ਡੱਬੇ ਪਟੜੀ ਤੋਂ ਲੱਥੇ
ਰੇਲ ਮੰਤਰੀ ਨੇ ਦਿੱਤੇ ਜਾਂਚ ਦੇ ਆਦੇਸ਼
ਨਵੀਂ ਦਿੱਲੀ (ਏਜੰਸੀ) । ਮੇਰਠ-ਲਖਨਉ ਰਾਜਧਾਨੀ ਐਕਸਪ੍ਰੈੱਸ ਦੇ 8 ਡੱਬੇ ਸ਼ਨਿੱਚਰਵਾਰ ਨੂੰ ਉੱਤਰ ਪ੍ਰਦੇਸ਼ ‘ਚ ਰਾਮਪੁਰ ਕੋਲ ਪਟੜੀ ਤੋਂ ਲੱਥ ਗਏ, ਜਿਸ ‘ਚ ਘੱਟ ਤੋਂ ਘੱਟ ਦੋ ਵਿਅਕਤੀ ਜ਼ਖਮੀ ਹੋ ਗਏ ਉੱਤਰ ਰੇਲਵੇ ਦੇ ਬੁਲਾਰੇ ਨੀਰਜ ਸ਼ਰਮਾ ਨੇ ਦੱਸਿਆ ਕਿ ਹਾਦਸਾ ਮੁੰਡਾ ਪਾਂਡੇ ਤੇ ਰਾਮਪੁਰਾ ਰੇਲਵੇ ਸਟੇਸ਼ਨ ਦਰਮਿਆਨ ਵਾਪਰਿਆ ।
ਉਨ੍ਹਾਂ ਦੱਸਿਆ ਕਿ ਹਾਦਸੇ ‘ਚ ਦੋ ਮੁਸਾਫਰ ਅਮਿਤ ਕਟੀਆਰ ਤੇ ਮੇਘ ਸਿੰਘ ਜ਼ਖਮੀ ਹੋ ਗਏ ਰੇਲ ਮੰਤਰੀ ਸੁਰੇਸ਼ ਪ੍ਰਭੂ ਨੇ ਜ਼ਖਮੀ ਮੁਸਾਫਰਾਂ ਲਈ 50-50 ਹਜ਼ਾਰ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਤੇ ਨਾਲ ਹੀ ਦੁਰਘਟਨਾ ਦੇ ਕਾਰਨ ਦਾ ਪਤਾ ਲਾਉਣ ਲਈ ਜਾਂਚ ਦੇ ਆਦੇਸ਼ ਦਿੱਤੇ ਹਨ ਉਨ੍ਹਾਂ ਟਵਿੱਟਰ ‘ਤੇ ਲਿਖਿਆ, ਉਹ ਵਿਅਕਤੀਗਤ ਤੌਰ ‘ਤੇ ਹਲਾਤਾਂ ‘ਤੇ ਨਜ਼ਰ ਰੱਖ ਰਹੇ ਹਨ ।
ਸੀਨੀਅਰ ਅਧਿਕਾਰੀਆਂ ਨੂੰ ਮੌਕੇ ‘ਤੇ ਜਾਣ ਦੇ ਆਦੇਸ਼ ਦਿੱਤੇ ਗਏ ਹਨ ਉਹ ਤੁਰੰਤ ਰਾਹਤ ਤੇ ਬਚਾਅ ਮੁਹਿੰਮ ਯਕੀਨੀ ਕਰਨਗੇ ਪ੍ਰਭੂ ਨੇ ਕਿਹਾ ਕਿ ਘਟਨਾ ‘ਚ ਦੋਸ਼ੀ ਪਾਏ ਗਏ ਵਿਅਕਤੀਆਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube ‘ਤੇ ਫਾਲੋ ਕਰੋ।