9ਵਾਂ ਯਾਦ-ਏ-ਮੁਰਸ਼ਿਦ ਅਪੰਗਤਾ ਨਿਵਾਰਨ ਕੈਂਪ ਦੀ ਓਪੀਡੀ ਅੱਜ ਤੋਂ

ਸਰਸਾ (ਸੱਚ ਕਹੂੰ ਨਿਊਜ਼ ) । ਅਪੰਗਾਂ ਨੂੰ ਸਹਾਰਾ ਦੇਣ ਲਈ ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 18 ਅਪਰੈਲ ਤੋਂ ਅਪੰਗਾਂ ਦੀ ਮੁਫ਼ਤ ਜਾਂਚ ਤੇ ਆਪ੍ਰੇਸ਼ਨ ਲਈ ਨੌਵੇਂ ‘ਯਾਦ-ਏ-ਮੁਰਸ਼ਿਦ ਪੋਲੀਓ ਪੈਰਾਲਿਸਿਸ ਤੇ ਅਪੰਗਤਾ ਨਿਵਾਰਨ ਕੈਂਪ’ ਲਾਉਣ ਜਾ ਰਿਹਾ ਹੈ । ਡੇਰਾ ਸੱਚਾ ਸੌਦਾ ਦੇ ਸੰਸਥਾਪਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੀ ਪਵਿੱਤਰ ਯਾਦ ‘ਚ ਸ਼ਾਹ ਸਤਿਨਾਮ ਜੀ ਰਿਸਰਚ ਐਂਡ ਡਿਵੈਲਪਮੈਂਟ ਫਾਊਂਡੇਸ਼ਨ ਦੀ ਅਗਵਾਈ ‘ਚ ਲਾਏ ਜਾਣ ਵਾਲੇ ਇਸ ਕੈਂਪ ਨੂੰ ਲੈ ਕੇ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ।

21 ਅਪਰੈਲ ਤੱਕ ਚੱਲਣ ਵਾਲੇ ਇਸ ਕੈਂਪ ‘ਚ ਅਪੰਗ ਵਿਅਕਤੀਆਂ ਦੀ ਜਾਂਚ ਤੇ ਅਪ੍ਰੇਸ਼ਨ ਮੁਫ਼ਤ ਕੀਤੇ ਜਾਣਗੇ, ਨਾਲ ਹੀ ਮਰੀਜ਼ਾਂ ਨੂੰ ਕੈਲੀਪਰ (ਬਣਾਉਟੀ ਅੰਗ) ਵੀ ਮੁਫ਼ਤ ਮੁਹੱਈਆ ਕਰਵਾਏ ਜਾਣਗੇ ਕੈਂਪ ‘ਚ ਜਾਂਚ ਕਰਵਾਉਣ ਲਈ 16 ਅਪਰੈਲ ਤੋਂ ਸ਼ਾਹ ਸਤਿਨਾਮ ਜੀ ਧਾਮ ਸਥਿੱਤ ਡਿਸਪੈਂਸਰੀ ‘ਚ ਰਜਿਸਟਰੇਸ਼ਨ ਸ਼ੁਰੂ ਹੋ ਜਾਵੇਗੀ ਇਸ ਕੈਂਪ ‘ਚ ਮਾਹਿਰ ਡਾਕਟਰ ਆਪਣੀਆਂ ਸੇਵਾਵਾਂ ਦੇਣਗੇ । ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਦਿਸ਼ਾ-ਨਿਰਦੇਸ਼ਾਂ ‘ਚ 2008 ਤੋਂ ਲੈ ਕੇ ਹਰ ਸਾਲ 18 ਅਪਰੈਲ ਨੂੰ ਅਪੰਗਤਾ ਨਿਵਾਰਨ ਕੈਂਪ ਲਾਇਆ ਜਾਂਦਾ ਹੈ।

ਇਸ ਕੈਂਪ ‘ਚ ਮਰੀਜ਼ਾਂ ਦੀ ਜਾਂਚ, ਅਪ੍ਰੇਸ਼ਨ, ਦਵਾਈਆਂ, ਕੈਲੀਪਰ, ਟਰਾਈਸਾਈਕਲ, ਵੈਸਾਖੀ, ਵਿਸ਼ੇਸ਼ ਬੂਟ ਆਦਿ ਮੁਫ਼ਤ ਮੁਹੱਈਆ ਕਰਵਾਏ ਜਾਣਗੇ ਕੈਂਪ ਦੀ ਓਪੀਡੀ 18 ਅਪਰੈਲ ਨੂੰ ਹੋਵੇਗੀ ਤੇ 19 ਤੋਂ 21 ਅਪਰੈਲ ਤੱਕ ਚੁਣੇ ਗਏ ਮਰੀਜ਼ਾਂ ਦੇ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਅਤਿਆਧੁਨਿਕ ਆਪ੍ਰੇਸ਼ਨ ਥੀਏਟਰਾਂ ‘ਚ ਆਪ੍ਰੇਸ਼ਨ ਕੀਤੇ ਜਾਣਗੇ । ਮਰੀਜ਼ ਆਪਣੇ ਨਾਲ ਦੋ ਫੋਟੋਆਂ, ਅਧਾਰ ਕਾਰਡ, ਆਮਦਨ ਪ੍ਰਮਾਣ ਪੱਤਰ (15 ਹਜ਼ਾਰ ਰੁਪਏ ਮਹੀਨਾ ਤੋਂ ਘੱਟ) ਤੇ ਅਪੰਗਤਾ ਪ੍ਰਮਾਣ ਪੱਤਰ (40 ਫੀਸਦੀ ਤੋਂ ਜ਼ਿਆਦਾ) ਜ਼ਰੂਰ ਲੈ ਕੇ ਆਉਣ ਅਪ੍ਰੇਸ਼ਨ ਲਈ ਚੁਣੇ ਮਰੀਜ਼ਾਂ ਨਾਲ ਪਰਿਵਾਰ ਦੇ ਮੈਂਬਰ ਹੋਣਾ ਜ਼ਰੂਰੀ ਹੈ ਕੈਂਪ ਸਬੰਧੀ ਵਧੇਰੇ ਜਾਣਕਾਰੀ ਲਈ 01666-260222 ਤੇ 18001802515 ‘ਤੇ ਸੰਪਰਕ ਕਰ ਸਕਦੇ ਹਨ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube ‘ਤੇ ਫਾਲੋ ਕਰੋ।