
ਪਿੰਡ ਦੇ ਕਈ ਘਰਾਂ ਵਿੱਚ ਬਿਜਲੀ ਦਾ ਸਾਮਾਨ ਸੜਿਆ
Lightning Strikes Faridkot: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਫ਼ਰੀਦਕੋਟ ਦੇ ਨੇੜਲੇ ਪਿੰਡ ਪੱਕੀ ਖੁਰਦ ਵਿੱਚ ਇੱਕ ਘਰ ਵਿੱਚ ਅਸਮਾਨੀ ਬਿਜਲੀ ਡਿੱਗਣ ਨਾਲ ਘਰ ਦੇ ਉੱਪਰ ਬਣੀ ਪਾਣੀ ਵਾਲੀ ਟੈਂਕੀ ਦਾ ਲੈਂਟਰ ਪਾਟ ਗਿਆ ਅਤੇ ਪੂਰੇ ਘਰ ਵਿੱਚ ਤਰੇੜਾਂ ਆ ਗਈਆਂ ਤੇ ਬਿਜਲੀ ਦਾ ਸਾਰਾ ਸਮਾਨ ਸੜ ਗਿਆ। ਇਸ ਦੇ ਨਾਲ-ਨਾਲ ਆਸ-ਪਾਸ ਦੇ ਕਈ ਘਰਾਂ ਦੇ ਬਿਜਲੀ ਦੇ ਉਪਕਰਨ ਨੁਕਸਾਨੇ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਪੱਖੀ-ਖੁਰਦ ਵਿੱਚ ਦੇਰ ਰਾਤ ਤੇਜ਼ ਹਨ੍ਹੇਰੀ ਅਤੇ ਬਾਰਿਸ਼ ਦੌਰਾਨ ਇੱਕ ਘਰ ਵਿੱਚ ਅਸਮਾਨੀ ਬਿਜਲੀ ਡਿੱਗ ਗਈ। ਜਿਸ ਦੇ ਨਾਲ ਘਰ ਦੀ ਛੱਤ ਦਾ ਲੈਂਟਰ ਅਤੇ ਪਾਣੀ ਦੀ ਟੈਂਕੀ ਦਾ ਲੈਂਟਰ ਪਾਟ ਗਿਆ। ਘਰ ਵਿੱਚ ਪਿਆ ਬਿਜਲੀ ਦਾ ਸਾਮਾਨ ਵੀ ਨੁਕਸਾਨਿਆ ਗਿਆ। ਘਟਨਾ ਸਮੇਂ ਔਰਤ ਚਰਨਜੀਤ ਕੌਰ ਘਰ ਦੇ ਅੰਦਰ ਸੁੱਤੀ ਹੋਈ ਸੀ। ਖੁਸ਼ਕਿਸਮਤੀ ਇਹ ਰਹੀ ਕਿ ਕੋਈ ਵੱਡਾ ਹਾਦਸਾ ਨਹੀਂ ਵਾਪਰਿਆ। ਪਿੰਡ ਵਾਸੀ ਪਿੰਕੂ ਸਿੰਘ ਅਤੇ ਗੁਰਭੇਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਘਰਾਂ ਵਿੱਚ ਪਏ ਬਿਜਲੀ ਦੇ ਉਪਕਰਨ ਜਿਵੇਂ ਕਿ ਪੱਖੇ, ਫਰਿੱਜ, ਮੋਟਰਾਂ, ਇਨਵਰਟਰ, ਪੈਨਲ, ਟੀ.ਵੀ., ਬਿਜਲੀ ਦੇ ਬੋਰਡ ਅਤੇ ਤਾਰਾਂ ਆਦਿ ਨੁਕਸਾਨੇ ਗਏ ਹਨ। ਘਰ ਦੇ ਬਾਹਰ ਲੱਗੇ ਬਿਜਲੀ ਦੇ ਖੰਭੇ ਦੀ ਲਾਈਟ ਵੀ ਝੁਲਸ ਗਈ। ਸਵੇਰੇ ਜਦੋਂ ਬਿਜਲੀ ਸਪਲਾਈ ਸੁਚਾਰੂ ਹੋ ਗਈ ਤਾਂ ਪਿੰਡ ਵਾਸੀਆਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਘਰਾਂ ਦੇ ਬਿਜਲੀ ਉਪਕਰਨ ਖਰਾਬ ਹੋ ਗਏ ਹਨ। Lightning Strikes Faridkot
ਇਹ ਵੀ ਪੜ੍ਹੋ: National Herald Case: ਨੈਸ਼ਨਲ ਹੈਰਾਲਡ ਮਾਮਲੇ ’ਚ ਸੋਨੀਆ-ਰਾਹੁਲ ਗਾਂਧੀ ਨੂੰ ਨੋਟਿਸ
ਗੁਰਸੇਵਕ ਸਿੰਘ ਨੇ ਦੱਸਿਆ ਕਿ ਉਸ ਦੇ ਘਰ ਵਿੱਚ ਲੱਗੇ ਪੱਖੇ ਆਦਿ ਬਿਜਲੀ ਦਾ ਸਾਮਾਨ ਵੀ ਨੁਕਸਾਨਿਆ ਗਿਆ। ਬਾਜ ਸਿੰਘ, ਕਸ਼ਮੀਰ ਸਿੰਘ ਅਤੇ ਬਚੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਵਿੱਚ ਲਗਾਇਆ ਇਨਵਰਟਰ, ਜਨਰੇਟਰ ਅਤੇ ਹੋਰ ਬਿਜਲੀ ਦਾ ਸਾਮਾਨ ਸੜ ਗਿਆ। ਇਸ ਅਸਮਾਨੀ ਬਿਜਲੀ ਕਾਰਨ ਪਿੰਡ ਦੇ ਕਈ ਘਰਾਂ ਵਿੱਚ ਲੱਖਾਂ ਰੁਪਏ ਦਾ ਬਿਜਲੀ ਦਾ ਸਾਮਾਨ ਸੜ ਗਿਆ।