ਸਵਾਰੀਆਂ ਲਿਆ ਰਹੀ ਮਿੰਨੀ ਬੱਸ ‘ਤੇ ਬਿਜਲੀ ਖੰਭਾ ਡਿੱਗਿਆ, ਇਕ ਜ਼ਖਮੀ

Lightning, Collapses, Minibus, Passengers, Accident

ਲਛਮਣ ਗੁਪਤਾ: ਫ਼ਰੀਦਕੋਟ: ਮਚਾਕੀ ਮੱਲ ਸਿੰਘ, ਦੁਆਰੇਆਣਾ ਆਦਿ ਪਿੰਡਾਂ ਵਿਚੋਂ ਹੁੰਦੇ ਹੋਏ ਫ਼ਰੀਦਕੋਟ ਆ ਰਹੀ ਮਿੰਨੀ ਬੱਸ ਤੇ ਅੱਜ ਬਿਜਲੀ ਖੰਭਾਂ ਡਿੱਗਣ ਨਾਲ ਬੱਸ ਦੀ ਬਾਰੀ ਵਿਚ ਖੜ੍ਹਾ ਇਕ ਨੌਜਵਾਨ ਜਖਮੀ ਹੋ ਗਿਆ, ਜਿਸ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ।

ਬੱਸ ਸਰਾਏ ਨਾਗਾ ਤੋਂ ਫ਼ਰੀਦਕੋਟ ਆ ਰਹੀ ਸੀ ਮਿੰਨੀ ਬੱਸ

ਇਸ ਹਾਦਸੇ ਸਬੰਧੀ ਜਾਣਕਾਰੀ ਦਿੰਦੇ ਹੋਏ ਬੱਸ ਦੇ ਕੰਡਕਟਰ ਨੇ ਦੱਸਿਆ ਕਿ ਬੱਸ ਸਰਾਏ ਨਾਗਾ ਤੋਂ ਫ਼ਰੀਦਕੋਟ ਆ ਰਹੀ ਸੀ, ਜਿਸ ਦੌਰਾਨ ਹੀ ਫ਼ਰੀਦਕੋਟ ਨੇੜੇ ਪੁੱਜਣ ਤੇ ਬੱਸ ਉਪਰ ਇਕ ਖੰਭਾ ਡਿੱਗ ਪਿਆ, ਜਿਸ ਦੌਰਾਨ ਬੱਸ ਦੀ ਬਾਰੀ ਵਿਚ ਖੜ੍ਹਾ ਇੱਕ ਹਰਜੀਤ ਸਿੰਘ ਨਾਮਕ ਨੌਜਵਾਨ ਜ਼ਖਮੀ ਹੋ ਗਿਆ, ਜਿਸ ਨੂੰ ਮੈਡੀਕਲ ਹਸਪਤਾਲ ਦਾਖਲ ਕਰਵਾਇਆ ਗਿਆ ।  ਉਕਤ ਸਬੰਧੀ ਐਸ.ਡੀ.ਓ ਪਾਵਰ ਕਾਰਪੋਰੇਸ਼ਨ ਨੇ ਦੱÎਸਆ ਕਿ 11ਕੇਂਵੀ ਫੀਡਰ ਜੋ ਟੀਚਰ ਕਾਲੋਨੀ ਨਜਦੀਕ ਸਥਿਤ ਹੈ, ਬੀਤੀ ਰਾਤ ਮੀਹ ਕਾਰਨ ਜੋ ਪੋਲ ਇੱਥੇ ਮਚਾਕੀ ਮੱਲ ਸਿੰਘ ਰੋਡ ਤੇ ਲੱਗਾ ਸੀ, ਉਸ ਦੀ ਮਿੱਟੀ ਨਿਕਲ ਗਈ ਅਤੇ ਇਹ ਟੇਡਾ ਹੋ ਗਿਆ, ਜਿਸ ਕਾਰਨ ਹੀ ਇਹ ਬੱਸ ਤੇ ਡਿੱਗ ਪਿਆ, ਜਿਸ ਨੂੰ ਠੀਕ ਕਰਵਾਏ ਜਾਣ ਸਬੰਧੀ ਬਣਦੀ ਵਿਭਾਗੀ ਕਾਰਵਾਈ ਜਾਰੀ ਹੈ।

LEAVE A REPLY

Please enter your comment!
Please enter your name here