ਸਾਡੇ ਨਾਲ ਸ਼ਾਮਲ

Follow us

13.2 C
Chandigarh
Wednesday, February 25, 2026
More
    Home Breaking News ਹਿਮਾਚਲ ’ਚ ਭੂਚ...

    ਹਿਮਾਚਲ ’ਚ ਭੂਚਾਲ ਦੇ ਹਲਕੇ ਝਟਕੇ, ਲੋਕਾਂ ’ਚ ਦਹਿਸ਼ਤ

    Earthquake

    ਹਿਮਾਚਲ ’ਚ ਭੂਚਾਲ ਦੇ ਹਲਕੇ ਝਟਕੇ, ਲੋਕਾਂ ’ਚ ਦਹਿਸ਼ਤ

    ਸ਼ਿਮਲਾ (ਸੱਚ ਕਹੂੰ ਨਿਊਜ਼)। ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲੇ ’ਚ ਬੁੱਧਵਾਰ ਰਾਤ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਸੂਤਰਾਂ ਮੁਤਾਬਕ ਰਿਕਟਰ ਪੈਮਾਨੇ ’ਤੇ ਭੂਚਾਲ ਦੀ ਤੀਬਰਤਾ 4.1 ਮਾਪੀ ਗਈ ਹੈ। ਬੀਤੀ ਰਾਤ ਕਰੀਬ 9.32 ਵਜੇ ਮੰਡੀ ਜ਼ਿਲ੍ਹੇ ਦੇ ਕਈ ਹਿੱਸਿਆਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਜ਼ਮੀਨ ਤੋਂ 5.0 ਕਿਲੋਮੀਟਰ ਹੇਠਾਂ ਜੋਗਿੰਦਰ ਨਗਰ ਵਿੱਚ ਸੀ। ਭੂਚਾਲ ਦੇ ਝਟਕਿਆਂ ਕਾਰਨ ਲੋਕ ਘਰਾਂ ਤੋਂ ਬਾਹਰ ਆ ਗਏ। ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਹਿਮਾਚਲ ’ਚ ਪਿਛਲੇ ਕੁਝ ਸਮੇਂ ਤੋਂ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਜਾ ਰਹੇ ਹਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here