ਲਾਈਫ ਗਾਰਡ ਸੀਨੀਅਰ ਸੈਕੰਡਰੀ ਸਕੂਲ ਦੇ ਬੱਚੇ ਖੇਡਾਂ ‘ਚ ਚਮਕੇ

Lifeguard, Senior Secondary School, Children, Shine,  Sports

ਨਰੇਸ਼ ਕੁਮਾਰ/ਸੰਗਰੂਰ। ਲਾਈਫ ਗਾਰਡ ਸੀਨੀਅਰ ਸੈਕੰਡਰੀ ਸਕੂਲ ਕਲੌਦੀ ਦੇ ਵਿਦਿਆਰਥੀਆਂ ਨੇ ਖੇਡਾਂ ਦੇ ਖੇਤਰ ਵਿੱਚ ਰਾਜ ਪੱਧਰੀ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਾਪਤੀਆਂ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। +1 ਦੇ ਵਿਦਿਆਰਥੀ ਤਨੀਸ਼ ਮੇਹਤਾ ਪੁੱਤਰ ਸੰਜੀਵ ਕੁਮਾਰ ਨੇ ਤੈਰਾਕੀ ਵਿੱਚ ਰਾਜ ਪੱਧਰੀ ਮੁਕਾਬਲਿਆਂ ਵਿੱਚੋਂ 2 ਸੋਨੇ ਦੇ ਅਤੇ 2 ਕਾਂਸੀ ਦੇ ਤਗਮੇ ਜਿੱਤੇ ਹਨ। ਸੁਖਮਨਦੀਪ ਸਿੰਘ ਪੁੱਤਰ ਗੁਰਮੇਲ ਸਿੰਘ ਨੇ ਤੈਰਾਕੀ ਦੇ ਮੁਕਾਬਲਿਆਂ ਵਿੱਚੋਂ 1 ਗੋਲਡ, 3 ਸਿਲਵਰ, ਅਤੇ 1 ਕਾਂਸੀ ਦਾ ਤਮਗ੍ਹਾ ਜਿੱਤਿਆ ਹੈ।

+2 ਕਾਮਰਸ ਦੇ ਵਿਦਿਆਰਥੀ ਅਮਰਿੰਦਰ ਸਿੰਘ ਪੁੱਤਰ ਡਾ. ਸੁਖਵਿੰਦਰ ਸਿੰਘ ਨੇ ਜਿਲ੍ਹਾ ਪੱਧਰੀ ਨਿਸ਼ਾਨੇਬਾਜ਼ੀ ਵਿੱਚੋਂ ਗੋਲਡ ਮੈਡਲ ਜਿੱਤਿਆ ਹੈ। ਸੰਸਥਾ ਦੇ ਡਾਇਰੈਕਟਰ ਡਾ. ਸੁਖਵਿੰਦਰ ਸਿੰਘ ਨੇ ਕਿਹਾ ਕਿ ਇਨ੍ਹਾਂ ਵਿਦਿਆਰਥੀਆਂ ਨੇ ਤੈਰਾਕੀ ਅਤੇ ਨਿਸ਼ਾਨੇਬਾਜ਼ੀ ਵਿੱਚੋਂ 9 ਤਮਗ੍ਹੇ ਜਿੱਤ ਕੇ ਇੱਕ ਰਿਕਾਰਡ ਕਾਇਮ ਕੀਤਾ ਹੈ ਜਿਸ ਨਾਲ ਖੇਡਾਂ ਦੇ ਖੇਤਰ ਵਿੱਚ ਸਕੂਲ ਦੀਆਂ ਸ਼ਾਨਦਾਰ ਪ੍ਰਾਪਤੀਆਂ ਸਦਕਾ ਸੰਸਥਾ ਨੇ ਇਲਾਕੇ ਲਈ ਵੱਡੀ ਮੱਲ ਮਾਰੀ ਹੈ।

ਪ੍ਰਿੰਸੀਪਲ ਹਰਿੰਦਰ ਸਿੰਘ ਨੇ ਕਿਹਾ ਕਿ ਇਸ ਪ੍ਰਾਪਤੀ ਲਈ ਖੇਡਾਂ ਦੇ ਇੰਚਾਰਜ ਨਵਕਿਰਨਦੀਪ ਸਿੰਘ ਅਤੇ ਕੋਚ ਜਗਤਾਰ ਸਿੰਘ ਵਧਾਈ ਦੇ ਪਾਤਰ ਹਨ। ਜਿਹਨਾਂ ਦੀ ਮਿਹਨਤ ਅਤੇ ਅਗਵਾਈ ਵਿੱਚ ਵਿਦਿਆਰਥੀਆਂ ਨੇ ਇਹ ਮੱਲਾਂ ਮਾਰੀਆਂ ਹਨ। ਇਹ ਦੋਵੇਂ ਵਿਦਿਆਰਥੀ ਤੈਰਾਕੀ ਦੇ ਕੌਮੀ ਮੁਕਾਬਲਿਆਂ ਲਈ ਚੁਣੇ ਗਏ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here