Drug Addiction: ਪਾਬੰਦੀਸ਼ੁਦਾ ਨਸ਼ੇ ਦੇ ਕੈਪਸੂਲ ਵੇਚਣ ਵਾਲੀਆਂ 4 ਦਵਾਈਆਂ ਦੀਆਂ ਦੁਕਾਨਾਂ ਦੇ ਲਾਇਸੰਸ ਰੱਦ

Drug Addiction
ਫ਼ਿਰੋਜ਼ਪੁਰ: ਦਵਾਈਆਂ ਦੀਆਂ ਦੁਕਾਨਾਂ ਦੀ ਚੈਕਿੰਗ ਦੌਰਾਨ ਡਰੱਗਜ਼ ਅਤੇ ਪੁਲਿਸ ਵਿਭਾਗ ਦੀ ਸਾਂਝੀ ਟੀਮ।

Drug Addiction: (ਜਗਦੀਪ ਸਿੰਘ) ਫ਼ਿਰੋਜ਼ਪੁਰ। ਨਸ਼ਾ ਵਿਰੋਧੀ ਮੁਹਿੰਮ ਤਹਿਤ ਨਸ਼ੇ ਦੇ ਪਾਬੰਦੀਸ਼ੁਦਾ ਕੈਪਸੂਲ ਵੇਚਣ ਕਰਕੇ ਫਿਰੋਜ਼ਪੁਰ ਅਤੇ ਮੋਗਾ ਜ਼ਿਲ੍ਹੇ ਦੇ 4 ਦਵਾਈਆਂ ਦੀਆਂ ਦੁਕਾਨਾਂ ਦੇ ਲਾਇਸੰਸ ਰੱਦ ਕਰ ਦਿੱਤੇ ਗਏ ਹਨ। ਜੌਨਲ ਲਾਇਸੰਸਿੰਗ ਅਥਾਰਟੀ (ਡਰੱਗਜ਼ ਵਿੰਗ), ਫਿਰੋਜ਼ਪੁਰ ਜ਼ੋਨ ਵੱਲੋਂ ਸਖ਼ਤ ਕਾਰਵਾਈ ਕਰਦੇ ਹੋਏ ਡਰੱਗਜ਼ ਵਿਭਾਗ ਅਤੇ ਪੁਲਿਸ ਵਿਭਾਗ ਦੀ ਸਾਂਝੀ ਟੀਮ ਵੱਲੋਂ ਸਾਈ ਫਾਰਮੈਸੀ ਪਿੰਡ ਰਾਊ ਕੇ ਹਿਠਾੜ ਜ਼ਿਲ੍ਹਾ ਫਿਰੋਜ਼ਪੁਰ, ਨਵੀਨ ਮੈਡੀਕੋਜ਼ ਸਾਹਮਣੇ ਸਿਵਲ ਹਸਪਤਾਲ ਮਮਦੋਟ ਜਿਲ੍ਹਾਂ ਫਿਰੋਜ਼ਪੁਰ ਅਤੇ ਮੋਗਾ ਜ਼ਿਲ੍ਹੇ ਦੇ ਅਡਵਾਂਸ ਮੈਡੀਕੋਜ਼ ਸਾਹਮਣੇ ਗੋਇਲ ਮਾਰਕੀਟ ਮੋਗਾ ਅਤੇ ਪੰਜਾਬ ਮੈਡੀਕਲ ਸਟੋਰ ਫ਼ਿਰੋਜਪੁਰ ਲੁਧਿਆਣਾ ਜੀ.ਟੀ.ਰੋਡ ਮੋਗਾ ਦੇ ਲਾਇਸੰਸ 23 ਦਸੰਬਰ ਨੂੰ ਤੁਰੰਤ ਪ੍ਰਭਾਵ ਤੋਂ ਰੱਦ ਕਰ ਦਿੱਤੇ ਗਏ ਹਨ।

ਇਹ ਵੀ ਪੜ੍ਹੋ: Fake Police Encounter: ਐੱਸਐੱਚਓ ਸਣੇ ਤਿੰਨ ਪੁਲਿਸ ਅਧਿਕਾਰੀਆਂ ਨੂੰ ਉਮਰ ਕੈਦ

ਦੱਸਣਯੋਗ ਹੈ ਕਿ ਫਿਰੋਜ਼ਪੁਰ ਦੇ ਕਸਬਾ ਮਮਦੋਟ ਵਿਖੇ ਫਰਮਾਂ ਪਾਸੋਂ ਡਰੱਗਜ਼ ਇੰਸਪੈਕਟਰ ਸੋਨੀਆ ਗੁਪਤਾ ਵੱਲੋਂ ਚੈਕਿੰਗ ਕਰਕੇ ਨਸ਼ੇ ਦੇ ਤੌਰ ’ਤੇ ਦੁਰਵਰਤੋ ਕੀਤੀਆ ਜਾਣ ਵਾਲੀਆਂ ਦਵਾਈਆਂ (ਪ੍ਰੀਗਾਬਾਲੀਨ) ਆਦਿ ਜਬਤ ਕੀਤੀਆਂ ਗਈਆਂ ਸਨ ਅਤੇ ਇਨ੍ਹਾਂ ਫਰਮਾ ਵੱਲੋਂ ਡਰੱਗਜ਼ ਅਤੇ ਕਾਸਮੈਟਿਕ ਐਕਟ 1940 ਅਤੇ ਰੂਲਜ਼ 1945 ਦੇ ਤਹਿਤ ਜਬਤ ਕੀਤੀਆਂ ਦਵਾਈਆਂ ਦਾ ਖਰੀਦ ਅਤੇ ਵਿੱਕਰੀ ਰਿਕਾਰਡ ਨਹੀਂ ਰੱਖਿਆ ਗਿਆ। ਜਿਸ ਕਰਕੇ ਜੌਨਲ ਲਾਇਸੰਸਿੰਗ ਅਥਾਰਟੀ ਫਿਰੋਜ਼ਪੁਰ ਵੱਲੋਂ ਇਨ੍ਹਾਂ ਫਰਮਾਂ ਦੇ ਲਾਇਸੰਸ ਰੱਦ ਕਰ ਦਿੱਤੇ ਗਏ ਹਨ।

ਡਾ. ਰਾਜਵਿੰਦਰ ਕੌਰ, ਸਿਵਲ ਸਰਜਨ ਫਿਰੋਜ਼ਪੁਰ , ਲਖਵੰਤ ਸਿੰਘ, ਜੌਨਲ ਲਾਇਸੰਸਿੰਗ ਅਥਾਰਟੀ, (ਡਰੱਗਜ਼ ਵਿੰਗ) ਫਿਰੋਜ਼ਪੁਰ ਅਤੇ ਸ੍ਰੀਮਤੀ ਸੋਨੀਆ ਗੁਪਤਾ, ਡਰੱਗਜ਼ ਕੰਟਰੋਲ ਅਫਸਰ ਫਿਰੋਜ਼ਪੁਰ ਵੱਲੋਂ ਜ਼ਿਲ੍ਹੇ ਦੇ ਸਮੂਹ ਕੈਮਿਸਟਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਸਮੂਹ ਕੈਮਿਸਟਾਂ ਵੱਲੋ ਸਟਾਕ ਕੀਤੀਆਂ ਦਵਾਈਆ ਦਾ ਡਰੱਗਜ਼ ਰੂਲਜ਼ 1945 ਤਹਿਤ ਮੁਕੰਮਲ ਖਰੀਦ ਅਤੇ ਵਿਕਰੀ ਰਿਕਾਰਡ ਰੱਖਿਆ ਜਾਵੇ ਅਤੇ ਵਿਭਾਗ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਵੇ। Drug Addiction