ਅਸੀਂ ਵੀ ਸਮਝੀਏ ਆਪੋ-ਆਪਣੀ ਜ਼ਿੰਮੇਵਾਰੀ

Education

ਖਿਆ ਦੀ ਜਿਉਂ ਹੀ ਗੱਲ ਸ਼ੁਰੂ ਹੁੰਦੀ ਹੈ, ਅਸੀਂ ਇੱਕਦਮ ਸੁਚੇਤ ਹੋ ਜਾਂਦੇ ਹਾਂ, ਕਿਉਂਕਿ ਸਾਨੂੰ ਪਤਾ ਹੈ ਕਿ ਦੇਸ਼ ਦੇ ਵਿਕਾਸ ਤੇ ਸੱਭਿਅਤਾ ਦੀ ਚਾਬੀ ਇੱਥੇ ਕਿਤੇ ਹੀ ਹੈ ਸਿੱਖਿਆ ‘ਚ ਅਸੀਂ ਬਦਲਾਅ ਤਾਂ ਬਹੁਤ ਚਾਹੁੰਦੇ ਹਾਂ ਪਰ ਫਿਰ ਸੋਚਦੇ ਹਾਂ ਕਿ ਸਭ ਕੁਝ ਸਰਕਾਰ ਕਰੇ, ਸਾਡੇ ‘ਕੱਲਿਆਂ ਨਾਲ ਕੀ ਹੋਵੇਗਾ ਇੱਕ ਸੱਚਾਈ  ਇਹ ਵੀ ਹੈ ਕਿ ਜਿੰਨੇ ਪ੍ਰਯੋਗ ਸਿੱਖਿਆ ਦੇ ਖੇਤਰ ‘ਚ ਹੋਏ ਹਨ , ਉਨੇ ਸ਼ਾਇਦ ਹੀ ਹੋਰ ਕਿਤੇ ਹੋਏ ਹੋਣ ਤੇ ਹਰ ਇੱਕ ਨੂੰ ਆਪਣਾ ਪ੍ਰਯੋਗ ਅਨੋਖਾ ਲੱਗਦਾ ਹੈ ਸਾਡੀ ਉਮੀਦ ਨਾਲ ਜੋ ਵੱਖਰਾ ਹੁੰਦਾ ਹੈ, ਉਹ ਸਾਨੂੰ ਪਸੰਦ ਨਹੀਂ ਆਉਂਦਾ ਇਸ ਬਦਲਾਅ ਦੀ ਇੱਛਾ ‘ਚ ਇੱਕ ਸੱਚ ਇਹ ਹੈ ਕਿ ਸਰਕਾਰੀ ਸਕੂਲ ਬਜ਼ਾਰ ਦੀ ਦੌੜ ‘ਚ ਪੱਛੜ ਰਹੇ ਹਨ ਤੇ ਆਮ ਜਨਤਾ ਦੀ ਅਲੋਚਨਾ ਦਾ ਸ਼ਿਕਾਰ ਹੋ ਰਹੇ ਹਨ ।

ਇਸ ਤੋਂ ਪਹਿਲਾਂ ਕਿ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੀ ਗੱਲ ਕੀਤੀ ਜਾਵੇ, ਉਨ੍ਹਾਂ ਦੇ ਢਾਂਚੇ ਨੂੰ ਸਮਝਣਾ ਜ਼ਰੂਰੀ ਹੋ ਜਾਂਦਾ ਹੈ ਭਾਰਤੀ ਸਕੂਲਾਂ ਦੇ ਮੁੱਖ ਤਿੰਨ ਰੂਪ ਹਨ-ਪਹਿਲਾ, ਉਹ ਸਰਕਾਰੀ ਸਕੂਲ ਜੋ ਪੂਰੀ ਤਰ੍ਹਾਂ ਸਰਕਾਰੀ ਫੰਡ ‘ਤੇ ਨਿਰਭਰ ਤੇ ਸਰਕਾਰੀ ਕੰਟਰੋਲ ‘ਚ ਹਨ ਦੂਜਾ, ਉਹ ਸਕੂਲ ਜੋ ਅੰਸ਼ਿਕ ਰੂਪ ‘ਚ ਸਰਕਾਰ ‘ਤੇ ਨਿਰਭਰ ਹਨ ਜਿਵੇਂ ਤਨਖਾਹ ਅਤੇ ਗਰਾਂਟ ਆਦਿ , ਉਹ ਸਕੂਲ ਸਹਾਇਤਾ ਪ੍ਰਾਪਤ ਸਕੂਲਾਂ ਵਜੋਂ ਜਾਣੇ ਜਾਂਦੇ ਹਨ ਤੀਜੀ ਸ੍ਰੇਣੀ ‘ਚ ਉਹ ਸਕੂਲ ਆਉਂਦੇ ਹਨ ਜੋ ਸਰਕਾਰ ਤੋਂ ਕੋਈ ਵੀ ਆਰਥਿਕ ਸਹਾਇਤਾ ਨਹੀਂ ਲੈਂਦੇ ਤੇ ਪ੍ਰਾਈਵੇਟ ਅਤੇ ਕਾਨਵੈਂਟ ਨਾਂਅ ਨਾਲ ਜਾਣੇ ਜਾਂਦੇ ਹਨ ।

ਆਜ਼ਾਦੀ ਤੋਂ ਬਾਦ 80 ਦੇ ਦਹਾਕੇ ਤੱਕ ਜਿਨ੍ਹਾਂ ਸਕੂਲਾਂ ਦਾ ਦਬਦਬਾ ਰਿਹਾ, ਉਹ ਪਹਿਲੀਆਂ ਦੋ ਸ੍ਰੇਣੀਆਂ ਦੇ ਸਕੂਲ ਸਨ, ਭਾਵ ਸਰਕਾਰੀ ਤੇ ਅਰਧ ਸਰਕਾਰੀ ਸਕੂਲ, ਜਿਨ੍ਹਾਂ ਨੂੰ ਅਸੀਂ ਅੱਗੇ ਸਕੂਲ ਕਹਾਂਗੇ ਹੌਲੀ-ਹੌਲੀ ਪ੍ਰਾਈਵੇਟ ਤੇ ਕਾਨਵੈਂਟ ਸਕੂਲ ਹੋਂਦ ‘ਚ ਆਏ ਦੇਖਦਿਆਂ ਦੇਖਦਿਆਂ ਹੀ ਇਨ੍ਹਾਂ ਸਕੂਲਾਂ ਨੇ ਸਿੱਖਿਆ ਦੇ ਨਵੇਂ-ਨਵੇਂ ਕੀਰਤੀਮਾਨ ਸਥਾਪਤ ਕਰ ਦਿੱਤੇ, ਜਿਸ ਦਾ ਨਤੀਜ਼ਾ ਇਹ ਰਿਹਾ ਕਿ ਜੋ ਵਿਅਕਤੀ ਸਮਰੱਥ ਸੀ, ਉਸਨੇ ਆਪਣੇ ਬੱਚਿਆਂ ਦੀ ਸਿੱਖਿਆ ਲਈ ਇਨ੍ਹਾਂ ਸਕੂਲਾਂ ਨੂੰ ਪਹਿਲ ਦਿੱਤੀ ਗਰੀਬ ਤੋਂ ਗਰੀਬ ਵਿਅਕਤੀ ਵੀ ਕੋਸ਼ਿਸ਼ ਕਰਦਾ ਹੈ ਕਿ ਉਸਦਾ ਬੱਚਾ ਕਾਨਵੈਂਟ ਸਕੂਲ ‘ਚ ਪੜ੍ਹੇ ਕਾਨਵੈਂਟ ਤੇ ਪ੍ਰਾਈਵੇਟ ਸਕੂਲਾਂ ਦੀ ਲਾੱਬੀ ਨੇ ਸਰਕਾਰੀ ਸਰਕਾਰੀ ਸਕੂਲਾਂ ਨੂੰ ਸਿੱਖਿਆ ਦੀ ਗੁਣਵੱਤਾ ਦੇ ਦੌਰ ‘ਚ ਬਹੁਤ ਪਿੱਛੇ ਛੱਡ ਦਿੱਤਾ ਹੌਲੀ-ਹੌਲੀ ਸਰਕਾਰੀ ਸਕੂਲ ਪਿੰਡਾਂ, ਗਰੀਬਾਂ ਤੇ ਲੜਕੀਆਂ ਦੇ ਸਕੂਲ ਬਣ ਕੇ ਰਹਿ ਗਏ
ਤੁਸੀਂ ਸੋਚਦੇ ਹੋਵੇਗੇ ਕਿ ਪ੍ਰਾਈਵੇਟ ਤੇ ਕਾਨਵੈਂਟ ਸਕੂਲਾਂ ਨੇ ਬਹੁਤ ਚੰਗੇ ਅਧਿਆਪਕ ਰੱਖੇ ਹੋਣਗੇ, ਤਾਂ ਸੱਚਾਈ ਇਸ ਤੋਂ ਬਿਲਕੁਲ ਉਲਟ ਹੈ ਸਰਕਾਰੀ ਸਕੂਲਾਂ ਦੇ ਅਧਿਆਪਕ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਜ਼ਿਆਦਾ ਯੋਗ ਹੁੰਦੇ ਸਨ ਤੇ ਅੱਜ ਵੀ ਹਨ ਅਤੇ ਹੋਰ ਉਨ੍ਹਾਂ ਨੂੰ ਕਈ ਪ੍ਰੀਖਿਆਵਾਂ ‘ਚੋਂ ਲੰਘਣ ਤੋਂ ਬਾਦ ਆਪਣੀ ਯੋਗਤਾ ਦੇ ਦਮ ‘ਤੇ ਨੌਕਰੀ ਮਿਲਦੀ ਹੈ ਪ੍ਰਾਈਵੇਟ  ਤੇ ਕਾਨਵੈਂਟ ਸਕੂਲਾਂ ‘ਚ ਇਸ ਗੱਲ ਦੀ ਹੋੜ ਲੱਗੀ ਰਹਿੰਦੀ ਹੈ ਕਿ ਕਿਸਦਾ ਰਿਜ਼ਲਟ ਸਭ ਤੋਂ ਚੰਗਾ ਰਿਹਾ ਇਸ ਲਈ ਉਨ੍ਹਾਂ ਨੂੰ ਜੋ ਵੀ ਤਰੀਕਾ ਅਪਣਾਉਣਾ ਪਵੇ, ਉਹ ਅਪਣਾਉਂਦੇ ਹਨ-ਜਿਵੇਂ ਉਹ ਉਨ੍ਹਾਂ ਬੱਚਿਆਂ ਨੂੰ ਆਪਣੇ ਸਕੂਲ ‘ਚ ਦਾਖਲ ਹੀ ਨਹੀਂ ਕਰਦੇ ਜੋ ਕਮਜ਼ੋਰ ਹੁੰਦੇ ਹਨ, ਸਿਰਫ਼ ਉਹੀ ਕਮਜ਼ੋਰ ਬੱਚੇ ਦਾਖਲ ਹੋ ਸਕਦੇ ਹਨ ਜਿਨ੍ਹਾਂ ਦੇ ਮਾਪੇ ਲੱਖਾਂ ਦੀ ਡੋਨੇਸ਼ਨ ਦੇ ਸਕਦੇ ਹਨ ਇਨ੍ਹਾਂ ਦੀ ਫ਼ੀਸ ਨੂੰ ਕਾਬੂ ਕਰਨ ਵਾਲਾ ਅੱਜ ਤੱਕ ਕੋਈ ਕਾਨੂੰਨ ਨਹੀਂ ਬਣ ਸਕਿਆ, ਜੋ ਬਣਿਆ ਉਹ ਵੀ ਗੋਲ-ਮੋਲ ਸੀ ਬੱਚਿਆਂ ਦੇ ਦਾਖ਼ਲੇ ਲਈ ਮਾਪਿਆਂ ਦੀ ਇੰਟਰਵਿਊ ਪਹਿਲਾਂ ਹੀ ਲੈ ਲਈ ਜਾਂਦੀ ਹੈ ।

ਹੁਣ ਨਜ਼ਰ ਮਾਰਦੇ ਹਾਂ ਸਰਕਾਰੀ ਸਕੂਲਾਂ ‘ਤੇ, ਜੋ ਕਿਸੇ ਵੀ ਬੱਚੇ ਦਾ ਦਾਖ਼ਲਾ ਕਰਨ ਤੋਂ ਮਨਾ ਨਹੀਂ ਕਰ ਸਕਦੇ ਤੇ ਕਿਸੇ ਤਰ੍ਹਾਂ ਦਾ ਡੋਨੇਸ਼ਨ ਨਹੀਂ ਲੈ ਸਕਦੇ ਉਨ੍ਹਾਂ ਕੋਲ ਪੜ੍ਹਾਉਣ ਲਈ ਚੰਗੇ ਤੇ ਕਮਜ਼ੋਰ ਹਰ ਤਰ੍ਹਾਂ ਦੇ ਬੱਚੇ ਹੁੰਦੇ ਹਨ ਇੱਕ ਪਾਸੇ ਕਾਨਵੈਂਟ ਸਕੂਲ ‘ਚ ਜੇ ਬੱਚਾ ਦੋ ਦਿਨ ਸਕੂਲ ਨਾ ਆਵੇ ਤਾਂ ਮਾਪਿਆਂ ਨੂੰ ਨੋਟਿਸ ਆ ਜਾਂਦਾ ਹੈ, ਦੂਜੇ ਪਾਸੇ ਸਰਕਾਰੀ ਸਕੂਲਾਂ ‘ਚ ਬੱਚੇ ਘਰੋਂ ਸੱਦਣ ‘ਤੇ ਵੀ ਨਹੀਂ ਆਉਂਦੇ ਅਧਿਆਪਕ ਉਨ੍ਹਾਂ ਨੂੰ ਫੇਲ੍ਹ ਤਾਂ ਕਰ ਹੀ ਨਹੀਂ ਸਕਦਾ ਹੁਣ ਇਹ ਬਿਨਾ ਸਕੂਲ ਆਏ ਪ੍ਰਮੋਟ ਕੀਤੇ ਗਏ ਬੱਚੇ ਅਗਲੀਆਂ ਜਮਾਤਾਂ ਦਾ ਰਿਜ਼ਲਟ ਵਿਗਾੜ ਦਿੰਦੇ ਹਨ ਕਾਨਵੈਂਟ ਸਕੂਲ ਸੌ ਫੀਸਦੀ ਰਿਜ਼ਲਟ ਲਈ ਹਰ ਹੱਥਕੰਡਾ ਅਪਣਾਉਂਦੇ ਹਨ ,  ਇਹ ਹੱਥਕੰਡੇ ਕਿਹੜੇ ਹੁੰਦੇ ਹਨ, ਸਾਰੇ ਜਾਣਦੇ ਹਨ ।

ਕੁਲ ਮਿਲਾ ਕੇ ਇੱਕ ਪਾਸੇ ਅਮੀਰ ਸਕੂਲ ਹਨ, ਦੂਜੇ ਪਾਸੇ ਗਰੀਬ ਸਕੂਲ ਅਮੀਰ ਸਕੂਲ ਦੇ ਬੱਚੇ ਅਮੀਰ ਤੇ ਮਾਸਟਰ ਗਰੀਬ (ਪ੍ਰਬੰਧਕ ਤੇ ਪ੍ਰਿੰਸੀਪਲ ਨੂੰ ਛੱਡ ਕੇ), ਦੂਜੇ ਪਾਸੇ ਸਰਕਾਰੀ ਸਕੂਲਾਂ ਦੇ ਬੱਚੇ ਗਰੀਬ ਤੇ ਮਾਸਟਰ ਅਮੀਰ ਇਨ੍ਹਾਂ ਦੋਵਾਂ ਦਰਮਿਆਨ ਲੜਾਈ ਹੈ ਪ੍ਰਫੌਰਮੈਂਸ ਦੀ ਇੱਕ ਦੀ ਰੋਜੀ-ਰੋਟੀ ਰੋਜਾਨਾ ਦੀ ਮਿਹਨਤ ‘ਤੇ ਹੈ, ਦੂਜੇ ਦੀ ਮਿਡ-ਡੇ-ਮੀਲ ਦਾ ਰਜਿਸਟਰ ਭਰਨ ‘ਤੇ, ਇੱਕ ਏਸੀ  ਬਾਥਰੂਮ ਦਾ ਆਦੀ ਹੈ, ਦੂਜੇ ਲਈ ਬਾਥਰੂਮ ਹੈ ਹੀ ਨਹੀਂ ਸਾਡੀਆਂ ਆਸਾਂ ਸਰਕਾਰੀ ਤੋਂ ਜ਼ਿਆਦਾ ਹਨ,ਕਿਉਂਕਿ ਉਨ੍ਹਾਂ ਦੀਆਂ ਤਨਖਾਹਾਂ ਪ੍ਰਾਈਵੇਟ ਤੋਂ ਜ਼ਿਆਦਾ ਹਨ ਅਸੀਂ ਸਰਕਾਰੀ ਸਕੂਲ ਨੂੰ ਕੋਸਦੇ ਹਾਂ, ਕੋਸਦੇ ਹਾਂ ਤੇ ਸਿਰਫ਼ ਕੋਸਦੇ ਹਾਂ ਮੀਡੀਆ ਹਾਊਸ ਦੀ ਟੀਆਰਪੀ ਵਧਾਉਣ ਦਾ ਇਹ ਸਭ ਤੋਂ ਅਸਾਨ ਜ਼ਰੀਆ ਬਣ ਚੁੱਕਾ ਹੈ ਕੈਮਰੇ ਅੱਗੇ ਸਕੂਲ ਦੀ ਮੱਦਦ ਦੀ ਬਜਾਇ ਉਨ੍ਹਾਂ ਨੂੰ ਨੀਵਾਂ ਦਿਖਾਇਆ ਜਾਂਦਾ ਹੈ ਸਰਕਾਰੀ ਸਕੂਲਾਂ ਨੂੰ ਕਾਨਵੈਂਟ ਲਾੱਬੀ ਫੁੱਟੀ ਅੱਖ ਨੀ ਦੇਖਣਾ ਚਾਹੁੰਦੀ ।

ਜਿੰਨੇ ਮਾਪੇ ਸਰਕਾਰੀ ਸਕੂਲ ਤੋਂ ਆਪਣੇ ਬੱਚਿਆਂ ਨੂੰ ਹਟਾਉਂਦੇ ਹਨ, ਉਹ ਉਨ੍ਹਾਂ ਨੂੰ ਕਾਨਵੈਂਟ ਵਿੱਚ ਦਾਖਲ ਕਰਵਾ ਦੇਣਾ ਚਾਹੁੰਦੇ ਹਨ ਉਹ ਕਾਨਵੈਂਟ ਦੀ  ਹਜ਼ਾਰਾਂ ਦੀ ਫੀਸ ਭਰਨ ਨੂੰ ਤਾਂ ਤਿਆਰ ਹਨ ਪਰ ਸਰਕਾਰੀ ਸਕੂਲ ‘ਚ ਚਾਕ ਦਾ ਡੱਬਾ ਗਿਫ਼ਟ ਕਰਨ ਨੂੰ ਤਿਆਰ ਨਹੀਂ ਹਨ ਦਰਅਸਲ ਅਸੀਂ ਸਰਕਾਰੀ ਸਕੂਲ ਦੇ ਅਲੋਚਕ ਬਣ ਕੇ ਮਾਣ ਮਹਿਸੂਸ ਕਰਨ ਲੱਗਦੇ ਹਨ ਕਿਸੇ ਬੱਚੇ ਨੂੰ ਰੋਜ਼-ਰੋਜ਼ ਨਿਰ-ਉਤਸ਼ਾਹਿਤ ਕੀਤਾ ਜਾਏ ਤਾਂ ਉਸਨੂੰ ਆਪਣੇ ਉੱਤੇ ਸ਼ੱਕ ਹੋਣ ਲੱਗਦਾ ਹੈ ।

ਸਰਕਾਰੀ ਸਕੂਲ ਇੰਨੀ ਅਲੋਚਨਾ ਤੋਂ ਬਾਦ ਵੀ ਗਰੀਬ ਤਬਕਿਆਂ ਤੇ ਲੜਕੀਆਂ ਲਈ ਆਸ ਦਾ ਕੇਂਦਰ ਅੱਜ ਵੀ ਹਨ,ਜਿੱਥੇ 100-200 ਰੁਪਏ ਸਾਲਾਨਾ ਭਰ ਕੇ ਆਪਣੀ  ਪੜ੍ਹਾਈ ਕਰ ਸਕਦੇ ਹਨ ਜਿਸ ਸੰਸਥਾ ਜਾਂ ਸੰਗਠਨ ਨੂੰ ਆਮ ਜਨਤਾ ਦਾ ਸਮੱਰਥਨ ਨਹੀਂ ਮਿਲਦਾ , ਉਸ ਦਾ ਜ਼ਿਆਦਾ ਦਿਨ ਜਿਉਂਦਾ ਰਹਿਣਾ ਮੁਸ਼ਕਲ ਹੁੰਦਾ ਹੈ ਜੇਕਰ ਸਰਕਾਰੀ ਸਕੂਲਾਂ ਦੀ ਕਾਰਗੁਜਾਰੀ ਏਨੀ ਹੀ ਮਾੜੀ ਹੁੰਦੀ ਤਾਂ 80 ਦੇ ਦਹਾਕੇ ਤੋਂ ਪਹਿਲਾਂ ਤਾਂ ਆਈਏਐਸ ਤੇ ਸਟੇਟ ਪੱਧਰ ਦੀ ਅਧਿਕਾਰੀ ਪ੍ਰੀਖਿਆ ਲਈ ਪਾਸ  ਉਮੀਦਵਾਰ ਤਾਂ ਬਾਹਰਲੇ ਦੇਸ਼ਾਂ ਤੋਂ ਲੈਣੇ ਪੈਂਦੇ  ਅਜਿਹੀਆਂ ਹਜ਼ਾਰਾਂ ਹੀ ਮਿਸਾਲਾਂ ਹਨ ਕਿ ਸਰਕਾਰੀ ਸਕੂਲਾਂ ਤੋਂ ਸਿੱਖਿਆ ਪ੍ਰਾਪਤ ਵਿਦਿਆਰਥੀ ਦੇਸ਼ ਦੇ ਅਹਿਮ ਵਿਭਾਗਾਂ ‘ਚ ਉੱਚੇ ਅਹੁਦਿਆਂ ‘ਤੇ ਕੰਮ ਕਰ ਰਹੇ ਹਨ ਸੀਬੀਆਈ ਦੇ ਸੇਵਾ ਮੁਕਤ ਮੁਖੀ ਜੁਗਿੰਦਰ ਸਿੰਘ ਨੇ ਇੱਕ ਇੰਟਰਵਿਊ ਦੌਰਾਨ ਦੱਸਿਆ ਕਿ ਉਸਨੇ ਸਰਕਾਰੀ ਸਕੂਲ ‘ਚ ਬੋਰੀ ‘ਤੇ ਬੈਠ ਕੇ ਪੜ੍ਹਾਈ ਕੀਤੀ ।

ਕਹਿਣਾ ਗਲਤ ਨਹੀਂ ਨਹੀਂ  ਹੋਵੇਗਾ ਕਿ ਸਰਕਾਰੀ ਸਕੂਲ ਕੁਝ ਕੁ ਨੂੰ ਛੱਡ ਕੇ ਵੈਂਟੀਲੇਟਰ ‘ਤੇ ਪਹੁੰਚ ਚੁੱਕੇ ਹਨ, ਕਈ ਸਰਕਾਰੀ ਸਕੂਲਾਂ ਨੂੰ ਇਹ ਕਹਿ ਦਿੱਤਾ ਗਿਆ ਹੈ ਕਿ ਹੁਣ ਉਹ ਨਵੇਂ ਦਾਖ਼ਲੇ ਨਾ ਕਰਨ ਸਰਕਾਰੀ ਸਕੂਲਾਂ ‘ਚ ਪੜ੍ਹੇ ਵੱਡੇ-ਵੱਡੇ ਅਹੁਦੇਦਾਰਾਂ ਦੀ ਕਲਮ ਤੋਂ ਜਦੋਂ ਅਜਿਹੇ ਹੁਕਮ ਜਾਰੀ ਹੁੰਦੇ ਹਨ ਤਾਂ ਲੱਗਦਾ ਹੈ ਕਿ ਕਾਨਵੈਂਟ ਲਾੱਬੀ ਹਰ ਪੱਧਰ ‘ਤੇ ਹਾਵੀ ਹੈ ਸਰਕਾਰੀ ਸਕੂਲ ਤੋਂ ਪੜ੍ਹੇ ਅਸੀਂ ਆਪ ਤਮਾਸ਼ਬੀਨ ਬਣੇ ਕੇ ਰਹਿ ਗਏ ਹਾਂ ਇਨ੍ਹਾਂ ਦਮ ਤੋੜਦੇ ਸਕੂਲਾਂ ਦੀ ਮੱਦਦ ਕਰਨ ਦਾ ਖਿਆਲ ਜੇ ਆ ਜਾਏ ਤਾਂ ਸ਼ਾਇਦ ਸਰਕਾਰੀ ਸਕੂਲ ‘ਚ ਕੀਤੀ ਗਈ ਪੜ੍ਹਾਈ ਦਾ ਕਰਜ਼ਾ ਲਹਿ ਜਾਏ ਫਿਲਹਾਲ ਮੱਦਦ ਕਰੀਏ ਜਾਂ ਨਾ ਕਰੀਏ ਪਰ ਅਲੋਚਕਾਂ ਦੀ ਭੀੜ ਦਾ ਹਿੱਸਾ ਨਾ ਬਣੀਏ ਸਿਰਫ਼ ਏਨਾ ਅਹਿਸਾਨ ਸ਼ਾਇਦ ਇਨ੍ਹਾਂ ਪਿੰਡਾਂ, ਗਰੀਬਾਂ ਤੇ ਲੜਕੀਆਂ ਦੇ ਸਕੂਲਾਂ ਦਾ ਪ੍ਰਤੀਕ ਬਣ ਚੁੱਕੇ ਸਕੂਲਾਂ ‘ਚ ਦੁਬਾਰਾ ਜ਼ਿੰਦਗੀ ਦੀ ਉਮੀਦ ਜਗਾ ਦੇਵੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube ‘ਤੇ ਫਾਲੋ ਕਰੋ।