ਅਜ਼ਲਾਨ ਕੱਪ ਵਿੱਚ ਪੀਆਰ ਸ੍ਰੀਜੇਸ਼ ਦੇ ਹੱਥ ਭਾਰਤੀ ਟੀਮ ਦੀ ਕਮਾਨ

26ਵੇਂ ਸੁਲਤਾਨ ਅਜ਼ਲਾਨ ਸ਼ਾਹ ਕੱਪ ਲਈ 18 ਮੈਂਬਰੀ ਹਾਕੀ ਟੀਮ ਦਾ ਐਲਾਨ

ਨਵੀਂ ਦਿੱਲੀ (ਏਜੰਸੀ) ਹਾਕੀ ਇੰਡੀਆ (ਐੱਚਆਈ) ਨੇ 29 ਅਪਰੈਲ ਤੋਂ ਮਲੇਸ਼ੀਆ ਦੇ ਇਪੋਹ ਵਿੱਚ ਸ਼ੁਰੂ ਹੋਣ ਜਾ ਰਹੇ 26ਵੇਂ ਸੁਲਤਾਨ ਅਜ਼ਲਾਨ ਸ਼ਾਹ ਕੱਪ ਲਈ 18 ਮੈਂਬਰੀ ਭਾਰਤੀ ਸੀਨੀਅਰ ਹਾਕੀ ਟੀਮ  ਦਾ ਐਲਾਨ ਕਰ ਦਿੱਤਾ, ਜਿਸ ਦੀ ਕਮਾਨ ਤਜ਼ਰਬੇਕਾਰ ਗੋਲਕੀਪਰ  ਸ੍ਰੇਜੇਸ਼ ਨੂੰ ਸੌਂਪੀ ਗਈ ਹੈ, ਜਿਸ ਨੂੰ ਹਾਲ ਹੀ ਵਿੱਚ ਪਦਮਸ਼੍ਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ ਮਨਪ੍ਰੀਤ ਸਿੰਘ ਨੂੰ ਉਪ ਕਪਤਾਨ ਬਣਾਇਆ ਗਿਆ ਹੈ ।

ਟੀਮ ਵਿੱਚ ਤਜ਼ਰਬੇਕਾਰ ਖਿਡਾਰੀ ਸਰਦਾਰਾ ਸਿੰਘ, ਚਿੰਗਲੇਨਸਾਨਾ ਸਿੰਘ ਕੰਗੁਜਮ, ਹਰਜੀਤ ਸਿੰਘ, ਸੁਮਿਤ ਤੇ ਮਨਪ੍ਰੀਤ ਮਿਡਫੀਲਡ ਵਿੱਚ ਅਹਿਮ ਭੂਮਿਕਾ ਸੰਭਾਲਣਗੇ ਰੱਖਿਆ ਲਾਈਨ ਵਿੱਚ ਰੁਪਿੰਦਰ ਪਾਲ ਸਿੰਘ, ਪ੍ਰਦੀਪ ਮੋਰ, ਹਰਮਨਪ੍ਰੀਤ ਤੇ  ਫਾਰਵਰਡ ਲਾਈਨ ਵਿੱਚ ਐਸਵੀ ਸੁਨੀਲ , ਤਲਵਿੰਦਰ  ਸਿੰਘ ਤੇ ਆਕਾਸ਼ਦੀਪ ਵਰਗੇ ਤਜ਼ਰਬੇਕਾਰ ਖਿਡਾਰੀ ਸ਼ਾਮਲ ਹੋਣਗੇ ਕੌਮੀ ਟੀਮ ਨੂੰ 2018 ਵਿਸ਼ਵ ਕੱਪ ਤੇ 2020 ਟੋਕੀਓ ਓਲੰਪਿਕ ਲਈ ਹੁਣ ਤੋਂ ਤਿਆਰ ਕਰਨ ਦੀ ਦਿਸ਼ਾ ਵਿੱਚ ਕਦਮ ਚੁੱਕਦਿਆਂ ਮੁੱੱਖ ਕੋਚ  ਰੋਲੈਂਟ ਓਲਟਮੈਂਸ ਨੇ ਟੀਮ ਵਿੱਚ ਨੌਜਵਾਨ ਤੇ ਤਜ਼ਰਬੇਕਾਰ ਖਿਡਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ ਓਲਟਮੈਂਸ ਨੇ ਕੌਮੀ ਕੈਂਪ ਤੋਂ ਪਹਿਲਾਂ ਹੀ ਸੀਨੀਅਰ ਟੀਮ ਵਿੱਚ ਜੂਨੀਅਰ ਖਿਡਾਰੀਆਂ ਨੂੰ ਮੌਕਾ ਦਿੱਤੇ ਜਾਣ ਦੀ ਗੱਲ ਆਖੀ ਸੀ ਤੇ ਇਸ ਦੇ ਮੱਦੇਨਜ਼ਰ  ਮਲੇਸ਼ੀਆ ਜਾਣ ਵਾਲੀ ਟੀਮ ਵਿੱਚ ਕੋਚ ਨੇ ਭਾਰਤੀ ਜੂਨੀਅਰ ਟੀਮ ‘ਚੋਂ ਚਾਰ ਖਿਡਾਰੀਆਂ ਨੂੰ ਸ਼ਾਮਲ ਕੀਤਾ ਹੈ ।

ਇਨ੍ਹਾਂ ਵਿੱਚੋਂ ਜੂਨੀਅਰ ਵਿਸ਼ਵ ਕੱਪ ਜੇਤੂ ਟੀਮ ਦਾ ਹਿੱਸਾ ਰਹੇ ਡਿਫੈਂਡਰ ਗੁਰਿੰਦਰ ਸਿੰਘ , ਮਿੱਡ ਫੀਲਡਰ ਸੁਮਿਤ ਤੇ ਮਨਪ੍ਰੀਤ ਤੇ ਬੀਤੇ ਸਾਲ ਇੰਗਲੈਂਡ ਦੌਰੇ  ‘ਤੇ ਗਈ ਜੂਨੀਅਰ ਟੀਮ ਵਿੱਚ ਸ਼ਾਮਲ ਮੁੰਬਈ ਦੇ 21 ਸਾਲਾ ਗੋਲਕੀਪਰ ਸੂਰਜ ਕਾਰਕੇਰਾ ਨੂੰ ਅਜ਼ਲਾਨ ਕੱਪ ਵਿੱਚ ਸ਼ੁਰੂਆਤ  ਕਰਨ ਦਾ ਮੌਕਾ ਦਿੱਤਾ ਜਾ  ਰਿਹਾ ਹੈ ਜੂਨੀਅਰ ਵਿਸ਼ਵ ਕੱਪ ਜੇਤੂ ਟੀਮ ਤੋਂ ਡ੍ਰੈਗ ਫਲਿੱਕਰ ਹਰਮਨਪ੍ਰੀਤ ਸਿੰਘ, ਕਪਤਾਨ ਹਰਜੀਤ ਸਿੰਘ ਤੇ ਫਾਰਵਰਡ ਮਨਦੀਪ ਸਿੰਘ ਨੂੰ ਵੀ ਸੀਨੀਅਰ ਟੀਮ ਵਿੱਚ ਜਗ੍ਹਾ ਮਿਲੀ ਹੈ ਤਿੰਨੇ ਖਿਡਾਰੀਆਂ ਨੇ ਜੂਨੀਅਰ ਵਿਸ਼ਵ ਕੱਪ ਖਿਤਾਬ ਜਿੱਤਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ ਤੇ  ਬੀਤੇ ਸਾਲ ਵੀ ਅਜ਼ਲਾਨ ਸ਼ਾਹ ਕੱਪ ਵਿੱਚ ਖੇਡ ਚੁੱਕੇ ਹਨ ਜਦੋਂ ਭਾਰਤ ਨੇ ਚਾਂਦੀ ਤਮਗਾ ਜਿੱਤਿਆ ਸੀ  ਭਾਰਤ ਫਾਈਨਲ ਵਿੱਚ ਅਸਟਰੇਲੀਆ ਤੋਂ ਹਾਰ ਕੇ ਸੋਨ ਤਮਗੇ ਤੋਂ ਖੁੰਝ ਗਿਆ ਸੀ ।

ਭਾਰਤੀ  ਕੌਮੀ ਕੋਚ ਨੇ ਕਿਹਾ ਕਿ ਹਾਲੇ ਤੱਕ ਨਵੇਂ ਖਿਡਾਰੀਆਂ ਨੇ  ਵੀ ਉਮੀਦ ਦੇ ਹਿਸਾਬ ਨਾਲ ਹੀ ਪ੍ਰਦਰਸ਼ਨ ਕੀਤਾ ਹੈ ਪਰ ਮੈਨੂੰ ਲਗਦਾ ਹੈ ਕਿ ਇਸ ਦੇ ਬਾਵਜ਼ੂਦ ਕੁਝ ਉਤਰਾਅ-ਚੜ੍ਹਾਅ ਤਾਂ ਜ਼ਰੂਰ ਵੇਖਣ ਨੂੰ ਮਿਲਣਗੇ ਪਰ ਸਾਡੀ ਕੋਸ਼ਿਸ਼ ਇਹੀ ਹੈ ਕਿ ਅਸੀਂ ਹਰ ਹਾਲ ਵਿੱਚ ਬਿਹਤਰ  ਨਤੀਜੇ ਹਾਸਲ ਕਰੀਏ ।

ਟੀਮ ਇਸ ਤਰ੍ਹਾਂ ਹੈ: 

ਗੋਲਕੀਪਰ ਪੀ ਆਰ ਸ੍ਰੀਜੇਸ਼ (ਕਪਤਾਨ), ਸੂਰਜ ਕਾਰਕੇਰਾ
ਡਿਫੈਂਡਰ : ਪ੍ਰਦੀਪ ਮੋਰ, ਸੁਰਿੰਦਰ ਕੁਮਾਰ, ਰੁਪਿੰਦਰ ਪਾਲ ਸਿੰਘ , ਹਰਮਨਪ੍ਰੀਤ ਸਿੰਘ, ਗੁਰਿੰਦਰ ਸਿੰਘ,
ਮਿੱਡ ਫੀਲਡਰ: -ਚਿੰਗਲੇਨਾ ਸਾਨਾ ਸਿੰਘ ਕੰਗੁਜਮ, ਸੁਮਿਤ, ਸਰਦਾਰਾ ਸਿੰਘ, ਮਨਪ੍ਰੀਤ ਸਿੰਘ (ਉਪ ਕਪਤਾਨ), ਹਰਜੀਤ ਸਿੰਘ,ਮਨਪ੍ਰੀਤ
ਫਾਰਵਰਡ: ਐੱਸਵੀ ਸੁਨੀਲ, ਤਲਵਿੰਦਰ ਸਿੰਘ, ਮਨਦੀਪ ਸਿੰਘ, ਅਫਾਨ ਯੁਸੂਫ਼, ਅਕਾਸ਼ਦੀਪ ਸਿੰਘ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube ‘ਤੇ ਫਾਲੋ ਕਰੋ।