ਕਸ਼ਮੀਰ:ਮੁਕਾਬਲੇ ‘ਚ ਟਾਪ ਲਸ਼ਕਰ ਕਮਾਂਡਰ ਬਸ਼ੀਰ ਲਸ਼ਕਰੀ ਮਾਰਿਆ

Kashmir, LeT , Bashir Bashir, Killed, Encounter, Army

ਸਾਲ ਭਰ ‘ਚ ਮਾਰੇ ਗਏ 4 ਟਾਪ ਕਮਾਂਡਰ

ਸ੍ਰੀਨਗਰ: ਜੰਮੂ-ਕਸ਼ਮੀਰ ਦੇ ਅਨੰਤਨਾਗ ਦੇ ਦਿਆਲਗਾਮ ਪਿੰਡ ਵਿੱਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਦਰਮਿਆਨ ਹੋਏ ਮੁਕਾਬਲੇ ਵਿੱਚ ਲਸ਼ਕਰ-ਏ-ਤੈਇਬਾ ਦੇ ਟਾਪ ਕਮਾਂਡਰ ਕਮਾਂਡਰ ਬਸ਼ੀਰ ਲਸ਼ਕਰੀ ਸਮੇਤ ਦੋ ਅੱਤਵਾਦੀ ਮਾਰੇ ਗਏ। ਇਸ ਤੋਂ ਇਲਾਵਾ ਕਰਾਸ ਫਾਇਰਿੰਗ ਵਿੱਚ 2 ਨਾਗਰਿਕਾਂ ਦੀ ਵੀ ਮੌਤ ਹੋ ਗਈ, ਜਿਸ ਵਿੱਚ ਇੱਕ ਔਰਤ ਵੀ ਹੈ, ਜਦੋਂਕਿ ਕਈ ਜ਼ਖ਼ਮੀ ਹੋਗਏ। ਇਸਤੋਂ ਪਹਿਲਾਂ ਸੁਰੱਖਿਆ ਬਲਾਂ ਨੇ ਜੂਨ ਵਿੱਚ ਲਸ਼ਕਰ ਦੇ ਹੀ ਅੱਤਵਾਦੀ ਜੁਨੈਦ ਮੱਟੂ ਅਤੇ ਮਈ ਵਿੱਚ ਹਿਜਬੁਲ ਮੁਜਾਹਿਦੀਨ ਦੇ ਸਬਜਾਰ ਭੱਟ ਨੂੰ ਮਾਰ ਮੁਕਾਇਆ ਸੀ।

ਪੁਲਿਸ ਦੇ ਇੱਕ ਬੁਲਾਰੇ ਮੁਤਾਰਕ, ‘ਸੁਰੱਖਿਆ ਬਲਾਂ ਨੇ ਅਨੰਤਨਾਗ ਵਿੱਚ ਬਸ਼ੀਰ ਲਸ਼ਕਰੀ ਸਮੇਤ 4 ਅੱਤਵਾਦੀਆਂਨੂੰ ਘੇਰਾ ਪਾਇਟਾ ਸੀ। ਦੋਵੇਂ ਪਾਸਿਓਂ ਗੋਲੀਬਾਰੀ ਹੋਈ। ਇਨ੍ਹਾਂ ਚਾਰਾਂ ਨੇ 16 ਜੂਨ ਨੂੰ ਦੱਖਣੀ ਕਸ਼ਮੀਰ ਦੇ ਅਚਬਲ ‘ਚ ਹਮਲਾ ਕੀਤਾ ਸੀ, ਜਿਸ ਵਿੱਚ 5 ਪੁਲਿਸ ਜਵਾਨ ਸ਼ਹੀਦ ਹੋ ਗਏ ਸਨ।’

LEAVE A REPLY

Please enter your comment!
Please enter your name here