‘ਪੰਛੀ ਉਦਾਰ ਮੁਹਿੰਮ’ ਤਹਿਤ ਮਲੋਟ ਦੇ ਜੋਨ 4 ਦੀ ਸਾਧ-ਸੰਗਤ ਨੇ ਸਵਾਮੀ ਰਾਮ ਤੀਰਥ ਪਾਰਕ, ਰਾਮ ਬਾਗ ਅਤੇ ਸ਼੍ਰੀ ਹਰਿਕ੍ਰਿਸ਼ਨ
- ਪਬਲਿਕ ਹਾਈ ਸਕੂਲ ’ਚ ਪੰਛੀਆਂ ਲਈ ਟੰਗੇ ਪਾਣੀ ਵਾਲੇ ਕਟੋਰੇ
- ਅੱਜ ਸ਼ਾਮ ਨੂੰ ਵੀ ਵੰਡੇ ਜਾਣਗੇ ਪੰਛੀਆਂ ਲਈ ਪਾਣੀ ਵਾਲੇ ਕਟੋਰੇ : ਪ੍ਰੇਮੀ ਸੇਵਕ
ਮਲੋਟ (ਮਨੋਜ) । ਪੂਜਨੀਕ ਗੁਰੂ ਜੀ ਵੱਲੋਂ ਚਲਾਏ (Dera Sacha Sauda) ਜਾ ਰਹੇ 157 ਮਾਨਵਤਾ ਭਲਾਈ ਕਾਰਜਾਂ ਵਿੱਚੋਂ 42 ਵੇਂ ਕਾਰਜ ‘ਪੰਛੀ ਉਦਾਰ ਮੁਹਿੰਮ’ ਤਹਿਤ ਜਿੱਥੇ ਗਰਮੀਆਂ ਦੇ ਦਿਨਾਂ ’ਚ ਦੇਸ਼ ਅਤੇ ਵਿਦੇਸ਼ਾਂ ਦੀ ਸਾਧ-ਸੰਗਤ ਪੰਛੀਆਂ ਲਈ ਪਾਣੀ ਅਤੇ ਚੋਗੇ ਦਾ ਪ੍ਰਬੰਧ ਕਰ ਰਹੀ ਹੈ ਉਥੇ ਬਲਾਕ ਮਲੋਟ ਦੀ ਸਾਧ-ਸੰਗਤ ਵੀ ਇਸੇ ਕਾਰਜ ’ਚ ਜੋਰਾਂ-ਸ਼ੋਰਾਂ ਨਾਲ ਲੱਗੀ ਹੋਈ ਹੈ ਤਾਂ ਜੋ ਕੋਈ ਪੰਛੀ ਭੁੱਖਾ ਅਤੇ ਪਿਆਸਾ ਨਾ ਰਹੇ। ਜਾਣਕਾਰੀ ਦਿੰਦਿਆਂ ਜੋਨ ਨੰਬਰ 4 ਦੇ ਪ੍ਰੇਮੀ ਸੇਵਕ ਡਾ. ਇਕਬਾਲ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਸ਼ੁਰੂ ਕੀਤੀ ‘ਪੰਛੀ ਉਦਾਰ ਮੁਹਿੰਮ’ ਤਹਿਤ ਅੱਜ ਸ਼ਨਿੱਚਰਵਾਰ ਨੂੰ ਸਵੇਰੇ ਸਵਾਮੀ ਰਾਮ ਤੀਰਥ ਪਾਰਕ ’ਚ ਪੰਛੀਆਂ ਲਈ ਕਟੋਰੇ ਟੰਗੇ ਗਏ। (Dera Sacha Sauda)
ਕਟੋਰੇ ਟੰਗਣ ਦੀ ਸ਼ੁਰੂਆਤ ਸਮਾਜਸੇਵੀ ਹਰੀਸ਼ ਗਰੋਵਰ, ਭਾਰਤ ਵਿਕਾਸ ਪਰਿਸ਼ਦ, ਮਲੋਟ ਦੇ ਸੈਕਟਰੀ ਗੁਲਸ਼ਨ ਅਰੋੜਾ, ਖਜ਼ਾਨਚੀ ਵੀਰਪਾਲ ਤਨੇਜਾ (ਬਿੱਟੂ) ਅਤੇ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਬਲਾਕ ਮਲੋਟ ਦੇ ਸਾਬਕਾ ਪ੍ਰਧਾਨ ਅਤੇ ਪ੍ਰਿੰਸੀਪਲ ਧਰਮਪਾਲ ਗੂੰਬਰ ਵੱਲੋਂ ਸਾਂਝੇ ਤੌਰ ਤੇ ਕੀਤੀ ਗਈ। ਇਸ ਤੋਂ ਬਾਅਦ ਪਟੇਲ ਨਗਰ ਸਥਿਤ ਰਾਮ ਬਾਗ ’ਚ ਵੀ ਕਟੋਰੇ ਟੰਗੇ ਗਏ, ਇਸ ਮੌਕੇ ਯੋਗ ਮਾਹਿਰ ਡਾ. ਰਮੇਸ਼ ਕੁਮਾਰ ਅਤੇ ਸਮਾਜਸੇਵੀ ਰਤਨ ਲਾਲ ਸ਼ਰਮਾ ਨੇ ਕਟੋਰੇ ਟੰਗਣ ਦੀ ਸ਼ੁਰੂਆਤ ਕੀਤੀ।
ਇਸ ਤੋਂ ਬਾਅਦ (Dera Sacha Sauda) ਸ਼੍ਰੀ ਹਰਿਕ੍ਰਿਸ਼ਨ ਪਬਲਿਕ ਹਾਈ ਸਕੂਲ ਵਿੱਚ ਵੀ ਸਾਧ-ਸੰਗਤ ਵੱਲੋਂ ਕਟੋਰੇ ਟੰਗੇ ਗਏ। ਇਸ ਮੌਕੇ ਜੋਨ 4 ਦੀ ਪ੍ਰੇਮੀ ਸੰਮਤੀ ਦੇ ਸੇਵਾਦਾਰ ਧਰਮਪਾਲ ਇੰਸਾਂ (ਟਿੰਕੂ), ਡਾ. ਜੈਪਾਲ ਇੰਸਾਂ, ਸੰਜੀਵ ਭਠੇਜਾ ਇੰਸਾਂ, ਸੁਖਦੇਵ ਇੰਸਾਂ, ਮਹਿੰਦਰਪਾਲ ਸੋਨੀ ਇੰਸਾਂ, ਭੈਣਾਂ ਵਿੱਚੋਂ ਅਲਕਾ ਇੰਸਾਂ, ਬਿੰਦਰ ਇੰਸਾਂ, ਪੂਨਮ ਇੰਸਾਂ, ਪ੍ਰਵੀਨ ਇੰਸਾਂ, ਰੇਖਾ ਇੰਸਾਂ, ਕਿਰਨ ਇੰਸਾਂ ਤੋਂ ਇਲਾਵਾ ਸੇਵਾਦਾਰ ਰਮੇਸ਼ ਇੰਸਾਂ, ਵਜ਼ੀਰ ਇੰਸਾਂ, ਨਵਲ ਕਿਸ਼ੋਰ ਇੰਸਾਂ ਤੋਂ ਇਲਾਵਾ ਸੋਨਮ ਇੰਸਾਂ ਨੇ ਇਸ ਸੇਵਾ ਵਿੱਚ ਆਪਣਾ ਹਿੰਸਾ ਪਾਇਆ।
ਅੱਜ ਸ਼ਾਮ ਨੂੰ ਵੀ ਵੰਡੇ ਜਾਣਗੇ ਪੰਛੀਆਂ ਲਈ ਪਾਣੀ ਵਾਲੇ ਕਟੋਰੇ | Dera Sacha Sauda
ਜੋਨ 4 ਦੇ ਪ੍ਰੇਮੀ ਸੇਵਕ ਡਾ. ਇਕਬਾਲ ਇੰਸਾਂ ਨੇ ਦੱਸਿਆ ਕਿ ਅੱਜ ਸਵੇਰੇ ਵੀ ਪੰਛੀਆਂ ਲਈ ਪਾਣੀ ਵਾਲੇ ਕਟੋਰੇ ਟੰਗੇ ਗਏ ਹਨ ਅਤੇ ਸ਼ਾਮ 5 ਵਜੇ ਤੋਂ 6:30 ਵਜੇ ਤੱਕ ਭਾਰਤ ਨਗਰ ਸਥਿਤ ਪ੍ਰਿੰਸ ਮਾਡਲ ਸਕੂਲ ’ਚ ਜੋਨ 4 ਦੀ ਸਾਧ-ਸੰਗਤ ਵੱਲੋਂ ਨਾਮ-ਚਰਚਾ ਕਰਵਾਈ ਜਾ ਰਹੀ ਹੈ। ਨਾਮ-ਚਰਚਾ ਤੋਂ ਬਾਅਦ ਵੀ ‘ਪੰਛੀਆਂ ਉਦਾਰ ਮੁਹਿੰਮ’ ਤਹਿਤ ਪੰਛੀਆਂ ਲਈ ਪਾਣੀ ਵਾਲੇ ਕਟੋਰੇ ਵੰਡੇ ਜਾਣਗੇ। (Dera Sacha Sauda)
ਪੂਜਨੀਕ ਗੁਰੂ ਜੀ ਦਾ ਕੋਟਿਨ ਕੋਟਿ ਧੰਨਵਾਦ | Dera Sacha Sauda
ਪ੍ਰੇਮੀ ਸੇਵਕ ਡਾ. ਇਕਬਾਲ ਇੰਸਾਂ ਨੇ ਕਿਹਾ ਕਿ ਅਸੀਂ ਪੂਜਨੀਕ ਗੁਰੂ ਜੀ ਦਾ ਕੋਟਿਨ-ਕੋਟਿਨ ਧੰਨਵਾਦ ਕਰਦੇ ਹਾਂ ਜਿੰਨ੍ਹਾਂ ਨੇ ਸਾਨੂੰ ਸਮੁੱਚੀ ਮਾਨਵਤਾ ਦੀ ਭਲਾਈ ਦੇ ਕੰਮ ਲਾਇਆ ਹੋਇਆ ਹੈ। ਅਸੀਂ ਆਪਣੇ ਆਪ ਨੂੰ ਭਾਗਾਂ ਵਾਲੇ ਸਮਝਦੇ ਹਾਂ ਜੋ ਡੇਰਾ ਸੱਚਾ ਸੌਦਾ ਨਾਲ ਜੁੜੇ ਹੋਏ ਹਾਂ। (Dera Sacha Sauda)