ਹੰਕਾਰ ਨੂੰ ਛੱਡ ਕੇ ਦੀਨਤਾ-ਨਿਮਰਤਾ ਨੂੰ ਜੀਵਨ ’ਚ ਅਪਣਾਓ : ਪੂਜਨੀਕ ਗੁਰੂ ਜੀ

pita ji

ਬਰਨਾਵਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਰਾਮ-ਨਾਮ ਦਾ ਮਹੱਤਵ ਸਮਝਾਉਂਦੇ ਹੋਏ, ਈਰਖਾ, ਨਫ਼ਰਤ, ਹੰਕਾਰ, ਅਸ਼ਲੀਲਤਾ ਸਮੇਤ ਬੁਰਾਈਆਂ ਤੋਂ ਦੂਰ ਰਹਿਣ ਦਾ ਸੱਦਾ ਦਿੱਤਾ। ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਮਾਲਕ ਦੀ ਸਾਜ਼ੀ-ਨਵਾਜ਼ੀ ਪਿਆਰੀ ਸਾਧ-ਸੰਗਤ ਜੀਓ! ਬਹੁਤ-ਬਹੁਤ ਅਸ਼ੀਰਵਾਦ, ਜੀ ਆਇਆ ਨੂੰ, ਸਾਰਿਆਂ ਨੂੰ ਮਾਲਕ ਖੁਸ਼ੀਆਂ ਬਖ਼ਸ਼ੇ ਪਰਮ ਪਿਤਾ ਪਰਮਾਤਮਾ ਕਣ-ਕਣ, ਜਰ੍ਹੇ-ਜਰ੍ਹੇ ’ਚ ਵਾਸ ਕਰਨ ਵਾਲਾ, ਹਰ ਸਮੇਂ ਹਰ ਪਲ, ਹਰ ਜਗ੍ਹਾ, ਹਰ ਕਿਸੇ ਨੂੰ ਦੇਖਦਾ ਰਹਿੰਦਾ ਹੈ ਹਰ ਕੋਈ, ਹਰ ਪਲ, ਹਰ ਸਮੇਂ ਉਸ ਨੂੰ ਵੀ ਦੇਖ ਸਕਦਾ ਹੈ, ਪਰ ਜੋ ਵਿਚਕਾਰ ਖੁਦੀ ਦੀ ਕੰਧ ਹੈ, ਹੰਕਾਰ ਦੀ ਕੰਧ ਹੈ, ਉਸ ਨੂੰ ਡੇਗਣਾ ਲਾਜ਼ਮੀ ਹੈ ਜਦੋਂ ਤੱਕ ਇਨਸਾਨ ਦੇ ਅੰਦਰ ਹੰਕਾਰ ਹੈ, ਉਦੋਂ ਤੱਕ ਓਮ, ਹਰੀ, ਈਸ਼ਵਰ, ਰਾਮ ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ ਰੱਬ, ਕਣ-ਕਣ ’ਚ ਹੁੰਦਾ ਹੋਇਆ ਵੀ ਨਜ਼ਰ ਨਹੀਂ ਆਉਂਦਾ।

ਖੁਦੀ ਨੂੰ ਮਿਟਾਉਣਾ ਪੈਂਦਾ ਹੈ ਤਾਂ ਖੁਦਾ ਨਜ਼ਰ ਆਉਂਦਾ ਹੈ ਹੁਣ ਤੁਸੀਂ ਆਪਣੇ ਅੰਦਰ ਤੋਂ ਹੰਕਾਰ ਨੂੰ ਖ਼ਤਮ ਕਰ ਲਵੋਂਗੇ ਤਾਂ ਹੀ ਪ੍ਰਭੂ ਪਰਮਾਤਮਾ ਮਿਲ ਸਕਦਾ ਹੈ ‘ਚਾਖਾ ਚਾਹੇ ਪ੍ਰੇਮ ਰਸ, ਰਾਖਾ ਚਾਹੇ ਮਾਨ, ਏਕ ਮਿਆਨ ਮੇ ਦੋ ਖੜਗ ਦੇਖਾ ਸੁਣਾ ਨਾ ਕਾਨ’’ ਕਬੀਰ ਸਾਹਿਬ ਜੀ ਦੇ ਇਹ ਬਚਨ ਹਨ ਕਿ ਜਿਸ ਤਰ੍ਹਾਂ ਇੱਕ ਮਿਆਨ ’ਚ ਦੋ ਤਲਵਾਰਾਂ ਨਹੀਂ ਆਉਂਦੀਆਂ, ਉਸੇ ਤਰ੍ਹਾ ਇੱਕ ਹੀ ਸਰੀਰ ’ਚ ਹੰਕਾਰ ਤੇ ਪ੍ਰਭੂ ਦਾ ਪਿਆਰ ਇਕੱਠੇ ਨਹੀਂ ਰਹਿ ਸਕਦੇ ਜਦੋਂ ਆਦਮੀ ਆਪਣੀ ਈਗੋ, ਆਪਣੇ ਹੰਕਾਰ ਨੂੰ ਬਹੁਤ ਉੱਚਾ ਕਰ ਲੈਂਦਾ ਹੈ, ਬਹੁਤ ਵਧਾ ਲੈਂਦਾ ਹੈ, ਤਾਂ ਫਿਰ ਪ੍ਰਭੂ ਤੱਕ ਜਾਣ ਦੇ ਰਸਤੇ ’ਚ ਬਹੁਤ ਰੁਕਾਵਟਾਂ ਪੈਦਾ ਹੋ ਜਾਂਦੀਆਂ ਹਨ ਕਿਉਂਕਿ ਇਨਸਾਨ ਦੀ ਸੋਚ ਹੇਠਾਂ ਆਉਂਦੀ ਹੀ ਨਹੀਂ, ਦੀਨਤਾ-ਨਿਮਰਤਾ ਭਾਉਂਦੀ ਹੀ ਨਹੀਂ ਜਦੋਂ ਤੱਕ ਦੀਨਤਾ-ਨਿਮਰਤਾ ਨਹੀਂ ਆਵੇਗੀ ਓਦੋਂ ਤੱਕ ਪਰਮ ਪਿਤਾ ਪਰਮਾਤਮਾ ਦੇ ਦਰਸ਼ਨ ਹੋ ਨਹੀਂ ਸਕਦੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ