ਲਾਹੌਰ | ਪਾਕਿਸਤਾਨ ਕ੍ਰਿਕਟ ਬੋਰਡ ਦੇ ਨਵੇਂ ਪ੍ਰਬੰਧ ਡਾਇਰੈਕਟਰ ਵਸੀਮ ਖਾਨ ਦਾ ਮੰਨਣਾ ਹੈ ਕਿ ਨੇੜਲੇ ਭਵਿੱਖ ‘ਚ ਭਾਰਤ ਤੇ ਪਾਕਿਸਤਾਨ ਦਰਮਿਆਨ ਦੁਵੱਲੀ ਕ੍ਰਿਕਟ ਸੀਰੀਜ ਖੇਡ ਜਾਣ ਦੀ ਸੰਭਾਵਨਾ ਬਹੁਤ ਘੱਟ ਹੈ ਪਰ ਦੋਵੇਂ ਟੀਮਾਂ ਨੂੰ ਮੈਦਾਨ ‘ਤੇ ਲਿਆਉਣ ਲਈ ਨਵੀਂ ਰਣਨੀਤੀ ਅਪਣਾਉਣ ਦੀ ਜ਼ਰੂਰਤ ਹੈ
ਲੇਸਟਰਸ਼ਾਇਰ ਕਾਊਂਟੀ ਕ੍ਰਿਕਟ ਕਲੱਬ ਦੇ ਸਾਬਕਾ ਮੁੱਖ ਕਾਰਜਕਾਰੀ ਅਧਿਕਾਰੀ ਵਸੀਮ ਖਾਨ ਨੇ ਇਸ ਹਫਤੇ ਪੀਸੀਬੀ ਦੇ ਪ੍ਰਬੰਧ ਡਾਇਰੈਕਟਰ ਦਾ ਅਹੁਦਾ ਸੰਭਾਲਣ ਤੋਂ ਬਾਅਦ ਲਾਹੌਰ ‘ਚ ਪੱਤਰਕਾਰਾਂ ਨੂੰ ਇਹ ਗੱਲ ਕਹੀ ਵਸੀਮ ਖਾਨ ਨੇ ਭਾਰਤ-ਪਾਕਿਸਤਾਨ ਦਰਮਿਆਨ ਕ੍ਰਿਕਟ ਖੇਡੇ ਜਾਣ ਸਬੰਧੀ ਸਵਾਲ ਪੁੱਛੇ ਜਾਣ ‘ਤੇ ਕਿਹਾ ਕਿ ਇਹ ਇੱਕ ਬਹੁਤ ਵੱਡੀ ਚੁਣੋਤੀ ਹੈ ਤੇ ਮੈਨੂੰ ਨਹੀਂ ਲੱਗਦਾ ਕਿ ਇਸ ਦਾ ਹੱਲ ਛੇਤੀ ਨਿੱਕਲੇਗਾ ਭਾਰਤ ‘ਚ ਚੋਣਾਂ ਹੋਣ ਵਾਲੀਆ ਹਨ ਇਸ ਲਈ ਨੇੜਲੇ ਭਵਿੱਖ ‘ਚ ਕੂਝ ਨਹੀਂ ਹੋਣ ਵਾਲਾ ਹੈ ਪਰ ਪੀਸੀਬੀ ਪ੍ਰਧਾਨ ਅਹਿਸਾਨ ਮਨੀ ਅਤੇ ਅਸੀਂ ਸਾਰਿਆਂ ਨੇ ਭਾਰਤ ਨਾਲ ਗੱਲਬਾਤ ਸ਼ੁਰੂ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ ਤੇ ਕਰ ਰਹੇ ਹਾਂ
ਪੀਸੀਬੀ ਦੇ ਪ੍ਰਬੰਧ ਡਾਇਰੈਕਟਰ ਨੇ ਕਿਹਾ ਕਿ ਅਸੀਂ ਲਗਾਤਾਰ ਭਾਰਤ ਨਾਲ ਕ੍ਰਿਕਟ ਖੇਡਣ ਨੂੰ ਲੈ ਕੇ ਕਹਿੰਦੇ ਰਹਿੰਦੇ ਹਾਂ ਪਰ ਸਾਨੂੰ ਅਜਿਹੀਆਂ ਸਥਿਤੀਆਂ ਬਣਾਉਣ ਦੀ ਜ਼ਰੂਰਤ ਹੈ ਕਿ ਜਦੋਂ ਭਾਰਤ ਵੱਲੋਂ ਵੀ ਕ੍ਰਿਕਟ ਖੇਡਣ ਦੀ ਤਜਵੀਜ਼ ਆਵੇ ਇਹ ਕਾਫੀ ਦੁੱਖ ਵਾਲੀ ਗੱਲ ਹੈ ਕਿ ਅਸੀਂ ਭਾਰਤ ਖਿਲਾਫ ਨਹੀਂ ਖੇਡ ਰਹੇ ਹਾਂ ਪਰ ਇਨ੍ਹਾਂ ਸਾਰਿਆਂ ਦੇ ਬਾਵਜ਼ੂਦ ਜਿੰਦਗੀ ਚੱਲ ਰਹੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।