ਲਖਨਊ ‘ਚ ਤੇਂਦੁਆ ਨੇ ਮਚਾਇਆ ਤਾਂਡਵ, ਲੋਕਾਂ ’ਚ ਦਹਿਸ਼ਤ, ਜਾਣੋ ਕੀ ਹੈ ਮਾਮਲਾ

Leopard in Lucknow

ਲੋਕਾਂ ’ਚ ਦਹਿਸ਼ਤ ਦਾ ਮਾਹੌਲ

ਲਖਨਊ (ਏਜੰਸੀ)। ਰਾਜਧਾਨੀ ਲਖਨਊ ‘ਚ ਘਰਾਂ ਦੀਆਂ ਛੱਤਾਂ ‘ਤੇ ਤੇਂਦੁਆ ਦੇ ਦਿਸਣ ਨਾਲ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਹੈ। ਲੋਕਾਂ ਦੇ ਘਰਾਂ ਦੀਆਂ ਛੱਤਾਂ ‘ਤੇ ਪਹੁੰਚ ਕੇ ਦਹਿਸ਼ਤ ਫੈਲਾਉਣ ਵਾਲਾ ਤੇਂਦੁਆ ਲਾਪਤਾ ਹੈ। ਤੇਂਦੁਆ ਨੂੰ ਅਜੇ ਤੱਕ ਫੜਿਆ ਨਹੀਂ ਗਿਆ ਹੈ। ਉਹ ਕਿਸੇ ਨੂੰ ਦਿਸ ਨਹੀਂ ਰਿਹਾ। ਹੁਣ ਤੇਂਦੁਆ ਆਪਣੇ ਇਲਾਕੇ ਵਿੱਚ ਪਰਤ ਆਇਆ ਹੈ ਜਾਂ ਫਿਰ ਘਾਤ ਲਗਾ ਕੇ ਸ਼ਿਕਾਰ ਦੀ ਭਾਲ ਕਰ ਰਿਹਾ ਹੈ, ਇਹ ਪਤਾ ਨਹੀਂ ਲੱਗ ਸਕਿਆ। ਲਖਨਊ ਦੇ ਵੱਖ-ਵੱਖ ਇਲਾਕਿਆਂ ‘ਚ ਤੇਂਦੁਆ ਘੁੰਮਦਾ ਦੇਖਿਆ ਗਿਆ ਹੈ, ਜਿਸ ਕਾਰਨ ਲੋਕਾਂ ‘ਚ ਇਹ ਡਰ ਵੀ ਬਣਿਆ ਹੋਇਆ ਹੈ ਕਿ ਕਿਤੇ ਇਕ ਤੋਂ ਵੱਧ ਤੇਂਦੁਏ ਲਖਨਊ ‘ਚ ਦਾਖਲ ਤਾਂ ਨਹੀਂ ਹੋ ਗਏ।

ਕਈ ਲੋਕ ਨੂੰ ਜ਼ਖਮੀ ਕਰ ਚੁੱਕਿਆ ਹੈ ਤੇਂਦੁਆ

ਇਸ ਦਾ ਵੀਡੀਓ ਵੀ ਵਾਇਰਲ ਹੋ ਗਿਆ ਹੈ। ਇਹ ਤੇਂਦੁਆ ਲਖਨਊ ਦੇ ਇੰਦਰਾ ਨਗਰ ਇਲਾਕੇ ‘ਚ ਵੀ ਦੇਖਿਆ ਗਿਆ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਤੇਂਦੁਆ ਕੰਧਾਂ ‘ਤੇ ਚੜ੍ਹ ਕੇ ਅਤੇ ਛੱਤਾਂ ‘ਤੇ ਆਸਾਨੀ ਨਾਲ ਛਾਲ ਮਾਰ ਕੇ ਇਸ ਤੱਕ ਪਹੁੰਚ ਰਿਹਾ ਹੈ। ਪਿਛਲੇ ਚਾਰ ਦਿਨਾਂ ਤੋਂ ਰਾਜਧਾਨੀ ਦੇ ਕੁਝ ਇਲਾਕਿਆਂ ‘ਚ ਤੇਂਦੁਆ ਦੇਖਿਆ ਜਾ ਰਿਹਾ ਹੈ।

ਕੁਝ ਥਾਵਾਂ ‘ਤੇ ਚੀਤੇ ਦੇ ਹਮਲੇ ਦੀ ਵੀ ਸੂਚਨਾ ਹੈ, ਜਿਸ ‘ਚ ਕੁਝ ਲੋਕ ਜ਼ਖਮੀ ਹੋਏ ਹਨ। ਹਾਲਾਂਕਿ ਵਾਇਰਲ ਵੀਡੀਓ ‘ਤੇ ਡੀਐਫਓ ਰਵੀ ਕੁਮਾਰ ਸਿੰਘ ਦਾ ਕਹਿਣਾ ਹੈ ਕਿ ਇਹ ਵੀਡੀਓ ਲਖਨਊ ਦੀ ਨਹੀਂ ਲੱਗਦੀ। ਫਿਰ ਵੀ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਦੂਜੇ ਪਾਸੇ ਲਖਨਊ ਦੇ ਰਾਮ ਰਾਮ ਬੈਂਕ ਚੌਰਾਹੇ ‘ਤੇ ਕੁਝ ਲੋਕਾਂ ਨੇ ਤੇਂਦੁਏ ਨੂੰ ਦੇਖਣ ਦੀ ਜਾਣਕਾਰੀ ਦਿੱਤੀ ਹੈ।

ਤੇਂਦੁਏ ਦੀ ਵਜ੍ਹਾ ਕਾਰਨ ਲੋਕ ਦਹਿਸ਼ਤ ’ਚ

ਜੰਗਲਾਤ ਵਿਭਾਗ ਵੱਲੋਂ ਇਲਾਕੇ ’ਚ ਪਿੰਜਰਾ ਲਾਇਆ ਗਿਆ ਹੈ। ਇਸ ਸਮੇਂ ਆਦਿਲ ਨਗਰ ਇਲਾਕੇ ਦੀ ਗਲੀ ’ਚ ਸਨਾਟਾ ਛਾਇਆ ਹੋਇਆ ਹੈ। ਤੇਂਦੁਏ ਦੀ ਵਜ੍ਹਾ ਕਾਰਨ ਲੋਕ ਦਹਿਸ਼ਤ ’ਚ ਹਨ। ਜੰਗਲਾਤ ਵਿਭਾਗ ਦੇ ਕਰਮਚਾਰੀਆਂ ਦਾ ਕਹਿਣਾ ਹੈ ਕਿ ਅਫਵਾਹਾਂ ਫੈਲੀਆਂ ਹੋਈਆਂ ਹਨ। ਕੋਈ ਕਹਿ ਰਿਹਾ ਹੈ ਕਿ ਤੇਂਦੁਆ ਦੇਖਿਆ ਹੈ, ਕੋਈ ਕਹਿ ਰਿਹਾ ਹੈ ਉਥੇ ਦੇਖਿਆ ਹੈ ਪਰ ਪਿਛਲੇ ੫੦ ਘੰਟਿਆਂ ਤੋਂ ਵੱਧ ਸਮਾਂ ਹੋ ਗਿਆ ਹੈ ਤੇਂਦੁਆ ਕਿਤੇ ਵੀ ਨਜ਼ਰ ਨਹੀਂ ਆਇਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ