ਵੈਸਟਇੰਡੀਜ਼ ਦੇ ਧਾਕੜ ਬੱਲੋਬਾਜ਼ ਲੇਂਡਸ ਸਿਮੰਸ ਤੇ ਦਿਨੇਸ਼ ਰਾਮਦੀਨ ਨੇ ਲਿਆ ਸੰਨਿਆਸ

ਵੈਸਟਇੰਡੀਜ਼ ਦੇ ਧਾਕੜ ਬੱਲੋਬਾਜ਼ ਲੇਂਡਸ ਸਿਮੰਸ ਤੇ ਦਿਨੇਸ਼ ਰਾਮਦੀਨ ਨੇ ਲਿਆ ਸੰਨਿਆਸ

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਵੈਸਟਇੰਡੀਜ਼ ਦੇ ਦੋ ਧਾਕੜ ਬੱਲੇਬਾਜ਼ ਲੈਂਡਸ ਸਿਮੰਸ ਤੇ ਦਿਨੇਸ਼ ਰਾਮਦੀਨ ਨੇ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ। ਇਹ ਦੋਵੇਂ ਖਿਡਾਰੀ ਭਾਰਤ ਨਾਲ ਖੇਡਣ ਵਾਲੀ ਟੀਮ ਦਾ ਹਿੱਸਾ ਨਹੀਂ ਸਨ। ਇਨ੍ਹਾਂ ਦੋਵਾਂ ਬੱਲੇਬਾਜ਼ਾਂ ਨੇ ਕੌਮਾਂਤਰੀ ਕ੍ਰਿਕਟ ’ਚ ਖੂਬ ਦੌੜਾਂ ਬਣਾਈਆਂ ਹਨ। ਵੈਸਟਇੰਡੀਜ਼ ਦੇ ਇਨ੍ਹਾਂ ਦੋਵਾਂ ਬੱਲੇਬਾਜਾਂ ਨੇ ਇੱਕ ਹੀ ਦਿਨ ਸੰਨਿਆਸ ਲੈਣ ਦਾ ਫੈਸਲਾ ਕੀਤਾ। (Lendl Simmons Ramdin Retire)

ਸਾਬਕਾ ਕਪਤਾਨ ਦਿਨੇਸ਼ ਰਾਮਦੀਨ

ਵੈਸਟਇੰਡੀਜ਼ ਦੇ ਸਾਬਕਾ ਕਪਤਾਨ ਦਿਨੇਸ਼ ਰਾਮਦੀਨ ਨੇ ਆਪਣੇ ਕੈਰੀਅਰ ’ਚ ਕਈ ਉਤਰਾਅ ਚੜਾਅ ਵੀ ਵੇਖੇ ਹਨ। ਉਸ ਨੇ 2005 ’ਚ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। 37 ਸਾਲ ਦੇ ਰਾਮਦੀਨ ਨੇ ਆਪਣੇ ਇੰਸਟਾਗ੍ਰਾਮ ਪੋਸਟ ’ਚ ਸੰਨਿਆਸ ਦਾ ਐਲਾਨ ਕੀਤਾ। ਉਸ ਨੇ 2019 ਤੋਂ ਬਾਅਦ ਕੋਈ ਕੌਮਾਂਤਰੀ ਮੈਚ ਨਹੀਂ ਖੇਡਿਆ ਸੀ। ਉਹ 2012 ਤੇ 2016 ਦੇ ਟੀ-20 ਵਿਸ਼ਵ ਕੱਪ ’ਚ ਵੈਸਟਇੰਡੀਜ਼ ਦੀ ਟੀਮ ਦਾ ਹਿੱਸਾ ਰਹੇ ਹਨ। (Lendl Simmons Ramdin Retire )

ਧਮਾਕੇਦਾਰ ਬੱਲੇਬਾਜ਼ ਲੇਂਡਸ ਸਿਮੰਸ

ਵੈਸਟਇੰਡੀਜ਼ ਦੇ ਧਮਾਕੇਦਾਰ ਬੱਲੇਬਾਜ਼ ਲੇਂਡਸ ਸਿਮੰਸ ਆਪਣੀ ਹਮਲਾਵਾਰ ਬੱਲੇਬਾਜ਼ੀ ਲਈ ਜਾਣ ਜਾਂਦੇ ਹਨ। ਆਪਣੇ ਕੈਰੀਅਰ ਦੌਰਾਨ ਉਸ ਨੇ ਕਈ ਰਿਕਾਰਡ ਬਣਾਏ ਹਨ। ਸਿਮੰਸ ਨੇ ਟੀ-20 ਆਈਪੀਐਲ ਦੌਰਾਨ ਖੂਬ ਦੌੜਾਂ ਬਣਾਈਆਂ ਹਨ ਤੇ ਉਸ ਨੇ 29 ਮੈਚਾਂ ’ਚ 1079 ਦੌੜਾਂ ਬਣਾਈਆਂ ਹਨ ਜਿਸ ’ਚ ਇੱਕ ਸੈਂਕੜਾ ਤੇ 11 ਅਰਧ ਸੈਂਕੜੇ ਸ਼ਾਮਲ ਹਨ। ਉਨ੍ਹਾਂ ਨੇ ਵੈਸਟਇੰਡੀਜ਼ ਲਈ ਖੇਡਦਿਆਂ ਕਈ ਰਿਕਾਰਡ ਬਣਾਏ ਤੇ ਬਹੁਤ ਸਾਰੇ ਮੈਚ ਜਿਤਾਏ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here