ਸਾਡੇ ਨਾਲ ਸ਼ਾਮਲ

Follow us

15.5 C
Chandigarh
Monday, February 9, 2026
More
    Home Breaking News Medical Colle...

    Medical College Lehragaga: ਬਾਬਾ ਹੀਰਾ ਸਿੰਘ ਭੱਠਲ ਕਾਲਜ ਨੂੰ ਮੈਡੀਕਲ ਕਾਲਜ ਬਣਾਉਣ ਲਈ MOU ਸਾਈਨ ਹੋਣ ’ਤੇ ਇਲਾਕੇ ’ਚ ਖੁਸ਼ੀ ਦੀ ਲਹਿਰ

    Medical College Lehragaga
    Medical College Lehragaga: ਬਾਬਾ ਹੀਰਾ ਸਿੰਘ ਭੱਠਲ ਕਾਲਜ ਨੂੰ ਮੈਡੀਕਲ ਕਾਲਜ ਬਣਾਉਣ ਲਈ MOU ਸਾਈਨ ਹੋਣ ’ਤੇ ਇਲਾਕੇ ’ਚ ਖੁਸ਼ੀ ਦੀ ਲਹਿਰ

    ਇਲਾਜ ਲਈ ਦੂਰ ਦਰਾਜ਼ ਸ਼ਹਿਰਾਂ ਵੱਲ ਨਹੀਂ ਲਗਾਉਣੀ ਪਵੇਗੀ ਦੌੜ: ਅਜੇ ਕੁਮਾਰ ਠੋਲੀ

    ਲਹਿਰਾਗਾਗਾ (ਰਾਜ ਸਿੰਗਲਾ)। ਲਹਿਰਾਗਾਗਾ ਦੇ ਇਤਿਹਾਸ ’ਚ ਅੱਜ ਉਸ ਵੇਲੇ ਇੱਕ ਨਵਾਂ ਅਧਿਆਏ ਜੁੜ ਗਿਆ ਜਦੋਂ ਸਥਾਨਕ ਬਾਬਾ ਹੀਰਾ ਸਿੰਘ ਭੱਠਲ ਇੰਜੀਨੀਅਰਿੰਗ ਕਾਲਜ ਨੂੰ ਹੁਣ ਮੈਡੀਕਲ ਕਾਲਜ ਵਿੱਚ ਤਬਦੀਲ ਕਰਨ ਲਈ ਅਧਿਕਾਰਤ ਤੌਰ ‘ਤੇ MOU (ਸਹਿਮਤੀ ਪੱਤਰ) ਸਾਈਨ ਕੀਤਾ ਗਿਆ। ਇਸ ਫੈਸਲੇ ਨਾਲ ਪੂਰੇ ਇਲਾਕੇ ਵਿੱਚ ਜਸ਼ਨ ਦਾ ਮਾਹੌਲ ਹੈ ਅਤੇ ਲੋਕਾਂ ਵੱਲੋਂ ਸਰਕਾਰ ਦੇ ਇਸ ਕਦਮ ਦਾ ਭਰਪੂਰ ਸਵਾਗਤ ਕੀਤਾ ਜਾ ਰਿਹਾ ਹੈ।

    ਵੱਡੀ ਗਿਣਤੀ ਵਿੱਚ ਲੋਕਾਂ ਵੱਲੋਂ ਮੂੰਹ ਮਿੱਠਾ ਕਰਵਾ ਕੇ, ਪਟਾਕੇ ਚਲਾ ਕੇ ਅਤੇ ਇਕ ਦੂਜੇ ਨੂੰ ਵਧਾਈਆਂ ਦੇ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਜੇ ਕੁਮਾਰ ਠੋਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਸਭ ਕੁਝ ਕੈਬਿਨਟ ਮੰਤਰੀ ਬਰਿੰਦਰ ਗੋਇਲ ਦੀ ਲਗਾਤਾਰ ਮਿਹਨਤ ਅਤੇ ਯਤਨਾ ਦਾ ਨਤੀਜਾ ਹੈ, ਜਿਨ੍ਹਾਂ ਦੀ ਬਦੌਲਤ ਅੱਜ ਇਹ ਇਤਿਹਾਸਕ MOU ਸਾਈਨ ਹੋ ਸਕਿਆ।

    ਇਹ ਵੀ ਪੜ੍ਹੋ: Free Pilgrimage Bus: ਮੁੱਖ ਮੰਤਰੀ ਤੀਰਥ ਯਾਤਰਾ ਬੱਸੋ ਨੂੰ ਚੇਅਰਮੈਨ ਜੱਸੀ ਸੋਹੀਆਂ ਵਾਲਾ ਤੇ ਕਪਿਲ ਮਾਨ ਨੇ ਕੀਤਾ ਰਵਾ…

    ਉਹਨਾਂ ਕਿਹਾ ਕਿ ਮੈਡੀਕਲ ਕਾਲਜ ਬਣਨ ਨਾਲ ਜਲਦੀ ਹੀ ਡਾਕਟਰਾਂ ਵੱਲੋਂ ਇਲਾਕੇ ਦੇ ਲੋਕਾਂ ਨੂੰ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ। ਹੁਣ ਹਲਕਾ ਲਹਿਰਾ ਅਤੇ ਨਾਲ ਲੱਗਦੇ ਇਲਾਕਿਆਂ ਦੇ ਲੋਕਾਂ ਨੂੰ ਇਲਾਜ ਲਈ ਦੂਰ-ਦਰਾਡੇ ਸ਼ਹਿਰਾਂ ਵੱਲ ਦੌੜ ਨਹੀਂ ਲਗਾਉਣੀ ਪਵੇਗੀ, ਸਗੋਂ ਆਪਣੇ ਹੀ ਸ਼ਹਿਰ ਵਿੱਚ ਸਸਤਾ ਅਤੇ ਵਧੀਆ ਇਲਾਜ ਉਪਲੱਬਧ ਹੋਵੇਗਾ। ਅਜੇ ਕੁਮਾਰ ਠੋਲੀ ਨੇ ਹੋਰ ਕਿਹਾ ਕਿ ਆਮ ਆਦਮੀ ਪਾਰਟੀ ਨੇ ਜੋ ਵਾਅਦੇ ਲੋਕਾਂ ਨਾਲ ਕੀਤੇ ਸਨ, ਉਹਨਾਂ ਨੂੰ ਅਮਲ ਵਿੱਚ ਲਿਆ ਕੇ ਦਿਖਾਇਆ ਗਿਆ ਹੈ। ਇਸ ਮੌਕੇ ਸ਼ਹਿਰ ਦੇ ਆਮ ਲੋਕਾਂ ਵੱਲੋਂ ਇਕ ਦੂਜੇ ਦਾ ਮੂੰਹ ਮਿੱਠਾ ਕਰਵਾ ਕੇ ਅਤੇ ਖੁਸ਼ੀ ਸਾਂਝੀ ਕਰਕੇ ਇਸ ਇਤਿਹਾਸਕ ਫੈਸਲੇ ਦਾ ਸਵਾਗਤ ਕੀਤਾ ਗਿਆ।