Health Tips: ਹਰ ਰੋਜ਼ ਅਸੀਂ ਸਵੇਰੇ ਉੱਠ ਕੇ ਚਾਹ ਪੀਂਦੇ ਹਾਂ ਪਰ ਕੀ ਤੁਸੀਂ ਜਾਣਦੇ ਹੋ ਕਿ ਜ਼ਿਆਦਾ ਚਾਹ ਪੀਣ ਨਾਲ ਤੁਹਾਡੀਆਂ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਕਈ ਸਰੀਰਕ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਕਈ ਢਾਬਿਆਂ ਜਾਂ ਹੋਟਲਾਂ ਵਿੱਚ ਜਾਂ ਅਸੀਂ ਕਹਿ ਸਕਦੇ ਹਾਂ ਕਿ ਕੁਝ ਘਰਾਂ ਵਿੱਚ ਵੀ ਇੱਕ ਵਾਰ ਚਾਹ ਬਣਾ ਕੇ ਰੱਖ ਲੈਂਦੇ ਹਨ ਅਤੇ ਉਸਨੂੰ ਵਾਰ-ਵਾਰ ਚਾਹ ਗਰਮ ਕਰਕੇ ਦਿੰਦੇ ਹਨ ਜਾਂ ਪੀਂਦੇ ਹਨ। ਇਹ ਸਿਹਤ ਲਈ ਠੀਕ ਨਹੀਂ ਹੈ?
ਇਹ ਵੀ ਪੜ੍ਹੋ : ਪੁਲਿਸ ਤੇ ਬਦਮਾਸ਼ਾਂ ਵਿਚਾਲੇ ਹੋਈ ਮੁੱਠਭੇੜ, ਚੱਲੀਆਂ ਅੰਨ੍ਹੇਵਾਹ ਗੋਲੀਆਂ
ਇਕ ਰਿਪੋਰਟ ਦੇ ਅਨੁਸਾਰ, ਜੇਕਰ ਤੁਸੀਂ ਚਾਹ ਨੂੰ ਤੁਰੰਤ ਯਾਨੀ ਪੰਦਰਾਂ ਤੋਂ ਵੀਹ ਮਿੰਟ ਪਹਿਲਾਂ ਤਿਆਰ ਕੀਤਾ ਹੈ, ਤਾਂ ਤੁਸੀਂ ਇਸਨੂੰ ਦੁਬਾਰਾ ਗਰਮ ਕਰ ਸਕਦੇ ਹੋ। ਇਸ ਨਾਲ ਕੋਈ ਨੁਕਸਾਨ ਨਹੀਂ ਹੈ। ਦੂਜੇ ਪਾਸੇ ਮਾਹਿਰਾਂ ਦਾ ਕਹਿਣਾ ਹੈ ਕਿ ਬਿਹਤਰ ਹੋਵੇਗਾ ਕਿ ਹਮੇਸ਼ਾ ਤਾਜ਼ੀ ਚਾਹ ਪੀਓ ਨਾ ਕਿ ਇਸਨੂੰ ਦੁਬਾਰਾ ਗਰਮ ਕਰੋ। ਜੇਕਰ ਤੁਹਾਡੀ ਤੁਰੰਤ ਦੀ ਬਣਾਈ ਗਈ ਚਾਹ ਠੰਢੀ ਹੋ ਗਈ ਹੈ ਤਾਂ ਤੁਸੀਂ ਇਸ ਨੂੰ ਗਰਮ ਕਰਕੇ ਪੀ ਸਕਦੇ ਹੋ ਪਰ ਇਸ ਦੀ ਆਦਤ ਨਾ ਬਣਾਓ।
ਸਿਹਤ ਮਾਹਿਰਾਂ ਦੇ ਅਨੁਸਾਰ, ਜੇਕਰ ਤੁਹਾਨੂੰ ਚਾਹ ਤਿਆਰ ਕੀਤੇ 4 ਘੰਟੇ ਹੋ ਗਏ ਹਨ, ਤਾਂ ਗਲਤੀ ਨਾਲ ਵੀ ਇਸ ਦੀ ਵਰਤੋਂ ਦੁਬਾਰਾ ਨਾ ਕਰੋ। ਕਿਉਂਕਿ ਇਸ ਨਾਲ ਸਰੀਰ ਨੂੰ ਬਹੁਤ ਨੁਕਸਾਨ ਹੋ ਸਕਦਾ ਹੈ। ਇਸ ਨਾਲ ਬੈਕਟੀਰੀਆ ਫੈਲਣ ਦਾ ਡਰ ਰਹਿੰਦਾ ਹੈ। ਬੈਕਟੀਰੀਆ ਕੁਝ ਘੰਟਿਆਂ ਵਿੱਚ ਫੈਲਣਾ ਸ਼ੁਰੂ ਹੋ ਜਾਂਦਾ ਹੈ। ਦੁੱਧ ਵਾਲੀ ਚਾਹ ਵਿੱਚ ਬੈਕਟੀਰੀਆ ਬਹੁਤ ਤੇਜ਼ੀ ਨਾਲ ਫੈਲਦਾ ਹੈ। ਗਲਤੀ ਨਾਲ ਵੀ ਦੁੱਧ ਦੀ ਚਾਹ ਨੂੰ ਦੁਬਾਰਾ ਗਰਮ ਕਰਕੇ ਨਹੀਂ ਪੀਣਾ ਚਾਹੀਦਾ।
ਦੁੱਧ ਦੀ ਚਾਹ ਨਾਲ ਇੰਨੀ ਸਮੱਸਿਆ ਕਿਉਂ? Health Tips:
ਤੁਹਾਨੂੰ ਦੱਸ ਦੇਈਏ ਕਿ ਜ਼ਿਆਦਾਤਰ ਲੋਕ ਦੁੱਧ ਵਾਲੀ ਚਾਹ ਪੀਣਾ ਪਸੰਦ ਕਰਦੇ ਹਨ। ਦੁੱਧ ਦੀ ਚਾਹ ਵਿੱਚ ਚੀਨੀ ਹੋਣ ਕਾਰਨ ਬੈਕਟੀਰੀਆ ਵੱਧ ਪੈਦਾ ਹੁੰਦੇ ਹਨ। ਜਦੋਂ ਤੁਸੀਂ ਦੁੱਧ ਅਤੇ ਚੀਨੀ ਨਾਲ ਚਾਹ ਬਣਾਉਂਦੇ ਹੋ, ਤਾਂ ਇਹ ਤੁਰੰਤ ਬਾਸੀ ਅਤੇ ਖਰਾਬ ਹੋ ਜਾਂਦੀ ਹੈ। ਗਰਮੀਆਂ ਦੇ ਮੌਸਮ ‘ਚ ਤਾਪਮਾਨ ਵਧ ਜਾਂਦਾ ਹੈ, ਜਿਸ ਕਾਰਨ ਚਾਹ ਬਹੁਤ ਜਲਦੀ ਖਰਾਬ ਹੋ ਜਾਂਦੀ ਹੈ। ਇਹ ਸੱਚ ਹੈ ਕਿ ਜੇਕਰ ਤੁਸੀਂ ਠੰਢੀ ਚਾਹ ਨੂੰ ਗਰਮ ਕਰਕੇ ਪੀਂਦੇ ਹੋ ਤਾਂ ਇਹ ਤੁਹਾਡੇ ਸਰੀਰ ਨੂੰ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ। ਇਸ ਲਈ, ਖਾਸ ਕਰਕੇ ਗਰਮੀਆਂ ਵਿੱਚ, ਅਜਿਹਾ ਬਿਲਕੁਲ ਨਾ ਕਰੋ।
ਨੋਟ : ਇਸ ਲੇਖ ’ਚ ਦੱਸੀ ਗਈ ਵਿਧੀ, ਤਰੀਕੇ ਤੇ ਸੁਝਾਅ ’ਤੇ ਅਮਲ ਕਰਨ ਤੋਂ ਪਹਿਲਾਂ ਡਾਕਟਰ ਤੋਂ ਸਲਾਹ ਜ਼ਰੂਰ ਲਵੋ। ਸੱਚ ਕਹੂੰ ਇਸ ਦੀ ਪੁਸ਼ਟੀ ਨਹੀ ਕਰਦਾ।