ਪੱਤਾ ਗੋਭੀ ਵਿਦ ਅੰਗੂਰ
ਸਮੱਗਰੀ: ਅੱਧਾ ਕੱਪ ਬਰੀਕ ਕੱਟੀ ਪੱਤਾ ਗੋਭੀ, ਅੱਧੀ ਬਰੀਕ ਕੱਟੀ ਸ਼ਿਮਲਾ ਮਿਰਚ, ਦੋ ਹਰੀਆਂ ਮਿਰਚਾਂ, ਇੱਕ ਕੱਪ ਹਰੇ ਤੇ ਕਾਲੇ ਅੰਗੂਰ, ਨਮਕ ਅਤੇ ਨਿੰਬੂ ਸਵਾਦ ਅਨੁਸਾਰ, ਇੱਕ ਛੋਟਾ ਚਮਚ ਤੇਲ, ਤੜਕੇ ਲਈ ਰਾਈ
ਤਰੀਕਾ: ਪੱਤਾ ਗੋਭੀ ਨੂੰ ਧੋ ਕੇ ਦੋ ਹਿੱਸਿਆਂ ’ਚ ਵੰਡ ਲਓ ਦੋ ਵੱਡੇ ਪੱਤੇ ਬਾਹਰੀ ਹਿੱਸੇ ’ਚੋਂ ਕੱਢ ਕੇ ਰੱਖ ਲਓ ਸਜਾਵਟ ਲਈ ਹੁਣ ਲਗਭਗ ਅੱਧਾ ਕੱਪ ਪੱਤਾ ਗੋਭੀ ਬਰੀਕ ਕੱਟ ਲਓ ਪੱਤਾ ਗੋਭੀ ਦੇ ਦੋਵੇਂ ਪੱਤਿਆਂ ਨੂੰ ਫਰਿੱਜ ’ਚ ਰੱਖੋ ਹੁਣ ਅੰਗੂਰ ਵੀ ਕੱਟ ਲਓ ਸ਼ਿਮਲਾ ਮਿਰਚ
ਮੱਧਮ ਆਕਾਰ ’ਚ ਕੱਟੋ
ਇੱਕ ਕੜਾਹੀ ’ਚ ਤੇਲ ਪਾ ਕੇ ਉਸ ’ਚ ਸ਼ਿਮਲਾ ਮਿਰਚ ਦੇ ਟੁਕੜਿਆਂ ਨੂੰ ਪਾਓ ਤੇ ਇੱਕ ਮਿੰਟ ਲਈ ਹਿਲਾਓ ਅਤੇ ਪਲੇਟ ’ਚ ਕੱਢ ਲਓ ਹੁਣ ਇਸੇ ਤੇਲ ’ਚ ਦੋ ਹਰੀਆਂ ਮਿਰਚਾਂ ਬਾਰੀਕ ਕੱਟ ਕੇ ਪਾਓ ਇੱਕ ਮਿੰਟ ਰੱਖੋ ਅਤੇ ਗੈਸ ਬੰਦ ਕਰ ਦਿਓ
ਹੁਣ ਤੇਲ ਨੂੰ ਛਾਣ ਲਓ ਤਾਂ ਕਿ ਮਿਰਚ ਦੇ ਟੁਕੜੇ ਵੱਖ ਹੋ ਜਾਣ ਹੁਣ ਇੱਕ ਵੱਡੀ ਪਲੇਟ ਜਾਂ ਬਾਊਲ ’ਚ ਪੱਤਾ ਗੋਭੀ, ਸ਼ਿਮਲਾ ਮਿਰਚ ਦੇ ਟੁਕੜੇ, ਅੰਗੂਰ, ਥੋੜ੍ਹਾ ਨਿੰਬੂ ਦਾ ਰਸ ਅਤੇ ਨਮਕ ਮਿਲਾ ਕੇ ਰੱਖੋ ਫਰਿੱਜ ’ਚੋਂ ਪੱਤਾ ਗੋਭੀ ਦੇ ਦੋਵੇਂ ਟੁਕੜਿਆਂ ਨੂੰ ਕੱਢ ਕੇ ਸਰਵਿੰਗ ਡਿਸ਼ ’ਚ ਰੱਖੋ ਉਸ ’ਚ ਮਿਕਸ ਕੀਤੀ ਹੋਈ ਉਪਰੋਕਤ ਸਮੱਗਰੀ ਪਾਓ ਅਤੇ ਸਭ ਤੋਂ ਆਖਰ ’ਚ ਛਣੇ ਹੋਏ ਤੇਲ ਨੂੰ ਗੈਸ ’ਤੇ ਰੱਖੋ ਇਸ ’ਚ ਰਾਈ ਦੇ ਦਾਣੇ ਪਾ ਕੇ ਤੜਕਾ ਲਓ ਅਤੇ ਡਿਸ਼ ’ਚ ਰੱਖੀ ਸਮੱਗਰੀ ’ਤੇ ਫੈਲਾ ਦਿਓ ਸਲਾਦ ਤਿਆਰ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।