ਦੂਜੇ ਅਥਲੀਟ ਨੂੰ ਪਾਰ ਕਰਨ ਦੇ ਚੱਕਰ ‘ਚ ਟਰੈਕ ਤੋਂ ਬਾਹਰ ਹੋਏ
ਜਕਾਰਤਾ, (ਏਜੰਸੀ)। ਭਾਰਤ ਦੇ ਲਕਸ਼ਮਣ ਗੋਵਿੰਦਨ ਦੀ 18ਵੀਆਂ ਏਸ਼ੀਆਈ ਖੇਡਾਂ ਦੇ ਅਥਲੈਟਿਕਸ ਮੁਕਾਬਲੇ ਂਚ ਪੁਰਸ਼ 10000 ਮੀਟਰ ਦੌੜ ਂਚ ਐਤਵਾਰ ਜ਼ ਕਾਂਸੀ ਤਗਮਾ ਜਿੱਤਣ ਦੀ ਖੁਸ਼ੀ ਜਿ਼ਆਦਾ ਦੇਰ ਟਿਕੀ ਨਾ ਰਹਿ ਸਕੀ ਅਤੇ ਉਸਨੂੰ ਅਯੋਗ ਕਰਾਰ ਦਿੱਤਾ ਗਿਆ। ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਲਕਸ਼ਮਣ ਹੱਥੋਂ ਕਾਂਸੀ ਤਗਮਾ ਨਿਕਲ ਗਿਆ ਅਤੇ ਚੀਨ ਦੇ ਚਾਂਗਹੋਂਗ ਨੂੰ ਕਾਂਸੀ ਤਗਮਾ ਦਿੱਤਾ ਗਿਆ। ਲਕਸ਼ਮਣ ਨੂੰ ਅੰਤਰਰਾਸ਼ਟਰੀ ਅਥਲੈਟਿਕਸ ਮਹਾਂਸੰਘ ਦੇ ਨਿਯਮ 163 ਬੀ ਦੇ ਤਹਿਤ ਅਯੋਗ ਕਰਾਰ ਦਿੱਤਾ ਗਿਆ।
ਲਕਸ਼ਮਣ ਰੇਸ ਦੌਰਾਨ ਇੱਕ ਅਥਲੀਟ ਤੋਂ ਅੱਗੇ ਨਿਕਲਣ ਦੀ ਕੋਸਿ਼ਸ਼ ਂਚ ਖੱਬੇ ਪਾਸੇ ਤੋਂ ਧੱਕਾ ਦਿੰਦੇ ਹੋਏ ਅੱਗੇ ਨਿਕਲੇ ਅਤੇ ਇਸ ਦੌਰਾਨ ਉਹ ਟਰੈਕ ਤੋਂ ਬਾਹਰ ਚਲੇ ਗਏ। ਟਰੈਕ ਕੋਲ ਖੜ੍ਹੇ ਅਧਿਕਾਰੀ ਨੇ ਤੁਰੰਤ ਉਹਨਾਂ ਨੂੰ ਅਯੋਗ ਕਰਾਰ ਕਰਨ ਦਾ ਝੰਡਾ ਚੁੱਕ ਦਿੱਤਾ। ਲਕਸ਼ਮਣ ਨੇ ਹਾਲਾਂਕਿ ਦੌੜ ਪੂਰੀ ਕੀਤੀ ਅਤੇ ਕੁਝ ਦੇਰ ਤੱਕ ਉਹਨਾਂ ਦੇ ਕਾਂਸੀ ਤਗਮੇ ਜਿੱਤਣ ਦੀ ਖ਼ਬਰ ਫੈਲੀ ਰਹੀ ਪਰ ਫਿਰ ਉਸਨੂੰ ਅਯੋਗ ਕਰਾਰ ਕਰਨ ਦਾ ਐਲਾਨ ਹੋਇਆ ਅਤੇ ਭਾਰਤ ਹੱਥੋ. ਪੱਕਾ ਤਮਗਾ ਨਿਕਲ ਗਿਆ। ਲਕਸ਼ਮਣ ਨੇ 29 ਮਿੰਟ 44,91 ਸੈਕਿੰਡ ਦਾ ਸਮਾਂ ਲਿਆ ਸੀ। ਇਸ ਈਵੇਂਟ ਦੇ ਸੋਨ ਤਗਮਾ ਅਤੇ ਚਾਂਦੀ ਤਗਮਾ ਬਹਿਰੀਨ ਹੱਥ ਲੱਗੇ। ਚੀਨ ਦੇ ਅਥਲੀਟ ਝਾਓ ਨੇ 30 ਮਿੰਟ 07ਂ,49 ਮਿੰਟ ਦਾ ਸਮਾਂ ਲਿਆ ਸੀ।