ਲਾਰੈਂਸ ਨੇ ਦੱਸਿਆ ਕਨੇਡਾ ਬੈਠੇ ਗੋਲਡੀ ਬਰਾੜ ਦਾ ਠਿਕਾਣਾ

gangster Lawrence Bishnoi

ਚੋਣਾਂ ਤੋਂ ਪਹਿਲਾਂ ਹੀ ਸੀ ਕਤਲ ਦੀ ਸਾਜਿਸ਼

ਚੰਡੀਗੜ੍ਹ। ਪੰਜਾਬ ਪੁਲਿਸ ਦੀ ਗਿ੍ਰਫ਼ਤ ’ਚ ਚੱਲ ਰਹੇ ਗੈਂਗਸਟਰ ਲਾਰੈਂਸ ਨੇ ਸਾਥੀ ਗੈਂਗਸਟਰ ਗੋਲਡੀ ਬਰਾੜ ਦੇ ਠਿਕਾਣਿਆਂ ਬਾਰੇ ਜਾਣਕਾਰੀ ਦਿੱਤੀ ਹੈ। ਗੋਲਡੀ ਉਰਫ਼ ਸਤਿੰਦਰਜੀਤ ਸਿੰਘ ਇਸ ਸਮੇਂ ਕੈਨੇਡਾ ਵਿੱਚ ਹੈ। ਇੰਟਰਪੋਲ ਨੇ ਗੋਲਡੀ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਹੈ। ਫਿਲਹਾਲ ਪੁਲਿਸ ਨੇ ਲਾਰੈਂਸ ਵੱਲੋਂ ਦੱਸੇ ਸਹੀ ਪਤੇ ਬਾਰੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਇਹ ਵੀ ਖੁਲਾਸਾ ਹੋਇਆ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਹੀ ਮੂਸੇਵਾਲਾ ਨੂੰ ਮਾਰਨ ਦੀ ਸਾਜ਼ਿਸ਼ ਰਚੀ ਗਈ ਸੀ। ਉਦੋਂ 4 ਵਿਅਕਤੀ ਮਾਨਸਾ ਦੇ ਪਿੰਡ ਰੱਲਾ ਵਿਖੇ ਰਹਿ ਰਹੇ ਸਨ। ਇਹ ਚਾਰੇ ਸ਼ਾਰਪ ਸ਼ੂਟਰ ਸਨ। ਪੁਲਿਸ ਨੇ ਉਨ੍ਹਾਂ ਨੂੰ ਠਹਿਰਾਉਣ ਵਾਲੇ ਗੈਂਗਸਟਰ ਮਨਮੋਹਨ ਸਿੰਘ ਮੋਹਣਾ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਹੈ। ਪੁਲਿਸ ਜਾਂਚ ਅਨੁਸਾਰ 4 ਬਦਮਾਸ਼ ਜਨਵਰੀ ਮਹੀਨੇ ਮਾਨਸਾ ਪਹੁੰਚੇ ਸਨ।

ਚਾਰੋਂ ਮੋਹਣਾ ਦੇ ਘਰ ਠਹਿਰੇ ਹੋਏ ਸਨ। ਫਿਰ ਮੋਹਣਾ ਨੇ ਵੀ ਚੋਣਾਂ ਵੇਲੇ ਮੂਸੇਵਾਲਾ ਦੀ ਰੇਕੀ ਕੀਤੀ ਸੀ। ਇਹ ਚਾਰੇ ਬਦਮਾਸ਼ ਵੱਖ-ਵੱਖ ਸਮੇਂ ਮੂਸੇਵਾਲਾ ਨੂੰ ਮਿਲਣ ਵੀ ਗਏ ਸਨ। ਹਾਲਾਂਕਿ ਉਸ ਸਮੇਂ ਮੂਸੇਵਾਲਾ ਨੂੰ ਚੋਣਾਂ ਵਿੱਚ ਇੱਕ ਪਾਇਲਟ ਅਤੇ 10 ਕਮਾਂਡੋ ਮਿਲੇ ਸਨ। ਇਸ ਕਾਰਨ ਉਨ੍ਹਾਂ ਨੂੰ ਮੌਕਾ ਨਹੀਂ ਮਿਲਿਆ। ਲਾਰੈਂਸ ਗੈਂਗ ਨੇ ਸੋਚਿਆ ਕਿ ਜੇ ਮੂਸੇਵਾਲਾ ਚੋਣ ਜਿੱਤ ਗਿਆ ਤਾਂ ਉਸ ਨੂੰ ਪੱਕੀ ਸੁਰੱਖਿਆ ਮਿਲ ਜਾਵੇਗੀ ਅਤੇ ਮਾਰਨਾ ਮੁਸ਼ਕਲ ਹੋ ਜਾਵੇਗਾ। ਇਸ ਤੋਂ ਪਹਿਲਾਂ ਦਿੱਲੀ ਪੁਲਿਸ ਦੇ ਗਿ੍ਰਫਤਾਰ ਗੈਂਗਸਟਰ ਸ਼ਾਹਰੁਖ ਨੇ ਵੀ ਕਿਹਾ ਸੀ ਕਿ ਉਹ ਮੂਸੇਵਾਲਾ ਨੂੰ ਮਾਰਨ ਗਿਆ ਸੀ। ਉਥੇ ਉਹ ਏਕੇ-47 ਕਮਾਂਡੋਜ਼ ਨੂੰ ਦੇਖ ਕੇ ਵਾਪਸ ਪਰਤਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here