ਪਾਕਿਸਤਾਨ ਤੋਂ ਫੈਨ ਵੀ ਆਏ ਸਾਹਮਣੇ
ਮੁੰਬਈ (ਏਜੰਸੀ)। ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਸਲਮਾਨ ਖਾਨ ਨੂੰ ਧਮਕੀ ਦੇਣ ਵਾਲਾ ਵੀਡੀਓ ਵਾਇਰਲ ਕੀਤਾ ਹੈ। ਵੀਡੀਓ ਵਾਇਰਲ ਹੁੰਦਿਆਂ ਹੀ ਫੇਸਬੁੱਕ ਯੁੱਧ ਦਾ ਮੈਦਾਨ ਬਣ ਗਿਆ। (Lawrence Bishnoi) ਜਿੱਥੇ ਇਕ ਪਾਸੇ ਬਿਸ਼ਨੋਈ ਗੈਂਗ ਦੇ ਸਮਰਥਕ ਇਸ ਨੂੰ ਠੀਕ ਦੱਸ ਰਹੇ ਹਨ, ਉਥੇ ਹੀ ਦੂਜੇ ਪਾਸੇ ਕੁਮੈਂਟ ਬਾਕਸ ਵਿਚ ਸਲਮਾਨ ਖਾਨ ਦੇ ਪਾਕਿਸਤਾਨੀ ਫੈਨਜ਼ ਉਸ ਦਾ ਵਿਰੋਧ ਕਰਨ ਲਈ ਅੱਗੇ ਆਏ। ਉਨ੍ਹਾਂ ਨੇ ਲਾਰੈਂਸ ਨੂੰ ਇਸ ਦਾ ਨਤੀਜਾ ਭੁਗਤਣ ਦੀ ਚੇਤਾਵਨੀ ਤੱਕ ਦੇ ਦਿੱਤੀ। ਇਸ ਤੋਂ ਬਾਅਦ ਹੁਣ ਤੱਕ ਦੋਵਾਂ ਪੱਖਾਂ ਦੀ ਟਰੋਲਿੰਗ ਜਾਰੀ ਹੈ। ਇਸ ਮਾਮਲੇ ਨੂੰ ਗਰਮਾਉਂਦੇ ਹੋਏ ਦੇਖ ਕੇ ਪੁਲਸ ਇਸ ਮਾਮਲੇ ਦੀ ਜਾਂਚ ‘ਚ ਜੁੱਟ ਗਈ ਹੈ।
ਗ੍ਰਿਫਤਾਰੀ ਤੋਂ ਬਾਅਦ ਵੀ ਲਾਰੈਂਸ ਦਾ ਫੇਸਬੁੱਕ ਅਕਾਊਂਟ ਲਗਾਤਾਰ ਅਪਡੇਟ ਕੀਤਾ ਜਾ ਰਿਹਾ ਹੈ
ਸੰਪਤ ਅਤੇ ਲਾਰੈਂਸ ਦੀ ਗ੍ਰਿਫਤਾਰੀ ਤੋਂ ਬਾਅਦ ਵੀ ਲਾਰੈਂਸ ਦਾ ਫੇਸਬੁੱਕ ਅਕਾਊਂਟ ਲਗਾਤਾਰ ਅਪਡੇਟ ਕੀਤਾ ਜਾ ਰਿਹਾ ਹੈ। 12 ਜੂਨ ਨੂੰ ਹੀ ਲਰੇਂਸ ਦੇ ਨਾਂਅ ਉੱਤੇ ਬਣਾਏ ਗਏ ਫੇਸਬੁੱਕ ਅਕਾਊਂਟ ‘ਤੇ ਸਲਮਾਨ ਨੂੰ ਧਮਕੀ ਦੇਣ ਦੇ ਸੰਬੰਧ ‘ਚ ਪੋਸਟ ਪਾਈ ਗਈ ਸੀ। ਪਾਕਿਸਤਾਨ ਦੇ ਅਲੀ ਰਾਜ, ਮੋਇਨ, ਕਲਕੱਤੇ ਦੇ ਸੁਨੀਲ ਆਦਿ ਨੇ ਲਾਰੇਂਸ ਨੂੰ ਖੁੱਲ੍ਹੀ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਉਹ ਸਲਮਾਨ ਨੂੰ ਤਾਂ ਦੂਰ ਦੀ ਗੱਲ, ਪਹਿਲਾਂ ਉਨ੍ਹਾਂ ਨੂੰ ਮਾਰ ਕੇ ਦਿਖਾਏ। ਇਸੇ ਤਰ੍ਹਾਂ ਹਰ ਦਿਨ ਲਾਰੈਂਸ ਅਤੇ ਸਲਮਾਨ ਦੇ ਸਮਰਥਕਾਂ ਵਿਚਕਾਰ ਯੁੱਧ ਵਧਦਾ ਜਾ ਰਿਹਾ ਹੈ।
ਕਾਲ਼ਾ ਹਿਰਨ ਸ਼ਿਕਾਰ ਮਾਮਲੇ ਨੂੰ ਲੈ ਕੇ ਦਿੱਤੀ ਗਈ ਸੀ ਧਮਕੀ
ਪੁਲਸ ਸੂਤਰਾਂ ਦਾ ਕਹਿਣਾ ਹੈ ਕਿ ਕਾਲ਼ਾ ਹਿਰਨ ਸ਼ਿਕਾਰ ਮਾਮਲੇ ਨੂੰ ਲੈ ਕੇ ਲਾਰੇਂਸ ਨੇ ਸਲਮਾਨ ਨੂੰ ਧਮਕੀ ਦਿੱਤੀ ਸੀ। ਧਮਕੀ ਤੋਂ ਬਾਅਦ ਪੁਲਸ ਵੀ ਅਲਰਟ ਹੋ ਗਈ ਸੀ। ਜਿਸ ਨੂੰ ਦੇਖਦੇ ਹੋਏ ਸਲਮਾਨ ਦੇ ਘਰ ਦੀ ਵੀ ਸੁਰੱਖਿਆ ਵਧਾ ਦਿੱਤੀ ਗਈ ਸੀ।
ਸੰਪਤ ਨੇ ਭੇਜੇ ਸਨ ਸ਼ੂਟਰ
ਸੀ. ਆਈ.ਏ.-2 ਇੰਚਾਰਜ਼ ਆਜ਼ਾਦ ਸਿੰਘ ਨੇ ਦੱਸਿਆ ਕਿ ਹੁਣ ਤੱਕ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਕਾਰੌਰ ਦੇ ਆਨੰਦ ਹੱਤਿਆਕਾਂਡ ਨੂੰ ਅੰਜ਼ਾਮ ਦੇਣ ਲਈ ਸੰਪਤ ਨੇ ਹੀ ਸ਼ੂਟਰ ਭੇਜੇ ਸਨ। ਇਕ ਸ਼ੂਟਰ ਦਾ ਪਤਾ ਲੱਗ ਗਿਆ ਹੈ। ਜਦੋਂ ਕਿ ਹੋਰ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਲਦ ਹੀ ਪੁਲਸ ਸੰਪਤ ਨੂੰ ਰਿਮਾਂਡ ‘ਤੇ ਲੈ ਕੇ ਪੁੱਛਗਿਛ ਕਰੇਗੀ।