ਹਿਸਾਰ (ਸੱਚ ਕਹੂੰ ਨਿਊਜ਼/ਸੰਦੀਪ ਸਿੰਹਮਾਰ)। ਦੱਖਣੀ ਭਾਰਤ ਦੇ ਸੂਬਿਆਂ ’ਚ ਗਰਮੀ ਦੀ ਲਹਿਰ ਕਾਰਨ ਲੋਕ ਪਰੇਸ਼ਾਨੀ ’ਚ ਹਨ, ਉਥੇ ਹੀ ਉੱਤਰੀ ਭਾਰਤ ’ਚ ਵੀ ਅਪਰੈਲ ਮਹੀਨੇ ਦੀ ਗਰਮੀ ਨੇ ਆਪਣੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਪਿਛਲੇ 24 ਘੰਟਿਆਂ ਦੌਰਾਨ ਮੀਂਹ ਪੈਣ ਦੇ ਬਾਵਜੂਦ ਹਰਿਆਣਾ ਭੱਠੀ ਵਾਂਗ ਬਲਦਾ ਨਜਰ ਆਇਆ। (Weather Alert)
ਜਿੱਥੇ ਹਰਿਆਣਾ ਦੇ ਮਹਿੰਦਰਗੜ੍ਹ ਜ਼ਿਲ੍ਹੇ ’ਚ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 42.5 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ, ਉੱਥੇ ਹੀ ਹਿਸਾਰ ਦੇ ਬਾਲਸਮੰਦ ’ਚ ਵੀ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 42.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਭਾਰਤੀ ਮੌਸਮ ਵਿਭਾਗ ਦੇ ਤਾਜਾ ਮੌਸਮ ਬੁਲੇਟਿਨ ਅਨੁਸਾਰ, ਮੌਜੂਦਾ ਸਮੇਂ ’ਚ ਸਰਗਰਮ ਪੱਛਮੀ ਗੜਬੜੀ ਦੇ ਕਾਰਨ, ਅਗਲੇ ਦੋ ਦਿਨਾਂ ਤੱਕ ਹਰਿਆਣਾ ਤੇ ਪੰਜਾਬ ਸੂਬੇ ’ਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੌਰਾਨ ਜ਼ਿਆਦਾਤਰ ਖੇਤਰਾਂ ’ਚ ਧੂੜ ਭਰੀਆਂ ਹਵਾਵਾਂ ਚੱਲਣ ਨਾਲ ਮੌਸਮ ਬਦਲਿਆ ਰਹੇਗਾ। 28 ਅਪਰੈਲ ਦੀ ਰਾਤ ਤੋਂ ਬਾਅਦ ਮੌਸਮ ਇੱਕ ਵਾਰ ਫਿਰ ਬਦਲੇਗਾ। ਇਸ ਦੌਰਾਨ 1 ਮਈ ਤੱਕ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ ਵਧੇਗਾ। ਮੌਸਮ ਵਿਭਾਗ ਮੁਤਾਬਕ ਦਿਨ ਦੇ ਨਾਲ-ਨਾਲ ਰਾਤ ਨੂੰ ਵੀ ਗਰਮੀ ਵਧੇਗੀ। ਪਿਛਲੇ 24 ਘੰਟਿਆਂ ਦੌਰਾਨ ਵੀ ਮਹਿੰਦਰਗੜ੍ਹ ਜ਼ਿਲ੍ਹੇ ’ਚ ਘੱਟੋ-ਘੱਟ ਤਾਪਮਾਨ 25 ਡਿਗਰੀ ਸੈਲਸੀਅਸ ਤੋਂ ਜ਼ਿਆਦਾ ਰਿਹਾ। (Weather Alert)
ਇਹ ਵੀ ਪੜ੍ਹੋ : GT vs RCB: ਅੱਜ ਗੁਜਰਾਤ ਤੇ ਬੈਂਗਲੁਰੂ ਵਿਚਕਾਰ ਮੁਕਾਬਲਾ, ਸੀਜ਼ਨ ’ਚ ਪਹਿਲੀ ਵਾਰ ਆਹਮੋ-ਸਾਹਮਣੇ ਹੋਣਗੀਆਂ ਦੋਵੇਂ ਟੀਮਾਂ
ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਅਨੁਸਾਰ ਪੰਚਕੂਲਾ, ਭਿਵਾਨੀ ਤੇ ਯਮੁਨਾਨਗਰ ਨੂੰ ਛੱਡ ਕੇ ਹਰਿਆਣਾ ਦੇ ਸਾਰੇ ਜ਼ਿਲ੍ਹਿਆਂ ’ਚ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਜ਼ਿਆਦਾ ਰਿਹਾ। ਇਸ ਦੇ ਨਾਲ ਹੀ ਘੱਟ ਤੋਂ ਘੱਟ ਤਾਪਮਾਨ 20 ਡਿਗਰੀ ਸੈਲਸੀਅਸ ਤੋਂ ਉਪਰ ਜਾਣ ਕਾਰਨ ਰਾਤ ਨੂੰ ਵੀ ਗਰਮੀ ਬਣੀ ਰਹੀ। ਅਗਲੇ ਦੋ ਦਿਨਾਂ ’ਚ ਇੱਕ ਵਾਰ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਹੈ। ਇਸ ਤੋਂ ਬਾਅਦ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ ਦੋ ਤੋਂ ਤਿੰਨ ਡਿਗਰੀ ਸੈਲਸੀਅਸ ਤੱਕ ਵਧ ਸਕਦਾ ਹੈ। (Weather Alert)
ਹਰਿਆਣਾ ਸੂਬੇ ’ਚ ਮੌਸਮ 1 ਮਈ ਤੱਕ ਆਮ ਤੌਰ ’ਤੇ ਬਦਲਿਆ ਰਹਿਣ ਦੀ ਸੰਭਾਵਨਾ ਹੈ। ਇਸ ਸਮੇਂ ਦੌਰਾਨ, ਪੱਛਮੀ ਗੜਬੜੀ ਦੇ ਅੰਸ਼ਕ ਪ੍ਰਭਾਵ ਕਾਰਨ, ਉੱਤਰੀ ਤੇ ਦੱਖਣੀ ਹਰਿਆਣਾ ਦੇ ਜ਼ਿਲ੍ਹਿਆਂ ’ਚ ਕੁਝ ਥਾਵਾਂ ’ਤੇ ਬੂੰਦਾ-ਬਾਂਦੀ ਜਾਂ ਹਲਕੀ ਬਾਰਿਸ਼ ਦੇ ਨਾਲ-ਨਾਲ ਰਾਜ ਦੇ ਜ਼ਿਆਦਾਤਰ ਖੇਤਰਾਂ ’ਚ ਬੱਦਲਵਾਈ ਅਤੇ ਗਰਜ ਨਾਲ ਮੀਂਹ ਪੈ ਸਕਦਾ ਹੈ। ਪਰ ਪੱਛਮੀ ਹਰਿਆਣਾ ਦੇ ਜ਼ਿਲ੍ਹਿਆਂ ਵਿੱਚ ਹਵਾਵਾਂ ਦੇ ਨਾਲ-ਨਾਲ ਕੁਝ ਥਾਵਾਂ ’ਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਦੌਰਾਨ ਦਿਨ ਦੇ ਤਾਪਮਾਨ ’ਚ ਮਾਮੂਲੀ ਕਮੀ ਪਰ ਰਾਤ ਦੇ ਤਾਪਮਾਨ ਵਿੱਚ ਮਾਮੂਲੀ ਵਾਧਾ ਹੋਣ ਦੀ ਸੰਭਾਵਨਾ ਹੈ। ਪਰ ਇਸ ਤੋਂ ਬਾਅਦ 28 ਅਪਰੈਲ ਤੋਂ ਬਾਅਦ 1 ਮਈ ਤੱਕ ਮੌਸਮ ਆਮ ਤੌਰ ’ਤੇ ਖੁਸ਼ਕ ਤੇ ਗਰਮ ਰਹਿਣ ਦੀ ਸੰਭਾਵਨਾ ਹੈ, ਜਿਸ ਕਾਰਨ ਦਿਨ ਦੇ ਤਾਪਮਾਨ ’ਚ ਵਾਧਾ ਤੇ ਰੁਕ-ਰੁਕ ਕੇ ਹਵਾਵਾਂ ਚੱਲਣ ਦੀ ਸੰਭਾਵਨਾ ਹੈ। (Weather Alert)
ਡਾ. ਮਦਨ ਖਿਚੜ
ਵਿਭਾਗ ਦੇ ਮੁਖੀ।
ਖੇਤੀਬਾੜੀ ਮੌਸਮ ਵਿਭਾਗ
ਚੌਧਰੀ ਚਰਨ ਸਿੰਘ ਹਰਿਆਣਾ ਐਗਰੀਕਲਚਰਲ ਯੂਨੀਵਰਸਿਟੀ, ਹਿਸਾਰ।